13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਏ. ਪੀ. ਜੇ. ਪਬਲਿਕ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 25-01-2026
ਖਰੜ, 24 ਜਨਵਰੀ (ਜੰਡਪੁਰੀ)-ਏ. ਪੀ. ਜੇ. ਪਬਲਿਕ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਰੋਹ ਦੌਰਾਨ ਨਰਸਰੀ ਤੋਂ ਨੌਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਸਰਗਰਮ ਭਾਗ ਲਿਆ | ਇਸ ਮੌਕੇ ਨਰਸਰੀ ਤੋਂ ਕਲਾਸ ਪਹਿਲੀ ਤੱਕ ਦੇ ਨਿੱਕੇ-ਨਿੱਕੇ ਬੱਚੇ ਸੁੰਦਰ ਪੀਲੇ ਪਹਿਰਾਵੇ 'ਚ ਸਜੇ ਹੋਏ ਸਨ ਅਤੇ ਕੁਝ ਬੱਚੇ ਪੀਲੇ ਮਠਿਆਈਆਂ ਵੀ ਲੈ ਕੇ ਆਏ | ਕਲਾਸ ਦੂਜੀ ਤੋਂ ਚੌਥੀ ਦੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਨਾਲ ਸੰਬੰਧਿਤ ਰੰਗ-ਬਿਰੰਗੀਆਂ ਤਸਵੀਰਾਂ ਬਣਾ ਕੇ ਆਪਣੀ ਰਚਨਾਤਮਕਤਾ ਦਰਸਾਈ | ਕਲਾਸ ਪੰਜਵੀਂ ਤੋਂ ਸੱਤਵੀਂ ਦੇ ਵਿਦਿਆਰਥੀਆਂ ਨੇ ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਆਕਰਸ਼ਕ ਪੋਸਟਰ ਤਿਆਰ ਕੀਤੇ, ਜਦਕਿ ਕਲਾਸ ਅੱਠਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਨੇ ਅਰਥਪੂਰਨ ਨਾਅਰੇ ਲਿਖੇ ਅਤੇ ਬਸੰਤ ਪੰਚਮੀ 'ਤੇ ਆਧਾਰਿਤ ਸਮਾਚਾਰ ਲੇਖ ਤਿਆਰ ਕੀਤੇ |


ਪਿਛਲੀ ਖ਼ਬਰ ਮੁਹਾਲੀ 'ਚ ਫ਼ਿਰੌਤੀ ਲਈ ਕਾਲਾਂ ਦਾ ਸਿਲਸਿਲਾ ਤੇਜ਼, ਪਹਿਲਾਂ ਪ੍ਰਾਪਰਟੀ ਡੀਲਰ, ਫਿਰ ਬੀ-ਪ੍ਰਾਕ ਤੇ ਅਕਾਲੀ ਆਗੂ ਨੂੰ ਕਾ... ਅਗਲੀ ਖ਼ਬਰ ਵਕੀਲਾਂ ਨਾਲ ਜੁੜੇ ਗੰਭੀਰ ਅਪਰਾਧਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਹਾਈ ਕੋਰਟ ਨੇ ਲਿਆ ਨੋਟਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।