20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਲੂ ਬੈਰੀ ਫੀਲਡ ਸਕੂਲ ਡੇਰਾਬੱਸੀ ਵਿਖੇ ਸਾਲਾਨਾ ਸਮਾਗਮ ਮਨਾਇਆ <br/>

ਡੇਰਾਬੱਸੀ ਦੇ ਬਲੂ ਬੈਰੀ ਫੀਲਡ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਭੰਗੜੇ ਦੀ ਪੇਸ਼ਕਾਰੀ ਦਿੰਦੇ ਹੋਏ ਬੱਚੇ | ਤਸਵੀਰ : ਗੁਰਮੀਤ ਸਿੰਘ <br/> 01-02-2026
ਡੇਰਾਬੱਸੀ, 31 ਜਨਵਰੀ (ਗੁਰਮੀਤ ਸਿੰਘ)-ਸਰਸਵਤੀ ਵਿਹਾਰ ਸਥਿਤ ਬਲੂ ਬੈਰੀ ਫੀਲਡ ਸਕੂਲ ਵਲੋਂ ਸਾਲਾਨਾ ਸਮਾਗਮ 'ਨਵਤਰੰਗ-3' ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਬਲਬੀਰ ਕੁਮਾਰ ਬਾਵਾ (ਸੇਵਾ-ਮੁਕਤ ਏ. ਡੀ. ਜੀ. ਪੀ.) ਅਤੇ ਕੁਲਦੀਪ ਬਾਵਾ (ਆਰ. ਟੀ. ਓ. ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਉਪੇਸ਼ ਬਾਂਸਲ ਤੇ ਉਨ੍ਹਾਂ ਦੀ ਪਤਨੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਮੁੱਖ ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ | ਇਸ ਤੋਂ ਬਾਅਦ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਛੋਟੇ ਬੱਚਿਆਂ ਨੂੰ ਸਟੇਜ 'ਤੇ ਪ੍ਰੋਗਰਾਮ ਪੇਸ਼ ਕਰਨ ਲਈ ਤਿਆਰ ਕਰਨਾ ਬਹੁਤ ਹੀ ਮਿਹਨਤ ਵਾਲਾ ਕੰਮ ਹੈ | ਬੱਚਿਆਂ ਦੀ ਪ੍ਰਤਿਭਾ ਦੇਖ ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਬੱਚੇ ਦੇਸ਼ ਦਾ ਭਵਿੱਖ ਹਨ, ਜੋ ਕਿ ਦੇਸ਼ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਉਣਗੇ | ਇਸ ਤੋਂ ਬਾਅਦ ਸਕੂਲ ਪਿ੍ੰ. ਮਾਲਵਿਕਾ ਬਾਂਸਲ ਨੇ ਵਿਦਿਆਰਥੀਆਂ ਨੂੰ ਸਰਵੋਤਮ ਪ੍ਰਦਰਸ਼ਨ ਕਰਨ ਸੰਬੰਧੀ ਪ੍ਰੇਰਿਤ ਕੀਤਾ, ਜਦਕਿ ਚੇਅਰਮੈਨ ਉਪੇਸ਼ ਕੁਮਾਰ ਬਾਂਸਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਾ ਸਿਰਫ਼ ਸ਼ਾਨਦਾਰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਬਲਕਿ ਉਨ੍ਹਾਂ ਨੂੰ ਇਮਾਨਦਾਰੀ ਅਤੇ ਨੈਤਿਕ ਮੁੱਲਾਂ ਬਾਰੇ ਵੀ ਜਾਣੂ ਕਰਵਾਉਣਾ ਚਾਹੀਦਾ ਹੈ | ਇਸੇ ਦੌਰਾਨ ਸਕੂਲ ਦੇ ਡਾਇਰੈਕਟਰ ਅਖਿਲੇਸ਼ਵਰ ਬਾਂਸਲ ਨੇ ਕਿਹਾ ਕਿ ਸਾਡਾ ਮਕਸਦ ਸਿੱਖਿਆ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਹੈ | ਉਨ੍ਹਾਂ ਇਸ ਦਿਨ ਨੂੰ ਯਾਦਗਾਰੀ ਬਣਾਉਣ 'ਚ ਸਹਿਯੋਗ ਦੇਣ ਬਦਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਸਮਾਗਮ ਦੌਰਾਨ ਰੰਗ-ਬਿਰੰਗੇ ਪਹਿਰਾਵਿਆਂ 'ਚ ਸਜੇ ਬੱਚਿਆਂ ਨੇ ਗਿੱਧਾ, ਭੰਗੜਾ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਬੱਚਿਆਂ ਨੇ ਜਲਿ੍ਹਆਂਵਾਲਾ ਬਾਗ਼ ਦਾ ਦਿ੍ਸ਼, ਗਣੇਸ਼ ਵੰਦਨਾ, ਸ਼ਿਵ ਤਾਂਡਵ ਅਤੇ 'ਜਿਊਾਦੇ ਪਿਓ ਦੀ ਕਦਰ ਕਰਨ' ਬਾਰੇ ਪੇਸ਼ਕਾਰੀ ਦੇ ਕੇ ਖ਼ੂਬ ਵਾਹ-ਵਾਹੀ ਲੁੱਟੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਬਰਖਾ ਰਾਮ, ਗੁਰੂ ਗਲੋਬਲ ਸਕੂਲ ਦੇ ਪਿ੍ੰ. ਮੀਨੰੂ ਸ਼ਾਹੀ, ਡਾ. ਪ੍ਰਦੀਪ ਸ਼ਰਮਾ, ਏ. ਕੇ. ਤਿਆਗੀ, ਦਿਨੇਸ਼ ਵੈਸ਼ਨਵ, ਲੋਕੇਸ਼ ਅਹੂਜਾ, ਪ੍ਰੋਮਿਲਾ ਬਿੰਦਲ, ਸਾਰਿਕਾ ਗਰਗ, ਰਿਸ਼ਭ ਗਰਗ ਤੇ ਰੀਤੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-79 ਵਿਖੇ ਸ਼ਰਧਾ ਨਾਲ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ 'ਮਾਸਿਕ ਧਰਮ ਸਿਹਤ' ਨੂੰ ਮੌਲਿਕ ਅਧਿਕਾਰ ਘੋਸ਼ਿਤ ਕਰਨਾ ਇਤਿਹਾਸਕ ਕਦਮ-ਸੁਧਾ ਭਾਰਦਵਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।