07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰ ਦਿਵਸ ਮੌਕੇ ਨਿਗਮ ਪ੍ਰਸ਼ਾਸਨ ਵਲੋਂ ਕਰਮਚਾਰੀਆਂ ਤੇ ਸਮਾਜ ਸੇਵਕਾਂ ਦਾ ਕੀਤਾ ਜਾਵੇਗਾ ਸਨਮਾਨ <br/>

ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਸੰਦੀਪ ਕੁਮਾਰ ਮਾਹਨਾ) -ਨਗਰ ਨਿਗਮ ਚੰਡੀਗੜ੍ਹ ਵਲੋਂ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ 26 ਜਨਵਰੀ 2026 ਨੂੰ ਸੈਕਟਰ 17 ਸਥਿਤ ਨਿਗਮ ਦਫ਼ਤਰ ਵਿਖੇ ਸਵੇਰੇ 8.50 ਵਜੇ ਕਰਵਾਇਆ ਜਾਵੇਗਾ | ਇਸ ਮੌਕੇ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਰਾਸ਼ਟਰੀ ਝੰਡਾ ਲਹਿਰਾਉਣਗੇ | ਇਸ ਸਮਾਰੋਹ ਦੌਰਾਨ ਨਿਗਮ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨਿਸ਼ਠਾਵਾਨ, ਇਮਾਨਦਾਰ ਅਤੇ ਸਰਾਹੁਣਯੋਗ ਸੇਵਾ ਦੇ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਸਨਮਾਨਿਤ ਕੀਤੇ ਜਾਣ ਵਾਲੇ ਕਰਮਚਾਰੀਆਂ 'ਚ ਬਾਗ਼ਬਾਨੀ, ਇੰਜੀਨੀਅਰਿੰਗ, ਬਿਜਲੀ, ਪ੍ਰਸ਼ਾਸਨ, ਸਿਹਤ, ਫ਼ਾਇਰ ਬਿ੍ਗੇਡ, ਸਫ਼ਾਈ ਅਤੇ ਹੋਰ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ | ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲਿਆਂ 'ਚ ਪਿ੍ਤਪਾਲ ਸਿੰਘ (ਐਕਸ. ਇੰਜੀਨੀਅਰ, ਬਾਗਬਾਨੀ), ਰੁਦੇਸ਼ ਕੁਮਾਰ (ਐਸ.ਡੀ.ਈ., ਬਿਜਲੀ), ਅਰੁਣ ਕੁਮਾਰ (ਸੈਕਸ਼ਨ ਅਫ਼ਸਰ), ਨੀਰਜ (ਸੀਨੀਅਰ ਸਕੇਲ ਸਟੈਨੋਗ੍ਰਾਫਰ), ਸੁਭਮ (ਜੇ.ਈ., ਬਾਗਬਾਨੀ), ਸਰਵਜੀਤ ਸਿੰਘ (ਡਰਾਫ਼ਟਮੈਨ), ਇੰਦਰਜੀਤ ਕੌਰ (ਜੂਨੀਅਰ ਡਰਾਫ਼ਟਮੈਨ), ਡਾ. ਗੌਰਵ ਲਖਨਪਾਲ (ਵੈਟਰਨਰੀ ਡਾਕਟਰ), ਆਸ਼ਿਸ਼ ਮਲਿਕ (ਸੈਨੀਟਰੀ ਇੰਸਪੈਕਟਰ), ਅਵਨੀਤ ਕੌਰ, ਮਨੀਸ਼ਾ, ਹਿਮਾਨੀ ਸਮੇਤ ਕਈ ਹੋਰ ਕਰਮਚਾਰੀ ਸ਼ਾਮਲ ਹਨ | ਇਸ ਤੋਂ ਇਲਾਵਾ ਫ਼ਾਇਰ ਤੇ ਸਫ਼ਾਈ ਵਿਭਾਗ ਦੇ ਕਰਮਚਾਰੀਆਂ, ਡਰਾਈਵਰਾਂ, ਇਲੈਕਟ੍ਰੀਸ਼ੀਅਨਾਂ, ਮਾਲੀਆਂ, ਮਜ਼ਦੂਰਾਂ, ਸਵੀਪਰਾਂ ਤੇ ਆਉਟਸੋਰਸ ਸਟਾਫ਼ ਨੂੰ ਵੀ ਉਨ੍ਹਾਂ ਦੀ ਨਿਰੰਤਰ ਅਤੇ ਨਿਸ਼ਕਾਮ ਸੇਵਾ ਲਈ ਸਨਮਾਨਿਤ ਕੀਤਾ ਜਾਵੇਗਾ | ਗਣਤੰਤਰ ਦਿਵਸ ਸਮਾਰੋਹ ਦੌਰਾਨ ਸਮਾਜਿਕ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ (ਐਨ.ਜੀ.ਓਜ਼.) ਤੇ ਵਿਅਕਤੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਨ੍ਹਾਂ 'ਚ ਵਾਤਾਵਰਨ, ਸਿੱਖਿਆ, ਸਿਹਤ, ਖੇਡਾਂ, ਯੋਗਾ, ਕਲਾ, ਨਾਚ ਤੇ ਸਮਾਜ ਭਲਾਈ ਨਾਲ ਜੁੜੇ ਸਮਾਜ ਸੇਵਕ, ਅਧਿਆਪਕ, ਵਿਦਿਆਰਥੀ ਤੇ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹਨ | ਸਨਮਾਨ ਹਾਸਲ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ 'ਚ ਐਨ.ਕੇ. ਝਿੰਗਨ (ਇਨਵਾਇਰਨਮੈਂਟਲ ਸੁਸਾਇਟੀ ਆਫ਼ ਇੰਡੀਆ), ਅਰਚਨਾ (ਸੰਕਲਪ ਐਨ.ਜੀ.ਓ.), ਰਾਬੀਆ (ਏਆਈ ਰਾਬਿਕ ਫਾਊਾਡੇਸ਼ਨ), ਸੁਰੇਸ਼ ਕੁਮਾਰ, ਪਵਨ ਕੁਮਾਰ, ਰਾਕੇਸ਼ ਕੁਮਾਰ, ਵਿਜੇ ਰਾਣਾ, ਐਮ.ਐਸ. ਰਾਣਾ, ਯੋਗੇਸ਼ ਬੁਲੰਦੀ, ਨਰੇਸ਼ ਗੌਤਮ, ਕਮਲਜੀਤ ਸਿੰਘ ਸਮੇਤ ਕਈ ਸਮਾਜ ਸੇਵਕ ਸ਼ਾਮਲ ਹਨ | ਨਿਗਮ ਪ੍ਰਸ਼ਾਸਨ ਮੁਤਾਬਕ ਇਸ ਤਰਾਂ ਦੇ ਸਮਾਰੋਹਾਂ ਦਾ ਮਕਸਦ ਕਰਮਚਾਰੀਆਂ ਤੇ ਸਮਾਜ ਸੇਵਕਾਂ ਦੇ ਯੋਗਦਾਨ ਨੂੰ ਸਰਾਹਣਾ ਤੇ ਉਨ੍ਹਾਂ ਨੂੰ ਭਵਿੱਖ 'ਚ ਹੋਰ ਜੋਸ਼ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ |

ਪਿਛਲੀ ਖ਼ਬਰ ਸਪੀਕਰ ਵਲੋਂ ਕੌਮੀ ਬਾਲੜੀ ਦਿਵਸ ਮੌਕੇ ਧੀਆਂ ਨੂੰ ਨਿੱਘੀਆਂ ਸ਼ੱੁਭਕਾਮਨਾਵਾਂ <br/> ਅਗਲੀ ਖ਼ਬਰ ਰਣਜੀਤ ਸਿੰਘ ਜੀਤੀ ਪਡਿਆਲਾ ਕੁਰਾਲੀ ਨਗਰ ਕੌਂਸਲ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।