16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼ਿਵ ਮੰਦਰ ਦੀ ਦਾਨ ਪੇਟੀ 'ਚੋਂ 7000 ਰੁ. ਚੋਰੀ

ਅਜੀਤ ਡੈਸਕ 06-04-2026
ਪੰਚਕੂਲਾ, 5 ਅਪ੍ਰੈਲ (ਕਪਿਲ)-ਪੰਚਕੂਲਾ ਦੇ ਰਾਮਗੜ੍ਹ ਪਿੰਡ ਸਥਿਤ ਸ਼ਿਵ ਮੰਦਰ 'ਚ ਚੋਰੀ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਚੋਰ ਵਲੋਂ ਦਾਨ ਪੇਟੀ 'ਚੋਂ ਕਰੀਬ 7000 ਰੁ. ਦੀ ਨਕਦੀ ਚੋਰੀ ਕਰ ਲਈ ਗਈ | ਇਹ ਸਾਰੀ ਵਾਰਦਾਤ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਨੇ ਮੰਦਰ 'ਚ ਦਾਖਲ ਹੋਣ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ਵੱਲ ਦੇਖਦਿਆਂ ਪਹਿਲਾਂ ਹੱਥ ਜੋੜੇ ਅਤੇ ਉਸਨੇ ਕੰਨ ਫੜ੍ਹ ਕੇ ਜਿਵੇਂ ਮੁਆਫ਼ੀ ਮੰਗੀ ਹੋਵੇ, ਫਿਰ ਬਾਹਰ ਜਾ ਕੇ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ | ਇਸ ਤੋਂ ਬਾਅਦ ਉਹ ਵਾਪਸ ਅੰਦਰ ਆਇਆ ਅਤੇ ਦਾਨ ਪੇਟੀ 'ਚੋਂ ਨਕਦ ਰਕਮ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਮੰਦਰ ਕਮੇਟੀ ਦੇ ਮੈਂਬਰ ਕਿ੍ਸ਼ਨ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ | ਇਸ ਸ਼ਿਕਾਇਤ ਦੇ ਆਧਾਰ 'ਤੇ ਚੰਡੀ ਮੰਦਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |

ਪਿਛਲੀ ਖ਼ਬਰ ਰੋਹਿਣੀ ਕੌਸ਼ਲ ਬਣੀ 'ਸਵੱਛ ਭਾਰਤ ਮਿਸ਼ਨ' ਡੇਰਾਬੱਸੀ ਦੀ ਬ੍ਰਾਂਡ ਅੰਬੈਸਡਰ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਕ੍ਰਾਈਸਟ ਦ ਕਿੰਗ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।