08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੂਬੇ 'ਚ ਬਣਨਗੇ ਸਮਾਰਟ ਐਗਰੀਕਲਚਰ ਤੇ ਸਮਾਰਟ ਇੰਡਸਟਰੀਅਲ ਜ਼ੋਨ- ਮੁੱਖ ਮੰਤਰੀ <br/>

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਜਟ ਐਲਾਨਾਂ ਦੇ ਸੰਬੰਧੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ, ਨਾਲ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਨਜ਼ਰ ਆ ਰਹੇ ਹਨ | ਅਜੀਤ ਤਸਵੀਰ <br/> 26-01-2026
ਚੰਡੀਗੜ੍ਹ, 25 ਜਨਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਅਤੇ ਉਦਯੋਗਪਤੀਆਂ ਦੇ ਹਿੱਤ ਵਿਚ ਦੋ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਇਕ ਸਮਾਰਟ ਐਗਰੀਕਲਚਰ ਜੋਨ ਅਤੇ ਇਕ ਸਮਾਰਟ ਇੰਡਸਟਰੀਅਲ ਜੋਨ ਬਣਾਇਆ ਜਾਵੇਗਾ, ਜਿੱਥੇ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ | ਮੁੱਖ ਮੰਤਰੀ ਉਦਯੋਗ ਅਤੇ ਵਪਾਰ ਵਿਭਾਗ ਦੀ ਪਿਛਲੀ ਸਾਲ ਦੇ ਬਜਟ ਵਿੱਚ ਕੀਤੀ ਗਏ ਐਲਾਨਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ | ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਸਨ | ਮੁੱਖ ਮੰਤਰੀ ਨੇ ਆਈਐਮਟੀ ਮਾਨੇਸਰ, ਬਾਵਲ ਅਤੇ ਕੁੰਡਲੀ ਵਿਚ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜਦੂਰਾਂ ਲਈ ਡੋਰਮੇਟਰੀਜ਼ ਅਤੇ ਸਿੰਗਲ ਰੂਪ ਯੂਨਿਟਸ ਦੇ ਕੰਮ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਸ ਵੀ ਉਦਯੋਗਿਕ ਖੇਤਰ ਵਿੱਚ ਉੱਥੇ ਕੰਮ ਕਰ ਰਹੇ ਮਜਦੂਰਾਂ ਦੇ ਲਈ ਰਿਹਾਇਸ਼ੀ ਜਰੂਰਤ ਹੋਵੇ, ਉੱਥੇ ਸਬੰਧਿਤ ਇੰਡਸਟਰੀਅਲ ਐਸੋਸੀਏਸ਼ਨ ਨਾਲ ਵਿਚਾਰ-ਵਟਾਂਦਰਾਂ ਕਰ ਰਿਹਾਇਸ਼ੀ ਸਹੂਲਤਾਂ ਉਪਲਬਧ ਕਰਵਾਉਣ ਦੀ ਯੋਜਨਾ ਤਿਆਰ ਕਰਨ | ਇਸ ਨਾਲ ਜਿੱਥੇ ਮਜਦੂਰਾਂ ਨੂੰ ਉਦਯੋਗ ਦੇ ਨੇੜੇ ਸਸਤੀ ਰਿਹਾਇਸ਼ ਸਹੂਲਤ ਮਿਲੇਗੀ, ਉੱਥੇ ਉਨ੍ਹਾਂ ਦੇ ਕੰਮ ਵਿੱਚ ਵੀ ਗੁਣਵੱਤਾ ਆਵੇਗੀ | ਮੁੱਖ ਮੰਤਰੀ ਨੇ ਸਾਰੇ ਇੰਡਸਟਰੀਅਲ ਇਸਟੇਟਸ ਵਿਚ ਸਟਾਰਟਅੱਪ ਨੂੰ ਰਿਆਇਤੀ ਦਰਾਂ 'ਤੇ ਕੰਮ ਕਰਵਾਉਣ ਦੀ ਸਹੂਲਤ ਦੇਣ ਲਈ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ | ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਆਈਐਟੀ ਮਾਨੇਸਰ ਵਿਚ ਏ.ਆਈ. ਅਤੇ ਕੁਆਂਟਮ ਕੰਪਿਊਟਿੰਗ ਤਕਨਾਲੋਜੀ ਅਤੇ ਆਈਐਮਟੀ ਖਰਖੌਦਾ ਵਿਚ ਇਲੈਕਟਿ੍ਕ ਵੀਕਲ ਅਤੇ ਆਟੋਮੋਟਿਵ ਸੈਕਟਰ ਦੇ ਪ੍ਰਸਤਾਵਿਤ ਇਨਕਿਯੂਬੇਸ਼ਨ ਸੈਂਟਰ ਤਹਿਤ ਜ਼ਮੀਨ ਚੋਣ ਕਰ ਲਈ ਗਈ ਹੈ | ਦੂਜੇ ਥਾਵਾਂ 'ਤੇ ਵੀ ਇਨਕਿਯੂਬੇਸ਼ਨ ਸੈਂਟਰ ਬਨਾਉਣ ਲਈ ਪ੍ਰਕਿ੍ਆ ਜਾਰੀ ਹੈ | ਮੁੱਖ ਮੰਤਰੀ ਨੇ ਸੰਕਲਪ-ਪੱਤਰ ਦੇ ਐਲਾਨਾਂ ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਤੇ ਸਾਰੇ ਐਲਾਨਾਂ ਨੂੰ ਜਲਦੀ ਤੋਂ ਜਲਦੀ ਅਮਲੀਜਾਮਾ ਪਹਿਨਾਉਣ ਦੇ ਨਿਰਦੇਸ਼ ਦਿੱਤੇ | ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਅਗਰਵਾਲ ਅਤੇ ਡਾਇਰੈਕਟਰ ਜਨਰਲ ਯੱਸ਼ ਗਰਗ, ਐੱਚ.ਐੱਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਦੇਸ਼ਕ ਡਾ. ਆਦਿਤਅ ਦਹੀਆ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰੀ ਸਕੂਲ ਵਿਖੇ ਬੂਟਿਆਂ ਦੀ ਦੇਖਭਾਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਰੁਜ਼ਗਾਰ ਮੇਲੇ 'ਚ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤੀ ਸ਼ਿਰਕਤ, 109 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।