15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਦਿਆਰਥੀਆਂ ਕੋਲੋਂ ਐਲ. ਓ. ਸੀ. ਦੇ ਨਾਂਅ 'ਤੇ ਵਾਧੂ ਟਿਊਸ਼ਨ ਫ਼ੀਸ ਦੀ ਮੰਗ ਗ਼ੈਰ-ਕਾਨੂੰਨੀ-ਸੀ. ਬੀ. ਐਸ. ਈ

ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ) ਦਸਵੀਂ ਜਮਾਤ ਦੀ ਦੂਜੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਕੋਲੋਂ ਸਕੂਲਾਂ ਵਲੋਂ ਫ਼ੀਸ ਵਸੂਲਣ ਦਾ ਸਖ਼ਤ ਨੋਟਿਸ ਲੈਂਦਿਆਂ ਆਦੇਸ਼ ਦਿੱਤੇ ਹਨ ਕਿ ਸਕੂਲ ਅਜਿਹੀ ਕੋਈ ਫ਼ੀਸ ਲੈਣੀ ਬੰਦ ਕਰਨ | ਸੀ. ਬੀ. ਐਸ. ਈ. ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਕਈ ਰਾਜਾਂ ਦੇ ਸਕੂਲ ਵਿਦਿਆਰਥੀਆਂ ਕੋਲੋਂ ਲਿਸਟ ਆਫ਼ ਕੈਂਡੀਡੇਟਸ (ਐਲ. ਓ. ਸੀ.) ਫਾਰਮ ਜਮਾਂ ਕਰਨ ਦੇ ਨਾਂਅ 'ਤੇ ਟਿਊਸ਼ਨ ਫ਼ੀਸਾਂ ਦੀ ਮੰਗ ਕਰ ਰਹੇ ਹਨ | ਬੋਰਡ ਨੇ ਇਸ ਨੂੰ ਨਿਯਮਾਂ ਦੇ ਪੂਰੀ ਤਰ੍ਹਾਂ ਵਿਰੁੱਧ ਦੱਸਦਿਆਂ ਸਪੱਸ਼ਟ ਕੀਤਾ ਹੈ ਕਿ ਪਹਿਲੇ ਪੜਾਅ ਵਿਚ (ਐਲ. ਓ. ਸੀ.) ਲਈ ਕੋਈ ਵਾਧੂ ਫ਼ੀਸ ਨਹੀਂ ਲਈ ਜਾਵੇਗੀ | ਬੋਰਡ ਅਨੁਸਾਰ ਸਕੂਲ ਸਿਰਫ਼ ਉਹੀ ਪ੍ਰੀਖਿਆ ਫ਼ੀਸ ਲੈ ਸਕਦੇ ਹਨ, ਜੋ ਸਰਕੂਲਰ ਵਿਚ ਪਹਿਲਾਂ ਤੋਂ ਤੈਅ ਕੀਤੀ ਗਈ ਹੈ | ਬੋਰਡ ਨੇ ਹਾਲੇ ਸਿਰਫ਼ (ਐਲ. ਓ. ਸੀ.) ਦੀ ਮੰਗ ਕੀਤੀ ਹੈ ਤਾਂ ਜੋ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀਆਂ ਦੀ ਸਹੀ ਸੰਖਿਆ ਦਾ ਪਤਾ ਲੱਗ ਸਕੇ | ਬੋਰਡ ਅਨੁਸਾਰ ਜਦੋਂ ਵਿਦਿਆਰਥੀ ਆਪਣੇ ਵਿਸ਼ਿਆਂ ਦੀ ਚੋਣ ਕਰਨਗੇ, ਉਦੋਂ ਹੀ ਉਨ੍ਹਾਂ ਨੂੰ ਤੈਅ ਕੀਤੀ ਗਈ ਫ਼ੀਸ ਦੇਣੀ ਹੋਵੇਗੀ | ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਕਿਰਤੀਆਂ ਦੇ ਹੱਕ 'ਚ 9 ਅਪ੍ਰੈਲ ਨੂੰ ਲੱਗੇਗਾ ਗੇਟ 'ਤੇ ਪੱਕਾ ਮੋਰਚਾ, ਕਿਸਾਨਾਂ ਤੇ ਟਰੇਡ ਯੂਨੀਅਨਾਂ ਵਲੋਂ ਵੱਡਾ ਐਲਾਨ... ਅਗਲੀ ਖ਼ਬਰ ਮਜ਼ਦੂਰ ਹਾਦਸੇ ਦੇ ਮਾਮਲੇ 'ਚ ਪੀੜਤ ਨੂੰ 21 ਸਾਲ ਬਾਅਦ ਮਿਲਿਆ ਇਨਸਾਫ਼, ਹਾਈ ਕੋਰਟ ਨੇ ਮੁਆਵਜ਼ਾ 6 ਗੁਣਾ ਵਧਾਇਆ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।