19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਿਹਤ ਮੰਤਰੀ ਨੇ ਪਾਰਕ ਹਸਪਤਾਲ ਮੁਹਾਲੀ ਵਿਖੇ ਰੋਬੋ-ਸੂਟ ਦਾ ਕੀਤਾ ਉਦਘਾਟਨ

ਅਜੀਤ ਡੈਸਕ 03-02-2026
ਮੋਹਾਲੀ, 2 ਫਰਵਰੀ (ਅ. ਬ.)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਾਰਕ ਗ੍ਰੀਸ਼ਿਅਨ ਹਸਪਤਾਲ ਮੋਹਾਲੀ ਵਿਖੇ ਉੱਤਰੀ ਭਾਰਤ ਦੇ ਪਹਿਲੇ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਇੰਟੀਗ੍ਰੇਟਿਡ ਰੋਬੋ-ਸੂਟ ਦਾ ਉਦਘਾਟਨ ਕੀਤਾ |
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਪੰਜਾਬ ਦੇ 3 ਕਰੋੜ ਤੋਂ ਵੱਧ ਵਸਨੀਕਾਂ ਨੂੰ 2000 ਤੋਂ ਵੱਧ ਇਲਾਜ ਪੈਕੇਜ ਦੇ ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਪਾਰਕ ਹਸਪਤਾਲ ਮੁਹਾਲੀ ਵਿਖੇ ਆਰਥੋ ਅਤੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਰੀ ਦੇ ਡਾਇਰੈਕਟਰ ਡਾ ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਕਿਹਾ, 'ਇਹ ਰੋਬੋ-ਸੂਟ ਰੋਬੋ ਆਰਮ, ਅੱਖ ਤੇ ਹੱਥ ਨਾਲ ਲੈਸ ਅਗਲੀ ਪੀੜ੍ਹੀ ਦਾ ਸਰਜੀਕਲ ਪਲੇਟਫਾਰਮ ਹੈ ਜੋ ਬੇਮਿਸਾਲ ਸ਼ੁੱਧਤਾ, ਕੁਸ਼ਲਤਾ ਤੇ ਰੋਗੀ ਦੇ ਬਿਹਤਰ ਨਤੀਜੇ ਪ੍ਰਦਾਨ ਕਰਦਾ ਹੈ | ਡਾ. ਭਾਨੂ ਨੇ ਕਿਹਾ ਕਿ ਭਾਰਤ ਵਿਚ ਜੋੜਾਂ ਦੀ ਤਬਦੀਲੀ ਦੀਆਂ ਸਰਜਰੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ | ਹੁਣ 3ਡੀ ਔਗਮੈਂਟਿਡ ਰਿਐਲਿਟੀ ਤੇ ਆਰਟੀਫੀਸ਼ਲ ਇੰਟੈਲੀਜੈਂਸ ਦੁਆਰਾ ਸੰਚਾਲਿਤ, ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਸਿਰਫ 12-15 ਮਿੰਟਾਂ ਵਿਚ ਪੂਰੀ ਹੋ ਜਾਂਦੀ ਹੈ | ਇਸ ਨੂੰ ਜ਼ਿਆਦਾ ਖ਼ੂਨ ਚੜ੍ਹਾਉਣ, ਟਾਂਕੇ ਤੇ ਨਿਕਾਸੀ ਦੀ ਜ਼ਰੂਰਤ ਨਹੀਂ ਹੁੰਦੀ |
ਇਹ ਸਰਜਰੀ ਸਿਰਫ 3.5-4 ਇੰਚ ਦੀ ਇਕ ਛੋਟੀ ਜਿਹੀ ਚੀਰਾ ਵਿਧੀ ਨਾਲ ਕੀਤੀ ਜਾਂਦੀ ਹੈ | ਮਰੀਜ਼ ਸਰਜਰੀ ਦੇ 4 ਘੰਟੇ ਬਾਅਦ ਤੁਰ ਸਕਦੇ ਹਨ | ਮਰੀਜ਼ ਅਗਲੇ ਦਿਨ ਪੌੜੀਆਂ ਚੜ੍ਹ ਸਕਦੇ ਹਨ ਅਤੇ 7-10 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ | ਆਰਟੀਫਿਸ਼ਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਰੋਬੋ-ਸੂਟ ਦੀ ਸ਼ੁਰੂਆਤ ਦੇ ਨਾਲ, ਪਾਰਕ ਗ੍ਰੀਸ਼ਿਅਨ ਹਸਪਤਾਲ, ਮੋਹਾਲੀ ਉੱਤਰੀ ਭਾਰਤ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜੋ ਪੂਰੀ ਤਰ੍ਹਾਂ ਏਕੀਕਿ੍ਤ ਰੋਬੋਟਿਕ ਸਰਜੀਕਲ ਈਕੋਸਿਸਟਮ ਨੂੰ ਚਲਾਉਂਦਾ ਹੈ |
ਪਿਛਲੀ ਖ਼ਬਰ ਮੇਅਰ ਸੌਰਭ ਜੋਸ਼ੀ ਨੇ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਗਾਇਆ ਅਗਲੀ ਖ਼ਬਰ ਚੰਡੀਗੜ੍ਹ ਤੇ ਮੱਧ ਪ੍ਰਦੇਸ਼ ਦਾ ਅੰਤਰਰਾਜੀ ਯੁਵਾ ਸੰਮੇਲਨ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।