19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਿਗਮ ਦੀ ਐਫ਼ ਐਂਡ ਸੀ.ਸੀ ਮੀਟਿੰਗ ਦੌਰਾਨ ਮੇਅਰ ਵਲੋਂ ਸ਼ਹਿਰ 'ਚ 'ਸਕਾਈ-ਗਾਰਡਨ' ਬਣਾਏ ਜਾਣ ਦੀ ਯੋਜਨਾ <br/>

ਅਜੀਤ ਡੈਸਕ 31-03-2026

ਚੰਡੀਗੜ੍ਹ, 30 ਮਾਰਚ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਮੇਅਰ ਸੌਰਭ ਜੋਸ਼ੀ ਨੇ 'ਸਕਾਈ-ਗਾਰਡਨ' ਪ੍ਰੋਜੈਕਟ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉੱਚਾਈ 'ਤੇ ਪੈਦਲ ਰਸਤੇ ਬਣਾ ਕੇ ਹਰਿਆਲੀ ਨੂੰ ਹੋਰ ਵਧਾਇਆ ਜਾਵੇਗਾ | ਫਾਇਨੈਂਸ ਐਂਡ ਕਾਂਟਰੈਕਟ ਕਮੇਟੀ (ਐਫ.ਐਂਡ ਸੀ.ਸੀ.) ਦੀ ਮੀਟਿੰਗ ਦੌਰਾਨ ਪੇਸ਼ ਕੀਤੀ ਗਈ ਇਹ ਯੋਜਨਾ ਚੰਡੀਗੜ੍ਹ ਨੂੰ ਆਧੁਨਿਕ ਅਤੇ ਵਾਤਾਵਰਣ ਮਿੱਤਰ ਸ਼ਹਿਰ ਵਜੋਂ ਵਿਸ਼ਵ ਪੱਧਰ 'ਤੇ ਮਜ਼ਬੂਤ ਪਛਾਣ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ | ਮੇਅਰ ਸੌਰਭ ਜੌਸ਼ੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਵਿਸ਼ਵ ਦੇ ਪ੍ਰਸਿੱਧ ਮਾਡਲਾਂ ਤੋਂ ਪ੍ਰੇਰਿਤ ਹੈ, ਜਿਸ ਤਹਿਤ ਉੱਚਾਈ 'ਤੇ ਹਰੇ-ਭਰੇ ਪੈਦਲ ਰਸਤੇ ਤਿਆਰ ਕੀਤੇ ਜਾਣਗੇ | ਇਨ੍ਹਾਂ ਰਸਤਿਆਂ 'ਤੇ ਤੁਰਦਿਆਂ ਲੋਕ ਦਰੱਖਤਾਂ ਦੇ ਸਿਰਿਆਂ ਦੇ ਨੇੜੇ ਹੋ ਕੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਮਾਣ ਸਕਣਗੇ | ਵਾਤਾਵਰਣ ਸੁਰੱਖਿਅਤ ਰੱਖਣ 'ਤੇ ਜ਼ੋਰ ਦਿੰਦਿਆਂ ਮੇਅਰ ਨੇ ਕਿਹਾ ਕਿ ਇਸ ਪ੍ਰੋਜੈਕਟ 'ਚ ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਅਤੇ ਡਿਜ਼ਿਟਲ ਟਵਿਨ ਮਾਡਲਿੰਗ ਵਰਗੀਆਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਵਿਰਾਸਤੀ ਦਰੱਖਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ | 'ਵਿਕਸਿਤ ਚੰਡੀਗੜ੍ਹ 2047' ਦੇ ਟੀਚੇ ਅਨੁਸਾਰ ਮੇਅਰ ਸੌਰਭ ਜੌਸ਼ੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ਲਈ 9 ਤੋਂ 10 ਪ੍ਰਮੁੱਖ ਪਾਰਕਾਂ ਅਤੇ ਗ੍ਰੀਨ ਬੈਲਟਾਂ ਦੀ ਪਹਿਚਾਣ ਕੀਤੀ ਜਾਵੇ | ਪ੍ਰੋਜੈਕਟ 'ਚ ਮੌਸਮ-ਰੋਧਕ ਸਟੀਲ ਅਤੇ ਰੋਸ਼ਨੀ ਪਾਰ ਕਰਨ ਵਾਲੀ ਡੈੱਕਿੰਗ ਵਰਤੀ ਜਾਵੇਗੀ, ਜਿਸ ਨਾਲ ਸੂਰਜ ਦੀ ਰੌਸ਼ਨੀ ਅਤੇ ਮੀਂਹ ਦਾ ਪਾਣੀ ਕੁਦਰਤੀ ਢੰਗ ਨਾਲ ਜ਼ਮੀਨ ਤੱਕ ਪਹੁੰਚ ਸਕੇਗਾ | ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ 'ਸਕਾਈ-ਗਾਰਡਨ' ਪ੍ਰੋਜੈਕਟ ਚੰਡੀਗੜ੍ਹ ਲਈ ਇੱਕ ਬਦਲਾਅਕਾਰੀ ਕਦਮ ਸਾਬਤ ਹੋਵੇਗਾ |

ਪਿਛਲੀ ਖ਼ਬਰ ਮਿਹਨਤੀ, ਦੂਰਦਰਸ਼ੀ ਅਤੇ ਇਮਾਨਦਾਰ ਨੇਤਾ ਸਨ ਲਾਲ ਸਿੰਘ - ਬਡਹੇੜੀ <br/> ਅਗਲੀ ਖ਼ਬਰ ਡੇਰਾਬੱਸੀ ਵਿਖੇ ਬੀ. ਕੇ. ਯੂ. ਏਕਤਾ ਸਿੱਧੂਪੁਰ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।