19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦੋ ਬੱਚਿਆਂ ਦੀ ਮਾਂ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ <br/>

ਅਜੀਤ ਡੈਸਕ 01-02-2026
ਖਰੜ, 31 ਜਨਵਰੀ (ਤਰਸੇਮ ਸਿੰਘ ਜੰਡਪੁਰੀ)-ਖਰੜ ਦੇ ਦੁਸਹਿਰਾ ਗਰਾਊਾਡ ਨੇੜਲੇ ਖੇਤਰ 'ਚ ਦੋ ਬੱਚਿਆਂ ਦੀ ਮਾਂ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕਾ ਦੀ ਪਛਾਣ ਅਨੀਤਾ ਰਾਣੀ ਵਜੋਂ ਹੋਈ | ਇਸ ਸੰਬੰਧੀ ਮਿ੍ਤਕਾ ਦੇ ਭਰਾ ਰਮੇਸ਼ ਕੁਮਾਰ ਵਾਸੀ ਡੇਰਾਬੱਸੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਸ ਦੀ ਭੈਣ ਅਨੀਤਾ ਰਾਣੀ ਦਾ ਵਿਆਹ 12 ਸਾਲ ਪਹਿਲਾਂ ਖਰੜ ਦੇ ਵਸਨੀਕ ਕੁਲਵਿੰਦਰ ਸਿੰਘ ਨਾਲ ਪੂਰੇ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ | ਇਸ ਤੋਂ ਬਾਅਦ ਉਸ ਦੀ ਭੈਣ ਦੇ ਘਰ ਦੋ ਬੱਚਿਆਂ ਇਕ ਲੜਕਾ ਤੇ ਇਕ ਲੜਕੀ ਵਲੋਂ ਜਨਮ ਲਿਆ ਗਿਆ | ਉਨ੍ਹਾਂ ਦੱਸਿਆ ਕਿ ਵਿਆਹ ਤੋਂ ਡੇਢ ਸਾਲ ਬਾਅਦ ਹੀ ਉਸ ਦੀ ਭੈਣ ਦੀ ਸੱਸ ਜਗੀਰੋ, ਸਹੁਰੇ ਪ੍ਰੇਮ ਸਿੰਘ ਅਤੇ ਪਤੀ ਕੁਲਵਿੰਦਰ ਸਿੰਘ ਉਸ ਨੂੰ ਤੰਗ-ਪ੍ਰੇਸ਼ਾਨ ਸ਼ੁਰੂ ਕਰਨਾ ਕਰ ਦਿੱਤਾ ਸੀ ਤੇ ਛੋਟੀ-ਛੋਟੀ ਗੱਲ ਨੂੰ ਲੈ ਕੇ ਅਕਸਰ ਉਹ ਉਸ ਨਾਲ ਝਗੜਾ ਕਰਦੇ ਸਨ | ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਭੈਣ ਅਨੀਤਾ ਇਸ ਸੰਬੰਧੀ ਆਪਣੇ ਪੇਕੇ ਪਰਿਵਾਰ ਕੋਲ ਆ ਕੇ ਜਾਣਕਾਰੀ ਦਿੰਦੀ ਸੀ ਤਾਂ ਉਹ ਤੇ ਉਸ ਦੀ ਮਾਤਾ ਉਸ ਨੂੰ ਅਕਸਰ ਸਮਝਾ-ਬੁਝਾ ਕੇ ਸਹੁਰੇ ਘਰ ਭੇਜ ਦਿੰਦੇ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਬਿਨਾਂ ਕਿਸੇ ਗੱਲ ਤੋਂ ਉਸ ਨਾਲ ਲੜਾਈ-ਝਗੜਾ ਕਰਦਾ ਆ ਰਿਹਾ ਸੀ ਅਤੇ ਅੱਜ ਵੀ ਉਨ੍ਹਾਂ ਦੀ ਛੋਟੀ ਭੈਣ ਗੁਰਮੀਤ ਕੌਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਅਨੀਤਾ ਦਾ ਸਹੁਰਾ ਪਰਿਵਾਰ ਉਸ ਨਾਲ ਝਗੜਾ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਭੈਣ ਅਨੀਤਾ ਨੂੰ ਫ਼ੋਨ ਕੀਤਾ ਤਾਂ ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਸੱਸ ਜਗੀਰੋ ਤੇ ਸਹੁਰਾ ਪ੍ਰੇਮ ਸਿੰਘ ਉਸ ਨਾਲ ਲੜਾਈ-ਝਗੜਾ ਕਰ ਰਹੇ ਹਨ ਤੇ ਮੈਨੂੰ ਤਾਹਨੇ-ਮੇਹਣੇ ਮਾਰ ਰਹੇ ਹਨ, ਜਦਕਿ ਉਸ ਦਾ ਪਤੀ ਵੀ ਸਵੇਰੇ ਉਸ ਨਾਲ ਝਗੜਾ ਕਰਕੇ ਡਿਊਟੀ ਚਲਾ ਗਿਆ | ਇਸ ਤੋਂ ਬਾਅਦ ਅਨੀਤਾ ਨੇ ਫ਼ੋਨ 'ਤੇ ਹੀ ਦੁੱਖੀ ਮਨ ਨਾਲ ਦੱਸਿਆ ਕਿ ਉਹ ਅਜਿਹੀ ਜ਼ਿੰਦਗੀ ਤੋਂ ਬਹੁਤ ਤੰਗ ਆ ਚੁੱਕੀ ਹੈ ਅਤੇ ਇਨ੍ਹਾਂ ਸਾਰਿਆਂ ਦੀ ਰੋਜ਼-ਰੋਜ਼ ਦੇ ਝਗੜੇ ਨੇ ਮੈਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਫ਼ੋਨ 'ਤੇ ਹੀ ਆਪਣੀ ਭੈਣ ਨੂੰ ਸਮਝਾਉਂਦੇ ਹੋਏ ਕਿਹਾ ਤੂੰ ਪ੍ਰੇਸ਼ਾਨ ਨਾ ਹੋ ਅਤੇ ਅਸੀਂ ਤੇਰੇ ਘਰ ਆਉਂਦੇ ਹਾਂ ਤੇ ਤੂੰ ਕੋਈ ਗ਼ਲਤ ਕਦਮ ਨਾ ਚੁੱਕੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਡੇਰਾਬੱਸੀ ਤੋਂ ਆਪਣੀ ਭੈਣ ਦੇ ਖਰੜ ਸਥਿਤ ਘਰ ਪੁੱਜੇ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਅਨੀਤਾ ਨੇ ਗਲ ਫਰਾਹਾ ਲਗਾ ਲਿਆ ਹੈ, ਜਿਸ ਕਾਰਨ ਉਹ ਖਰੜ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਹ ਹਸਪਤਾਲ ਪੁੱਜੇ ਤਾਂ ਉਸ ਸਮੇਂ ਤੱਕ ਅਨੀਤਾ ਦੀ ਮੌਤ ਹੋ ਚੁੱਕੀ ਸੀ | ਪੁਲਿਸ ਨੇ ਇਸ ਸੰਬੰਧੀ ਮਿ੍ਤਕਾ ਦੀ ਸੱਸ, ਪਤੀ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਥਾਣਾ ਸਦਰ ਖਰੜ ਵਿਖੇ ਇਕੱਤਰ ਹੋਏ ਮਿ੍ਤਕ ਅਨੀਤਾ ਰਾਣੀ ਦੇ ਭਰਾ ਅਤੇ ਹੋਰ ਸਕੇ ਸੰਬੰਧੀ ਇਸ ਗੱਲ 'ਤੇ ਅੜੇ ਹੋਏ ਸਨ ਕਿ ਜਦੋਂ ਤੱਕ ਅਨੀਤਾ ਦੇ ਕਾਤਲਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ | ਆਿਖ਼ਰ ਪੁਲਿਸ ਵਲੋਂ ਮਿ੍ਤਕਾ ਦੇ ਪਤੀ, ਸੱਸ ਤੇ ਸਹੁਰੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਹੀ ਮਿ੍ਤਕਾ ਦਾ ਪਰਿਵਾਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਹੋਇਆ | ਅਨੀਤਾ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ |
ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਜਦੋਂ ਥਾਣਾ ਸਦਰ ਖਰੜ ਦੇ ਇੰਚਾਰਜ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਿ੍ਤਕਾ ਦੇ ਪਤੀ ਕੁਲਵਿੰਦਰ ਸਿੰਘ, ਸੱਸ ਜਗੀਰੋ ਅਤੇ ਸਹੁਰੇ ਪ੍ਰੇਮ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਮੌਤ ਦੇ ਅਸਲੀ ਕਾਰਨਾਂ ਬਾਰੇ ਜਾਣਕਾਰੀ ਮਿਲ ਸਕੇ | ਉਨ੍ਹਾਂ ਕਿਹਾ ਕਿ ਮਿ੍ਤਕਾ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ |

ਪਿਛਲੀ ਖ਼ਬਰ ਸੋਨੇ-ਚਾਂਦੀ ਦੇ ਭਾਅ 'ਚ ਭਾਰੀ ਉਤਾਰ-ਚੜ੍ਹਾਅ, ਅੰਤਰਰਾਸ਼ਟਰੀ ਬਾਜ਼ਾਰਾਂ ਦੀ ਗਿਰਾਵਟ ਨਾਲ ਸਰਾਫ਼ਾ ਵਪਾਰ ਨੂੰ ਵੱਡਾ ਝਟਕ... ਅਗਲੀ ਖ਼ਬਰ ਅੰਧਵਿਸ਼ਵਾਸ ਅਤੇ ਕਥਿਤ ਗੈਰ-ਕਾਨੂੰਨੀ ਧਾਰਮਿਕ ਪਰਿਵਰਤਨ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।