13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਈਕੋ ਸਿਟੀ-1 ਨਿਊ ਚੰਡੀਗੜ੍ਹ ਵਿਖੇ ਵੱਡੇ ਤੜਕੇ ਚੋਰਾਂ ਨੇ ਕਈ ਸ਼ੋਅਰੂਮਾਂ ਨੂੰ ਬਣਾਇਆ ਨਿਸ਼ਾਨਾ <br/>

ਅਜੀਤ ਡੈਸਕ 25-01-2026
ਮੁੱਲਾਂਪੁਰ ਗਰੀਬਦਾਸ, 24 ਜਨਵਰੀ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਈਕੋ ਸਿਟੀ-1 ਦੇ ਡਾਇਮੰਡ ਡੈਂਟਲ ਅਤੇ ਮੈਡੀਕਲ ਕੇਅਰ ਦੇ ਨਾਲ ਲੱਗਦੇ ਸ਼ੋਅਰੂਮਾਂ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸੋਨਮ ਸਿੰਗਲਾ ਤੇ ਮਨੋਜ ਸਿੰਗਲਾ ਨੇ ਦੱਸਿਆ ਕਿ ਚੋਰ ਤੜਕੇ 4 ਵਜੇ ਦੇ ਕਰੀਬ ਸ਼ੋਅਰੂਮ ਦੇ ਪਿਛਲੇ ਪਾਸੇ ਲੱਗੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਬੇਖੌਫ਼ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਚੋਰਾਂ ਵਲੋਂ ਸ਼ੋਅਰੂਮ 'ਚੋਂ ਨਕਦੀ ਤੇ ਵੱਡੇ ਪੱਧਰ 'ਤੇ ਮਸ਼ੀਨਾਂ ਦੇ ਕੁਝ ਪੁਰਜਿਆਂ ਸਮੇਤ ਏ. ਸੀ. ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ, ਜਿਨ੍ਹਾਂ ਦੀ ਕੀਮਤ ਲੱਖਾਂ ਰੁ. ਦੱਸੀ ਜਾ ਰਹੀ ਹੈ | ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ | ਸ਼ੋਅਰੂਮ ਮਾਲਕਾਂ ਵਲੋਂ ਮਾਰਕੀਟ ਸੁਸਾਇਟੀ ਦੇ ਚੇਅਰਮੈਨ ਅਰਵਿੰਦ ਪੁਰੀ ਨੂੰ ਇਸ ਘਟਨਾ ਸੰਬੰਧੀ ਸੂਚਿਤ ਕੀਤਾ ਗਿਆ, ਉਪਰੰਤ ਮੌਕੇ 'ਤੇ ਪੁੱਜੇ ਅਰਵਿੰਦ ਪੁਰੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਥਾਨਕ ਪੁਲਿਸ ਨੂੰ ਚੋਰਾਂ ਦਾ ਖੁਰਾ ਖੋਜ ਲੱਭਣ ਦੀ ਅਪੀਲ ਕੀਤੀ | ਸੂਚਨਾ ਮਿਲਦੇ ਸਾਰ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ | ਚੋਰੀ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੀਆਂ ਵਾਰਦਾਤਾਂ ਨੂੰ ਪਹਿਲ ਦੇ ਆਧਾਰ 'ਤੇ ਠੱਲ੍ਹ ਪਾਉਣ ਲਈ ਚੋਰਾਂ ਦੀ ਪੈੜ ਨੱਪੀ ਜਾਵੇ ਤੇ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ |

ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ <br/> ਅਗਲੀ ਖ਼ਬਰ ਨਿਗਮ ਨੇ 1600 ਕਿਲੋਗ੍ਰਾਮ ਪਾਬੰਦੀਸ਼ੁਦਾ ਲਿਫ਼ਾਫ਼ੇ ਕੀਤੇ ਜ਼ਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।