29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਐੱਲ.ਜੀ. ਇਲੈਕਟ੍ਰੋਨਿਕਸ ਇੰਡੀਆ ਨੇ 'ਸੇਵਾ ਤੀਰਥ' 'ਚ ਐਡਵਾਂਸਡ ਐੱਚ.ਵੀ.ਏ.ਸੀ. ਹੱਲ ਸਥਾਪਿਤ ਕੀਤੇ

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਅ.ਬ.)- ਭਾਰਤ ਦੇ ਸਭ ਤੋਂ ਭਰੋਸੇਮੰਦ ਇਲੈਕਟ੍ਰਾਨਿਕਸ ਬ੍ਰਾਂਡਸ ਐੱਲ.ਜੀ. ਇਲੈਕਟ੍ਰਾਨਿਕਸ ਇੰਡੀਆ (ਐੱਲ.ਜੀ.ਈ. ਇੰਡੀਆ) ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ ਦੀ ਇਮਾਰਤ ਸੇਵਾ ਤੀਰਥ ਵਿਖੇ ਆਪਣੇ ਉੱਨਤ ਐੱਚ.ਵੀ.ਏ.ਸੀ. (ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ) ਸਮਾਧਾਨਾਂ ਦੀ ਸਫਲਤਾਪੂਰਵਕ ਤਾਇਨਾਤੀ ਦਾ ਐਲਾਨ ਕੀਤਾ | ਐੱਲ.ਜੀ.ਈ ਇੰਡੀਆ ਨੇ 1,590 ਹਾਰਸ ਪਾਵਰ ਦੀ ਕੁੱਲ ਸਮਰੱਥਾ ਵਾਲਾ ਇੱਕ ਵੇਰੀਏਬਲ ਰੈਫਿ੍ਜਰੇਟਰ ਫਲੋ (ਵੀ.ਆਰ.ਐੱਫ਼) ਏਅਰ-ਕੰਡੀਸ਼ਨਿੰਗ ਸਿਸਟਮ ਸਥਾਪਿਤ ਕੀਤਾ ਹੈ, ਜਿਸ ਵਿੱਚ 113 ਆਊਟਡੋਰ ਯੂਨਿਟ ਸ਼ਾਮਿਲ ਹਨ | ਇਸ ਪ੍ਰਣਾਲੀ ਦੀ ਸਪਲਾਈ ਐੱਲ.ਜੀ.ਈ ਇੰਡੀਆ ਦੀ ਪੁਣੇ ਨਿਰਮਾਣ ਸਹੂਲਤ ਤੋਂ ਕੀਤੀ ਗਈ ਸੀ, ਜੋ ਭਾਰਤ ਦੀ ਮੇਕ ਇਨ ਇੰਡੀਆ ਪਹਿਲਕਦਮੀ ਦਾ ਸਮਰਥਨ ਕਰਨ ਅਤੇ ਆਤਮਨਿਰਭਰ ਭਾਰਤ ਵੱਲ ਅੱਗੇ ਵਧਣ ਲਈ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ | ਪ੍ਰੋਜੈਕਟ ਬਾਰੇ ਦੱਸਦੇ ਹੋਏ ਸ੍ਰੀ ਹਾਂਗ ਜੂ ਜੀਨ, ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਵਿਕਰੀ ਅਤੇ ਮਾਰਕੀਟਿੰਗ ਅਧਿਕਾਰੀ, ਐੱਲ.ਜੀ.ਈ ਇੰਡੀਆ ਨੇ ਕਿਹਾ, ਐੱਲ.ਜੀ.ਈ ਇੰਡੀਆ ਪ੍ਰਧਾਨ ਮੰਤਰੀ ਦਫ਼ਤਰ ਦੀ ਇਮਾਰਤ, ਸੇਵਾ ਤੀਰਥ 'ਚ ਯੋਗਦਾਨ ਪਾਉਣ ਲਈ ਸਨਮਾਨਿਤ ਮਹਿਸੂਸ ਕਰ ਰਿਹਾ ਹੈ | ਜਿਵੇਂ ਕਿ ਭਾਰਤ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਪਰਿਵਰਤਨਸ਼ੀਲ ਪੜਾਅ 'ਚੋਂ ਲੰਘ ਰਿਹਾ ਹੈ, ਬੁੱਧੀਮਾਨ, ਊਰਜਾ-ਕੁਸ਼ਲ ਜਲਵਾਯੂ ਨਿਯੰਤਰਣ ਪ੍ਰਣਾਲੀਆਂ ਦੀ ਭੂਮਿਕਾ ਤੇਜ਼ੀ ਨਾਲ ਮਹੱਤਵਪੂਰਨ ਹੁੰਦੀ ਜਾ ਰਹੀ ਹੈ | ਐੱਲ.ਜੀ.ਈ ਇੰਡੀਆ 'ਚ ਸਾਡਾ ਮੰਨਣਾ ਹੈ ਕਿ ਐੱਚ.ਵੀ.ਏ.ਸੀ ਵਪਾਰਕ ਅਤੇ ਸੰਸਥਾਗਤ ਸਥਾਨਾਂ ਵਿੱਚ ਸੰਚਾਲਨ ਕੁਸ਼ਲਤਾ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ |
ਪਿਛਲੀ ਖ਼ਬਰ ਕਰਨਲ ਵੀ. ਆਰ. ਮੋਹਨ ਡੀ.ਏ.ਵੀ. ਸਕੂਲ 'ਚ ਰਿਜ਼ਲਟ ਡੇ ਮਨਾਇਆ <br/> ਅਗਲੀ ਖ਼ਬਰ ਖਰੜ ਵਿਖੇ ਲਾਵਾਰਿਸ ਕੁੱਤਿਆਂ ਦੇ ਹਮਲਿਆਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।