14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਧਰਮਗੜ੍ਹ ਨੂੰ ਜਾਣ ਵਾਲੀ ਸੜਕ ਕਿਸੇ ਸਮੇਂ ਵੀ ਬਣ ਸਕਦੀ ਹੈ ਹਾਦਸੇ ਦਾ ਕਾਰਨ ਡਿਪਟੀ ਮੇਅਰ ਬੇਦੀ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਖੜ੍ਹੇ ਕੀਤੇ ਸਵਾਲ <br/>

ਮੁਹਾਲੀ ਨੇੜਲੇ ਪਿੰਡ ਧਰਮਗੜ੍ਹ ਨੂੰ ਜਾਣ ਵਾਲੀ ਸੜਕ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ | ਅਜੀਤ ਤਸਵੀਰ <br/> 04-04-2026
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਬਿਲਕੱੁਲ ਨੇੜੇ ਪੈਂਦੇ ਪਿੰਡ ਧਰਮਗੜ੍ਹ ਨੂੰ ਜਾਣ ਵਾਲੀ ਸੜਕ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਹ ਸੜਕ ਹੁਣ ਲੋਕਾਂ ਲਈ 'ਮੌਤ ਦਾ ਖੂਹ' ਬਣਦੀ ਜਾ ਰਹੀ ਹੈ | ਅੱਜ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੜਕ ਦਾ ਦੌਰਾ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ | ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਜਗਤਪੁਰਾ ਵਾਲੇ ਪਾਸੇ ਜਾਂਦੇ ਸਮੇਂ ਪਿੰਡ ਧਰਮਗੜ੍ਹ ਨੇੜੇ ਨਾਲੇ ਦੇ ਨਾਲ-ਨਾਲ ਸੜਕ ਦਾ ਵੱਡਾ ਹਿੱਸਾ ਧੱਸ ਚੁੱਕਾ ਹੈ | ਇੱਥੇ ਸੜਕ ਦੇ ਨਾਲ ਲਗਦੀ ਮਿੱਟੀ ਖੁਰ ਕੇ ਨਦੀ 'ਚ ਸਮਾ ਗਈ ਹੈ, ਜਿਸ ਕਾਰਨ ਸੜਕ ਦੇ ਨਾਲ ਇਕ ਡੂੰਘਾ ਖੱਡਾ ਬਣ ਗਿਆ ਹੈ, ਜੋ ਕਿ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ, ਖਾਸ ਕਰਕੇ ਰਾਤ ਸਮੇਂ ਜਦੋਂ ਦਿੱਖ ਘੱਟ ਹੁੰਦੀ ਹੈ | ਬੇਦੀ ਨੇ ਕਿਹਾ ਕਿ ਇਹ ਰਸਤਾ ਪਿੰਡ ਧਰਮਗੜ੍ਹ, ਫੇਜ਼-11 ਅਤੇ ਜਗਤਪੁਰਾ ਸਮੇਤ ਕਈ ਪਿੰਡਾਂ ਨੂੰ ਜੋੜਦਾ ਹੈ ਅਤੇ ਸਭ ਤੋਂ ਨੇੜਲਾ ਅਤੇ ਮਹੱਤਵਪੂਰਨ ਰਾਹ ਹੋਣ ਕਰਕੇ ਲੋਕਾਂ ਨੂੰ ਇਸ ਸੜਕ ਰਾਹੀਂ ਹੀ ਆਉਣਾ-ਜਾਣਾ ਪੈਂਦਾ ਹੈ, ਪਰ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਪਣੀ ਜਾਨ ਨੂੰ ਜ਼ੋਖ਼ਮ 'ਚ ਪਾ ਕੇ ਇਸ ਰਸਤੇ ਤੋਂ ਗੁਜ਼ਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਰਸਤਾ ਬੰਦ ਹੋ ਗਿਆ ਤਾਂ ਲੋਕਾਂ ਨੂੰ ਮੁਹਾਲੀ ਆਉਣ-ਜਾਣ ਲਈ 10 ਕਿੱਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪਵੇਗਾ, ਜੋ ਕਿ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੈ | ਇਸ ਦੇ ਬਾਵਜੂਦ ਸਰਕਾਰ ਵਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਦੇ ਨਾਲ ਹੀ ਉਨ੍ਹਾਂ ਮੰਡੀ ਬੋਰਡ ਅਤੇ ਪੀ. ਡਬਲਿਊ. ਡੀ. ਵਿਭਾਗ ਨੂੰ ਅਪੀਲ ਕੀਤੀ ਕਿ ਤੁਰੰਤ ਆਪਸ 'ਚ ਤਾਲਮੇਲ ਕਰਕੇ ਸੜਕ ਦੇ ਨਾਲ-ਨਾਲ ਮਿੱਟੀ ਪਾ ਕੇ ਇਸ ਨੂੰ ਮਜ਼ਬੂਤ ਕਰਨ ਅਤੇ ਪੂਰੀ ਸੜਕ ਦੀ ਮੁਰੰਮਤ ਕੀਤੀ ਜਾਵੇ |

ਪਿਛਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨ ਵਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ- ਰਾਣਾ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।