10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਆਨਲਾਈਨ ਨਿਵੇਸ਼ ਦੇ ਝਾਂਸੇ 'ਚ ਆ ਕੇ ਗਵਾਏ 1.39 ਕਰੋੜ ਰੁਪਏ <br/>

ਅਜੀਤ ਡੈਸਕ 24-01-2026
ਚੰਡੀਗੜ੍ਹ, 23 ਜਨਵਰੀ (ਕਪਿਲ ਵਧਵਾ)-ਆਨਲਾਈਨ ਨਿਵੇਸ਼ ਦੇ ਝਾਂਸੇ ਵਿਚ ਆ ਕੇ ਇਕ ਵਿਅਕਤੀ ਵਲੋਂ 1.39 ਕਰੋੜ ਗਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਸਾਈਬਰ ਦੀ ਪੁਲਿਸ ਨੇ ਅਣਪਛਾਤੇ ਠੱਗਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 318 (4), 319 (2), 336 (3), 338, 340 (2) ਅਤੇ 61 (2) ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸੈਕਟਰ-48 ਦੇ ਰਹਿਣ ਵਾਲੇ ਮਨਪ੍ਰੀਤ ਭਾਟੀਆ ਨੇ ਦੱਸਿਆ ਕਿ 26 ਨਵੰਬਰ 2025 ਨੂੰ ਉਸ ਨੂੰ ਇਕ ਵਾਟਸਐੱਪ ਗਰੁੱਪ ਵਿਚ ਸ਼ਾਮਲ ਹੋਣ ਦਾ ਸੱਦਾ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਉਸ ਨੇ ਉਹ ਗਰੁੱਪ ਜੁਆਇਨ ਕਰ ਲਿਆ | ਕੁਝ ਦਿਨਾਂ ਬਾਅਦ ਉਸ ਨੂੰ ਕੰਪਨੀਆਂ ਦੇ ਸ਼ੇਅਰਾਂ ਵਿਚ ਨਿਵੇਸ਼ ਕਰਨ ਦੀ ਸਲਾਹ ਮਿਲਣੀ ਸ਼ੁਰੂ ਹੋਈ | ਸਹੀ ਮੌਕੇ ਕਰਕੇ ਉਸ ਨੇ ਮੁਨਾਫਾ ਕਮਾਇਆ ਜਿਸ ਤੋਂ ਬਾਅਦ ਉਸ ਦਾ ਭਰੋਸਾ ਗਰੁੱਪ ਵਿਚ ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀਆਂ 'ਤੇ ਵੱਧ ਗਿਆ | ਉਨ੍ਹਾਂ ਦੇ ਹੀ ਕਹਿਣ 'ਤੇ ਸ਼ਿਕਾਇਤਕਰਤਾ ਨੇ ਕਿਊ. ਆਈ. ਬੀ. ਨਾਮ ਦੇ ਵਿਸ਼ੇ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ | ਸ਼ੁਰੂਆਤ ਵਿਚ ਉਸ ਵਲੋਂ 50 ਹਜ਼ਾਰ ਰੁਪਏ ਦੀ ਰਕਮ ਟਰਾਂਸਫ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ 12-15 ਫ਼ੀਸਦੀ ਦਾ ਰਿਟਰਨ ਦਿਖਾਇਆ ਗਿਆ | ਸਾਈਬਰ ਠੱਗਾਂ ਨੇ ਉਸ ਤੋਂ 13 ਲੱਖ ਰੁ. ਦਾ ਨਿਵੇਸ਼ ਇਕ ਕੰਪਨੀ ਵਿਚ ਇਹ ਕਹਿ ਕੇ ਕਰਵਾਇਆ ਕਿ ਉਸ ਕੰਪਨੀ ਵਿਚ 300 ਫੀਸਦੀ ਮੁਨਾਫਾ ਹੋ ਸਕਦਾ ਹੈ | ਰਕਮ ਹਾਸਲ ਕਰਨ ਤੋਂ ਬਾਅਦ ਉਸ ਦੇ ਖਾਤੇ ਵਿਚ 26 ਲੱਖ ਰੁਪਏ ਦਰਸਾਏ ਗੲ,ੇ ਪਰ ਉਸ ਨੰੂ ਉਹ ਕਢਵਾ ਨਹੀਂ ਸਕਿਆ | ਸਾਈਬਰ ਠੱਗਾਂ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਹ ਆਪਣੀ ਰਕਮ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਕਹੇ ਅਨੁਸਾਰ ਉਸ ਨੂੰ ਪੈਸੇ ਨਿਵੇਸ਼ ਕਰਨੇ ਪੈਣਗੇ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਲੋਨ ਲੈਅ, ਰਿਸ਼ਤੇਦਾਰਾਂ ਤੋਂ ਉਧਾਰ ਮੰਗ ਅਤੇ ਆਪਣੀ ਪਤਨੀ ਦੀ ਜੁਵੈਲਰੀ ਗਹਿਣੇ ਰੱਖ ਕੇ ਕੁੱਲ 1 ਕਰੋੜ 39 ਲੱਖ 19 ਜਨਵਰੀ 2026 ਤੱਕ ਨਿਵੇਸ਼ ਕਰ ਦਿੱਤੇ | ਜਦੋਂ ਉਸ ਨੇ ਰਕਮ ਕਢਵਾਣੀ ਚਾਹੀ ਤਾਂ ਮੁੜ ਕੋਲੋਂ 88 ਲੱਖ ਰੁ. ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਸ ਨੂੰ ਖੁਦ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ | ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਡਿਜੀਟਲ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ | ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਜਾਂਚ ਜਾਰੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ |

ਪਿਛਲੀ ਖ਼ਬਰ ਸੈਕਟਰ-40 ਦੇ ਪਾਰਕ 'ਚ ਵਿਅਕਤੀ ਦੀ ਪੱਥਰ ਨਾਲ ਹੱਤਿਆ ਕਰਨ ਵਾਲਾ ਗਿ੍ਫ਼ਤਾਰ ਅਗਲੀ ਖ਼ਬਰ ਚੰਡੀਗੜ੍ਹ ਮੇਅਰ ਚੋਣਾਂ : ਟੁੱਟੀ ਵਿਰੋਧੀ ਏਕਤਾ, ਬਗ਼ਾਵਤਾਂ ਤੇ ਅਹੰਕਾਰ ਨੇ ਭਾਜਪਾ ਲਈ ਵਿਛਾਇਆ ਸੱਤਾ ਦਾ 'ਰੈੱਡ ਕਾਰਪੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।