18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖੇਡ ਵਿਭਾਗ ਵਲੋਂ ਖਿਡਾਰੀਆਂ ਦੇ ਚੋਣ ਮੁਕਾਬਲੇ 5 ਨੂੰ

ਅਜੀਤ ਡੈਸਕ 01-02-2026
ਚੰਡੀਗੜ੍ਹ, 31 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)- ਖੇਡ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀ ਚੋਣ ਲਈ 5 ਫਰਵਰੀ ਨੂੰ ਚੋਣ ਮੁਕਾਬਲੇ ਕਰਾਏ ਜਾਣਗੇ | ਇਨ੍ਹਾਂ ਚੋਣ ਮੁਕਾਬਲਿਆਂ ਵਿਚੋਂ ਚੁਣੇ ਗਏ ਖਿਡਾਰੀ 17 ਤੋਂ 26 ਫਰਵਰੀ ਨੂੰ ਨਵੀਂ ਦਿੱਲੀ ਵਿਚ ਖੇਡੇ ਜਾਣ ਵਾਲੇ ਆਲ ਇੰਡੀਆ ਸਿਵਲ ਸਰਵਿਸਿਜ਼ ਟੂਰਨਾਮੈਂਟ ਵਿਚ ਖੇਡਣਗੇ | ਖੇਡ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਖੇਡ ਚੈਸ, ਕੋਰਮ, ਬੈਸਟ ਫਿਜ਼ਿਕ, ਬਾਸਕਟਬਾਲ, ਹਾਕੀ ਅਤੇ ਕ੍ਰਿਕਟ ਦੇ ਖਿਡਾਰੀਆਂ ਦੇ ਚੋਣ ਮੁਕਾਬਲੇ 5 ਫਰਵਰੀ ਨੂੰ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਏ ਜਾਣਗੇ | ਚੈਸ ਦੇ ਚੋਣ ਮੁਕਾਬਲੇ ਸਵੇਰੇ 11 ਵਜੇ ਚੈਸ ਹਾਲ, ਸਪੋਰਟਸ ਕੰਪਲੈਕਸ ਸੈਕਟਰ-8 ਵਿਚ ਹੋਣਗੇ, ਜਦੋਂ ਕਿ ਕੋਰਮ ਖੇਡ ਲਈ ਮੁਕਾਬਲੇ ਸਵੇਰੇ 11 ਵਜੇ ਕਾਨਫ਼ਰੰਸ ਹਾਲ ਸਪੋਰਟਸ ਕੰਪਲੈਕਸ 42, ਬੈਸਟ ਫਿਜ਼ਿਕ ਦੇ ਮੁਕਾਬਲੇ ਸਵੇਰੇ 11 ਵਜੇ ਸਕੇਟਿੰਗ ਰਿੰਕ ਸੈਕਟਰ 10 ਚੰਡੀਗੜ੍ਹ ਵਿਖੇ ਕਰਵਾਏ ਜਾਣਗੇ | ਇਸੇ ਤਰ੍ਹਾਂ ਬਾਸਕਟਬਾਲ ਲਈ ਸ਼ਾਮ 3 ਵਜੇ ਬਾਸਕਟਬਾਲ ਹਾਲ ਸਪੋਰਟਸ ਕੰਪਲੈਕਸ 42, ਹਾਕੀ ਲਈ ਸ਼ਾਮ 3 ਵਜੇ ਹਾਕੀ ਗਰਾੳਾੂਡ ਸਪੋਰਟਸ ਕੰਪਲੈਕਸ 42 ਅਤੇ ਕ੍ਰਿਕਟ ਲਈ ਵੀ ਸ਼ਾਮ 3 ਵਜੇ ਕ੍ਰਿਕਟ ਸਟੇਡੀਅਮ ਸੈਕਟਰ 16 ਚੰਡੀਗੜ੍ਹ ਵਿਚ ਚੋਣ ਮੁਕਾਬਲੇ ਕਰਾਏ ਜਾਣਗੇ |


ਪਿਛਲੀ ਖ਼ਬਰ ਚੰਡੀਗੜ੍ਹ ਅਦਾਲਤ ਨੇ 8.13 ਕਰੋੜ ਦੀ ਵਸੂਲੀ ਮਾਮਲੇ 'ਚ ਦਾਇਰ ਇਤਰਾਜ਼ ਪਟੀਸ਼ਨ ਨੂੰ ਕੀਤਾ ਖ਼ਾਰਜ, ਲਗਾਇਆ ਜੁਰਮਾਨਾ <b... ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਦੀਆਂ ਸਿਹਤ ਸਹੂਲਤਾਂ ਦਾ ਕੀਤਾ ਅਚਨਚੇਤ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।