18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕੈਬ ਡਰਾਈਵਰ ਨੇ ਲੜਕੀ ਨੂੰ ਅਸ਼ਲੀਲ ਸੁਨੇਹੇ ਭੇਜੇ, ਵਿਰੋਧ ਕਰਨ 'ਤੇ ਦਿੱਤੀਆਂ ਧਮਕੀਆਂ

ਅਜੀਤ ਡੈਸਕ 01-02-2026
ਚੰਡੀਗੜ੍ਹ, 31 ਜਨਵਰੀ (ਕਪਿਲ ਵਧਵਾ)- ਚੰਡੀਗੜ੍ਹ ਵਿਚ ਕੈਬ ਬੁਕਿੰਗ ਦੌਰਾਨ ਇਕ ਲੜਕੀ ਨੂੰ ਕੈਬ ਡਰਾਈਵਰ ਵਲੋਂ ਅਸ਼ਲੀਲ ਸੁਨੇਹੇ ਭੇਜਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਦੋਸ਼ ਹੈ ਕਿ ਕੈਬ ਡਰਾਈਵਰ ਨੇ ਮੁਫ਼ਤ ਰਾਈਡ ਦੇ ਬਦਲੇ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ 'ਜਿੰਨੇ ਪੈਸੇ ਬੋਲੇਗੀ, ਉਨ੍ਹੀ ਪੇਮੈਂਟ ਕਰਾਂਗਾ' ਅਜਿਹੀ ਮਾਮਲੇ ਅÏਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਨੂੰ ਉਜਾਗਰ ਕਰਦੇ ਹਨ |
ਪੀੜਤਾਂ ਮੁਤਾਬਿਕ, 27 ਜਨਵਰੀ ਦੀ ਰਾਤ ਕਰੀਬ 12 ਵਜੇ ਉਹ ਸੈਕਟਰ-26 ਸਥਿਤ ਆਪਣੇ ਕੰਮਕਾਜ ਵਾਲੀ ਥਾਂ ਤੋਂ ਘਰ ਵਾਪਸੀ ਲਈ ਇਨਡਰਾਈਵ ਐਪ ਰਾਹੀਂ ਕੈਬ ਬੁੱਕ ਕੀਤੀ ਸੀ | ਕੈਬ ਨੂੰ ਰਾਮ ਨਾਮਕ ਡਰਾਈਵਰ ਨੇ ਮਨਜ਼ੂਰ ਕੀਤਾ | ਕੈਬ ਬੁੱਕ ਹੋਣ ਤੋਂ ਬਾਅਦ ਡਰਾਈਵਰ ਨੇ ਲੜਕੀ ਨੂੰ ਇਕੱਲੀ ਹੋਣ ਬਾਰੇ ਪੁੱਛਿਆ ਅਤੇ ਫਿਰ ਲਗਾਤਾਰ ਆਪੱਤੀਜਨਕ ਸੁਨੇਹੇ ਭੇਜਣ ਲੱਗ ਪਿਆ | ਲੜਕੀ ਵਲੋਂ ਵਿਰੋਧ ਕਰਨ 'ਤੇ ਦੋਸ਼ੀ ਨੇ ਪਹਿਲਾਂ ਮਾਫ਼ੀ ਮੰਗੀ ਅਤੇ ਬਾਅਦ ਵਿਚ ਧਮਕੀਆਂ ਦੇਣ ਲੱਗ ਪਿਆ | ਲੜਕੀ ਦਾ ਕਹਿਣਾ ਹੈ ਕਿ ਉਸ ਨੇ 28 ਜਨਵਰੀ ਨੂੰ ਸੈਕਟਰ-26 ਥਾਣੇ ਵਿਚ ਲਿਖਤੀ ਸ਼ਿਕਾਇਤ ਦੇ ਕੇ ਅਸ਼ਲੀਲ ਸੁਨੇਹਿਆਂ ਦੇ ਸਕ੍ਰੀਨਸ਼ਾਟ ਅਤੇ ਡਰਾਈਵਰ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਸੌਂਪੀ, ਪਰ ਇਸ ਦੇ ਬਾਵਜੂਦ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ |
ਜਿਸ ਤੋਂ ਬਾਅਦ ਵਿਚ ਪੁਲਿਸ ਵਲੋਂ ਦੋਹਾਂ ਧਿਰਾਂ ਨੂੰ ਥਾਣੇ ਬੁਲਾਕੇ ਸਮਝੌਤਾ ਕਰਵਾ ਦਿੱਤਾ ਗਿਆ | ਥਾਣੇ ਵਿਚ ਉਕਤ ਕੈਬ ਡਰਾਈਵਰ ਨੇ ਆਪਣੀ ਗ਼ਲਤੀ ਕਬੂਲ ਕਰਦੇ ਹੋਏ ਲੜਕੀ ਤੋਂ ਮਾਫ਼ੀ ਮੰਗੀ |
ਇਸ ਮਾਮਲੇ 'ਤੇ ਚੰਡੀਗੜ੍ਹ ਟ੍ਰਾਈਸਿਟੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸਮਝੌਤਾ ਨਹੀਂ, ਸਗੋਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ |

ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਦੀਆਂ ਸਿਹਤ ਸਹੂਲਤਾਂ ਦਾ ਕੀਤਾ ਅਚਨਚੇਤ ਦੌਰਾ <br/> ਅਗਲੀ ਖ਼ਬਰ ਐਸ.ਸੀ. ਕਮਿਸ਼ਨ ਵਲੋਂ ਡੀ.ਐਸ.ਪੀ. ਸੋਹਾਣਾ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।