ਖਰੜ, 31 ਮਾਰਚ (ਜੰਡਪੁਰੀ)-ਖਰੜ-ਕੁਰਾਲੀ ਰੋਡ 'ਤੇ ਪਿੰਡ ਸਹੌੜਾਂ ਨੇੜੇ ਇਕ ਫ਼ਰਨੀਚਰ ਦੇ ਸ਼ੋਅਰੂਮ 'ਚ ਅੱਗ ਲੱਗਣ ਕਾਰਨ ਲੱਖਾਂ ਰੁ. ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ | ਇਸ ਸੰਬੰਧੀ ਸ਼ੋਅਰੂਮ ਦੇ ਮਾਲਕ ਪਵਨ ਰਾਣਾ ਦੱਸਿਆ ਕਿ ਬਿਜਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਉਨ੍ਹਾਂ ਦੇ ਸ਼ੋਅਰੂਮ 'ਚ ਅੱਗ ਲੱਗੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ੋਅਰੂਮ 'ਚ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਕਿਸੇ ਤਾਰ 'ਚ ਸ਼ਾਰਟ-ਸਰਕਟ ਹੋਣ ਨਾਲ ਬਿਜਲੀ ਦੀ ਚੰਗਿਆੜੀ ਫੋਮ ਜਾਂ ਕਿਸੇ ਪੀਲੋ ਵਗੈਰਾ 'ਤੇ ਡਿੱਗ ਗਈ ਅਤੇ ਅਚਾਨਕ ਅੱਗ ਲੱਗ ਗਈ | ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਉਨ੍ਹਾਂ ਦਾ ਕਰੀਬ 40-50 ਲੱਖ ਰੁ. ਦਾ ਸਾਮਾਨ ਸੜ ਕੇ ਸੁਆਹ ਹੋ ਗਿਆ |