20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜ਼ਿਲ੍ਹਾ ਪੁਲਿਸ ਨੇ ਜ਼ਬਤ ਵਾਹਨਾਂ ਦੀ ਨਿਲਾਮੀ ਕਰਕੇ 36.58 ਲੱਖ ਦਾ ਮਾਲੀਆ ਇਕੱਤਰ ਕੀਤਾ

ਅਜੀਤ ਡੈਸਕ 01-02-2026
ਐੱਸ. ਏ. ਐੱਸ. ਨਗਰ, 31 ਜਨਵਰੀ (ਕਪਿਲ ਵਧਵਾ)-ਜ਼ਿਲ੍ਹਾ ਮੁਹਾਲੀ ਦੀ ਪੁਲਿਸ ਵਲੋਂ ਵੱਖ-ਵੱਖ ਕੇਸਾਂ ਅਧੀਨ ਜ਼ਬਤ ਕੀਤੇ ਗਏ ਵਾਹਨਾਂ ਦੀ ਨਿਲਾਮੀ ਕਰਕੇ ਸਰਕਾਰ ਨੂੰ 36.58 ਲੱਖ ਰੁ. ਦਾ ਮਾਲੀਆ ਇਕੱਤਰ ਕਰਕੇ ਦਿੱਤਾ ਗਿਆ | ਇਹ ਜਾਣਕਾਰੀ ਸਾਂਝੀ ਕਰਦਿਆਂ ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ 28, 29 ਅਤੇ 30 ਜਨਵਰੀ ਨੂੰ ਜ਼ਿਲ੍ਹੇ ਦੇ 8 ਪੁਲਿਸ ਥਾਣਿਆਂ ਵਿਚ ਜ਼ਬਤ ਵਾਹਨਾਂ ਦੀ ਨਿਲਾਮੀ ਕਰਵਾਈ ਗਈ, ਜਿਸ ਦੌਰਾਨ ਕੁੱਲ 351 ਜ਼ਬਤ ਵਾਹਨ ਨਿਲਾਮ ਕੀਤੇ ਗਏ | ਇਹ ਮੁਹਿੰਮ ਐਸ. ਪੀ. (ਟ੍ਰੈਫ਼ਿਕ) ਨਵਨੀਤ ਸਿੰਘ ਮਾਹਲ ਅਤੇ ਐਸ. ਪੀ. (ਜਾਂਚ) ਸੌਰਵ ਜਿੰਦਲ ਦੀ ਦੇਖ-ਰੇਖ ਹੇਠ ਸਰਕਾਰੀ ਨਿਯਮਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਚਲਾਈ ਗਈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਨਿਲਾਮੀਆਂ ਨਾਲ ਨਾ ਕੇਵਲ ਸਰਕਾਰ ਦੇ ਮਾਲੀਏ 'ਚ ਵਾਧਾ ਹੁੰਦਾ ਹੈ, ਸਗੋਂ ਪੁਲਿਸ ਥਾਣਿਆਂ 'ਚ ਲੰਮੇ ਸਮੇਂ ਤੋਂ ਖੜ੍ਹੀਆਂ ਕੇਸ ਪ੍ਰਾਪਰਟੀਆਂ ਦਾ ਕਾਨੂੰਨੀ ਤੌਰ 'ਤੇ ਸੁਚੱਜਾ ਨਿਪਟਾਰਾ ਵੀ ਸੰਭਵ ਹੁੰਦਾ ਹੈ |


ਪਿਛਲੀ ਖ਼ਬਰ ਰਤਵਾੜਾ ਸਾਹਿਬ ਸਕੂਲ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/... ਅਗਲੀ ਖ਼ਬਰ ਅਧਿਆਪਕ ਅਤੇ ਮੁਲਾਜ਼ਮ ਯੂਨੀਅਨਾਂ ਵਲੋਂ ਲੰਬਿਤ ਮੰਗਾਂ ਲਈ ਸਾਂਝੇ ਸੰਘਰਸ਼ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।