22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੀ. ਜੀ. ਆਈ. 'ਚ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੇ ਸ਼ਾਂਤਮਈ ਮੋਮਬੱਤੀ ਮਾਰਚ ਕੱਢਿਆ <br/>

ਪੀ. ਜੀ. ਆਈ. ਤੋਂ ਪਲਾਜ਼ਾ ਸੈਕਟਰ-17 ਤੱਕ ਸ਼ਾਂਤਮਈ ਪੈਦਲ ਮੋਮਬੱਤੀ ਮਾਰਚ ਕੱਢਦੇ ਹੋਏ ਠੇਕੇ 'ਤੇ ਕੰਮ ਕਰਨ ਵਾਲੇ ਕਾਮੇ | ਤਸਵੀਰ : ਕਮਲਜੀਤ ਸਿੰਘ <br/> 05-04-2026
ਚੰਡੀਗੜ੍ਹ, 4 ਅਪ੍ਰੈਲ (ਮਾਰਕੰਡਾ)-ਠੇਕੇ 'ਤੇ ਕੰਮ ਕਰਦੇ ਕਾਮਿਆਂ ਨੇ ਕਰਮਚਾਰੀਆਂ ਨੇ ਪੀ. ਜੀ. ਆਈ. ਤੋਂ ਪਲਾਜ਼ਾ ਸੈਕਟਰ-17 ਤੱਕ ਸ਼ਾਂਤਮਈ ਪੈਦਲ ਮੋਮਬੱਤੀ ਮਾਰਚ ਕੱਢਿਆ, ਜਿਸ ਦਾ ਮਕਸਦ ਪੀ. ਜੀ. ਆਈ. ਪ੍ਰਸ਼ਾਸਨ ਤੋਂ ਬਾਕੀ ਰਹਿੰਦੇ 90 ਕਰੋੜ ਰੁਪਏ ਦੇ ਬਕਾਏ ਜਾਰੀ ਹੋਣ ਵਿਚ ਦੇਰੀ ਦਾ ਵਿਰੋਧ ਕੀਤਾ ਜਾ ਸਕੇ | ਇਸ ਮੌਕੇ ਅਸ਼ਵਨੀ ਕੁਮਾਰ ਮੁੰਜਾਲ ਜੇ. ਏ. ਸੀ. ਦੇ ਚੇਅਰਮੈਨ ਤੇ ਮੁੱਖ ਸਲਾਹਕਾਰ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਨੇ ਦੱਸਿਆ ਕਿ ਪੀ. ਜੀ. ਆਈ. ਪ੍ਰਸ਼ਾਸਨ ਦੇ ਜ਼ਿੱਦੀ ਤੇ ਅਸੰਵੇਦਨਸ਼ੀਲ ਵਿਵਹਾਰ ਵਿਰੁੱਧ ਮੋਮਬੱਤੀ ਮਾਰਚ ਕੱਢ ਕੇ ਆਪਣਾ ਵਿਰੋਧ ਦਰਜ ਕਰਵਾਇਆ | ਉਪਰੋਕਤ ਤੋਂ ਇਲਾਵਾ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ 4 ਸੁਰੱਖਿਆ ਗਾਰਡਾਂ ਦੀ ਵਾਪਸੀ, ਕੇਂਦਰ ਸਰਕਾਰ ਦੁਆਰਾ 19 ਅਪ੍ਰੈਲ 2024 ਅਤੇ 29 ਅਕਤੂਬਰ 2024 ਨੂੰ ਜਾਰੀ ਕੀਤੇ ਗਏ ਲਗਭਗ 16-20 ਕਰੋੜ ਹਸਪਤਾਲ ਅਟੈਂਡੈਂਟਾਂ ਦੇ ਬਕਾਏ ਜਾਰੀ ਕਰਨ, ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ 65 ਕਰੋੜ ਰੁਪਏ ਦੇ ਸਮਾਨ ਤੇ ਸਮਾਨ ਤਨਖਾਹ ਦੇ ਭੁਗਤਾਨ 'ਚ ਦੇਰੀ, ਕੇਂਦਰ ਸਰਕਾਰ ਦੁਆਰਾ ਪ੍ਰਵਾਨਿਤ 46 ਕਰੋੜ ਰੁਪਏ ਵਿਚੋਂ ਸਫਾਈ ਕਰਮਚਾਰੀ ਤੇ ਰਸੋਈ ਸਟਾਫ ਦੇ ਜੁਲਾਈ 2024 ਤੋਂ ਲਗਭਗ 9 ਕਰੋੜ ਰੁਪਏ ਦੇ ਬਕਾਏ ਦਾ 20%, ਬੇਅਰਰਾਂ / ਕੁੱਕਾਂ ਦੇ 5 ਮਹੀਨਿਆਂ ਦੇ ਬਕਾਏ, 90 ਪਾਰਕਿੰਗ ਅਟੈਂਡੈਂਟਾਂ ਨੂੰ ਲਗਭਗ 22000 ਰੁਪਏ ਦੇ ਡੀ. ਸੀ. ਰੇਟ ਦਾ ਭੁਗਤਾਨ, 9 ਅਕਤੂਬਰ 2018 ਤੋਂ 12 ਜਨਵਰੀ 2024 ਤੱਕ ਮੌਤ/ਰਿਟਾਇਰਮੈਂਟ ਜਾਂ ਅਸਤੀਫ਼ੇ ਦੇ ਬਕਾਏ ਦਾ ਭੁਗਤਾਨ, 5-15 ਸਾਲਾਂ ਤੋਂ ਤਾਇਨਾਤ ਰਿਲੀਵਰਾਂ ਦੇ ਪਹਿਲਾਂ ਦੇ ਆਧਾਰ 'ਤੇ ਭਰਤੀ ਕੀਤਾ ਜਾਵੇ |

ਪਿਛਲੀ ਖ਼ਬਰ 'ਖੇਤਾਂ ਤੋਂ ਪਲੇਟ ਤੱਕ' ਪੰਜਾਬ ਦੀ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਇਕ ਨਿਵੇਕਲੀ ਪਹਿਲਕਦਮੀ ਇਹ ਪਹਿਲਕਦਮੀ ਪੰਜਾਬ ਰਾ... ਅਗਲੀ ਖ਼ਬਰ ਡੇਰਾਬੱਸੀ ਦੀਆਂ ਤਿੰਨੋਂ ਮੰਡੀਆਂ 'ਚ ਚੌਥੇ ਦਿਨ ਵੀ ਨਹੀਂ ਪੁੱਜੀ ਕਣਕ ਦੀ ਫ਼ਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।