26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਭਾਜਪਾ 'ਚ ਸ਼ਾਮਿਲ ਹੋਏ ਰੂਪਾ ਸੋਹਾਣਾ ਨੂੰ 5 ਕਰੋੜ ਦੀ ਫਿਰੌਤੀ ਦੀ ਮਿਲੀ ਧਮਕੀ

ਅਜੀਤ ਡੈਸਕ 26-03-2026
ਐੱਸ. ਏ. ਐੱਸ. ਨਗਰ, 25 ਮਾਰਚ (ਕਪਿਲ ਵਧਵਾ)-ਹਾਲ ਹੀ 'ਚ ਭਾਜਪਾ ਵਿਚ ਸ਼ਾਮਿਲ ਹੋਏ ਅਤੇ ਗਾਇਕ ਮਨਕੀਰਤ ਔਲਖ ਦੇ ਕਰੀਬੀ ਮੰਨੇ ਜਾਂਦੇ ਰੁਪਿੰਦਰ ਸਿੰਘ ਉਰਫ਼ ਰੂਪਾ ਸੋਹਾਣਾ ਨੂੰ 5 ਕਰੋੜ ਰੁ. ਦੀ ਫਿਰੌਤੀ ਦੀ ਧਮਕੀ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਮੁਹੱਬਤ ਰੰਧਾਵਾ ਦੱਸਦੇ ਹੋਏ ਕਿਹਾ ਕਿ ਪੈਸੇ ਦੇਣ ਨਾਲ ਹੀ ਮਾਮਲਾ ਖ਼ਤਮ ਹੋਵੇਗਾ, ਨਹੀਂ ਤਾਂ ਜਾਨ ਤੋਂ ਹੱਥ ਧੋਣੇ ਪੈ ਸਕਦੇ ਹਨ | ਮਿਲੀ ਜਾਣਕਾਰੀ ਅਨੁਸਾਰ ਧਮਕੀ ਭਰੀ ਕਾਲ ਉਸ ਵੇਲੇ ਆਈ ਜਦੋਂ ਰੂਪਾ ਸੋਹਾਣਾ ਨੂੰ ਮਿਲ ਕੇ ਨਿਕਲਿਆ ਉਸ ਦਾ ਦੋਸਤ ਤੇ ਕੌਂਸਲਰ ਹਰਜੀਤ ਸਿੰਘ ਭੋਲੂ ਗੱਡੀ 'ਚ ਸਫਰ ਕਰ ਰਿਹਾ ਸੀ | ਕਾਲ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਕਬੱਡੀ ਕੱਪ ਦੌਰਾਨ ਵੀ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ | ਜਦੋਂ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਰੂਪਾ ਸੋਹਾਣਾ ਪਰਿਵਾਰ ਵਾਲਾ ਵਿਅਕਤੀ ਹੈ ਤਾਂ ਅੱਗਿਓਾ ਉਤਰ ਮਿਲਿਆ ਕਿ ਰੂਪਾ ਬੱਚਿਆਂ ਵਾਲਾ ਹੈ, ਇਸ ਲਈ ਕਹਿ ਰਹੇ ਹਾਂ ਕਿ ਮਾਮਲਾ ਸੈਟਲ ਕਰ ਲਵੋ | ਦੱਸਿਆ ਗਿਆ ਕਿ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਡੋਨੀ ਬੱਲ ਨਾਲ ਵੀ ਸੰਬੰਧਿਤ ਦੱਸਿਆ | ਉਧਰ ਪੀੜਤ ਰੂਪਾ ਸੋਹਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਨ-ਰਾਤ ਅਜਿਹੀਆਂ ਕਾਲਾਂ ਆ ਰਹੀਆਂ ਹਨ | ਉਨ੍ਹਾਂ ਮੁਤਾਬਿਕ ਜਦੋਂ ਮੁਹਾਲੀ ਵਿਚ ਕਬੱਡੀ ਕੱਪ ਹੋਇਆ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਵਿਸ਼ੇਸ ਡੀ. ਜੀ. ਪੀ. ਦੇ ਹੁਕਮਾਂ 'ਤੇ ਇਕ ਗੰਨਮੈਨ 31 ਮਾਰਚ ਤੱਕ ਦਿੱਤਾ ਗਿਆ ਸੀ, ਪਰ 18 ਮਾਰਚ ਨੂੰ ਹੀ ਸੁਰੱਖਿਆ ਵਾਪਸ ਲੈ ਲਈ ਗਈ | ਇਸ ਸੰਬੰਧੀ ਰੂਪਾ ਸੋਹਾਣਾ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਉਹ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲ ਰੁਖ ਕਰਨਗੇ | ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਕਰਕੇ ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਸ਼ਿਵ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੂੰ ਭੇਦਭਰੀ ਹਾਲਾਤ 'ਚ ਲੱਗੀ ਗੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।