10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੀਂਹ ਕਾਰਨ ਮਨੀਮਾਜਰਾ 'ਚ ਮਕਾਨ ਦੀ ਛੱਤ ਡਿਗੀ, ਤਿੰਨ ਬੱਚੇ ਜ਼ਖ਼ਮੀ <br/>

ਅਜੀਤ ਡੈਸਕ 24-01-2026
ਚੰਡੀਗੜ੍ਹ, 23 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)-ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਅਤੇ ਪੰਚਕੂਲਾ ਵਿਚ ਦਰਮਿਆਨਾ ਮੀਂਹ ਅਤੇ ਤੇਜ਼ ਝੱਖੜ ਝੁੱਲਿਆ, ਜਿਸ ਨਾਲ ਇਸ ਭਾਗ 'ਚ ਠੰਢ ਤੇਜ਼ ਹੋਈ ਆਮ ਜਨ ਜੀਵਨ ਪ੍ਰਭਾਵਿਤ ਹੋਇਆ | ਇਨ੍ਹਾਂ ਸ਼ਹਿਰਾਂ ਵਿਚ ਤੇਜ਼ ਝੱਖੜ ਕਾਰਨ ਰੁੱਖ ਡਿੱਗੇ, ਖੰਭੇ ਟੁੱਟੇ ਅਤੇ ਮਕਾਨਾਂ ਦੀਆਂ ਛੱਤਾਂ ਤੇ ਦੀਵਾਰਾਂ ਢਹਿ ਪਈਆਂ | ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ ਅਤੇ ਸੜਕਾਂ 'ਤੇ ਮੀਂਹ ਦਾ ਪਾਣੀ ਭਰ ਗਿਆ | ਚੰਡੀਗੜ੍ਹ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕੱਲ੍ਹ ਨਾਲੋਂ ਕਰੀਬ 5 ਡਿਗਰੀ ਘੱਟ ਰਿਹਾ | ਜਦੋਂ ਕਿ ਘੱਟੋ ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ ਰਿਹਾ | ਸ਼ਹਿਰ ਵਾਸੀ ਮੀਂਹ ਅਤੇ ਠੰਢ ਤੋਂ ਬਚਣ ਲਈ ਜ਼ਿਆਦਾਤਰ ਲੋਕ ਆਪੋ ਆਪਣੇ ਘਰਾਂ ਵਿਚ ਹੀ ਰਹੇ, ਪਰ ਜ਼ਰੂਰੀ ਕੰਮਕਾਜ ਲਈ ਲੋਕ ਮੀਂਹ ਤੋਂ ਬਚਣ ਦੇ ਉਪਰਾਲੇ ਕਰਕੇ ਘਰੋਂ ਬਾਹਰ ਨਿਕਲੇ |
ਮਿਲੀ ਜਾਣਕਾਰੀ ਅਨੁਸਾਰ ਅੱਜ ਪਏ ਮੀਂਹ ਕਾਰਨ ਚੰਡੀਗੜ੍ਹ ਦੇ ਮਨੀਮਾਜਰਾ 'ਚ ਗੋਬਿੰਦਪੁਰਾ ਇਲਾਕੇ ਦਾ ਇੱਟ ਬਾਲਿਆਂ ਵਾਲੇ ਮਕਾਨ ਨੰਬਰ-1119 ਦੀ ਛੱਤ ਡਿੱਗ ਗਈ ਅਤੇ ਤਿੰਨ ਬੱਚੇ ਛੱਤ ਹੇਠ ਦੱਬ ਗਏ | ਛੱਤ ਥੱਲੇ ਦੱਬੇ ਬੱਚਿਆਂ ਦੀ ਪਛਾਣ ਰਾਹੁਲ, ਗੌਰਵ, ਸੰਨੀ ਵਜੋਂ ਹੋਈ, ਜਿਨ੍ਹਾਂ ਲੋਕਾਂ ਨੇ ਮਲਬੇ ਵਿੱਚੋ ਕੱਢ ਕੇ ਮਨੀਮਾਜਰਾ ਹਸਪਤਾਲ ਵਿਚ ਦਾਖ਼ਲ ਕਰਾਇਆ | ਇੱਥੇ ਡਾਕਟਰਾਂ ਨੇ ਦੱਸਿਆ ਕਿ ਦੋ ਬੱਚਿਆਂ ਦੀ ਹਾਲਤ ਸਥਿਰ ਤੇ ਠੀਕ ਹੈ, ਪਰ ਇੱਕ ਬੱਚੇ ਦੀ ਹਾਲਤ ਗੰਭੀਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ | ਦੂਜੇ ਪਾਸੇ ਮੀਂਹ ਅਤੇ ਝੱਖੜ ਕਾਰਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਵਿਚਲੀ ਇਕ ਇਮਾਰਤ ਦੀ ਛੱਤ ਹੇਠਲੀ ਸੀਿਲੰਗ ਡਿੱਗ ਗਈ, ਜਿਸ ਕਾਰਨ ਉੱਥੇ ਆਏ ਲੋਕ ਘਬਰਾ ਗਏ ਅਤੇ ਇੱਧਰ ਉੱਧਰ ਭੱਜਣ ਲੱਗੇ | ਜਦੋਂ ਕਿ ਸੈਕਟਰ ਇਕ ਚੱਲਦੀ ਸਕੂਟੀ 'ਤੇ ਰੁੱਖ ਦਾ ਟਾਹਣਾ ਡਿੱਗ ਗਿਆ ਅਤੇ ਸਕੂਟਰੀ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ, ਪਰ ਹੈਲਮੈਟ ਪਾਇਆ ਹੋਣ ਕਾਰਨ ਉਸ ਦੀ ਜਾਨ ਬੱਚ ਗਈ | ਸੈਕਟਰ 17 ਵਿਚ ਰੁੱਖ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਪਿਆ ਅਤੇ ਇਲਾਕੇ ਬਿਜਲੀ ਠੱਪ ਹੋ ਕੇ ਰਹਿ ਗਈ | ਸੈਕਟਰ 39= 40 ਵਿਚ ਇੱਕ ਵੱਡਾ ਰੁੱਖ ਕਾਰ ਉੱਤੇ ਡਿੱਗ ਗਿਆ ਅਤੇ ਕਾਰ ਨੁਕਸਾਨੀ ਗਈ | ਸੈਕਟਰ 40 ਏ ਦੇ ਕਮਿਊਨਿਟੀ ਕੇਂਦਰ ਦੀ ਕੰਧ 'ਤੇ ਰੁੱਖ ਡਿੱਗਿਆ, ਜਦੋਂ ਕਿ 40 ਡੀ ਦੀ ਮਾਰਕੀਟ ਵਿਚ ਵੀ ਰੁੱਖ ਡਿੱਗਿਆ | ਮੀਂਹ ਤੇ ਝੱਖੜ ਕਾਰਨ ਗਣਤੰਤਰ ਦਿਵਸ ਦੀਆਂ ਤਿਆਰੀਆਂ ਵਿਚ ਰੁਕਾਵਟ ਆਈ, ਜਦੋਂ ਸੈਕਟਰ 17 ਵਿਚਲੇ ਪਰੇਡ ਗਰਾੳਾੂਡ ਵਿਚ ਲਾਏ ਗਏ ਟੈਂਟ ਦੇ ਪੋਲ ਉੱਖੜ ਗਏ ਅਤੇ ਸੀਿਲੰਗਾਂ ਹਵਾ ਵਿਚ ਉੱਡ ਗਈਆਂ |

ਪਿਛਲੀ ਖ਼ਬਰ ਚੰਡੀਗੜ੍ਹ ਮੇਅਰ ਚੋਣਾਂ : ਟੁੱਟੀ ਵਿਰੋਧੀ ਏਕਤਾ, ਬਗ਼ਾਵਤਾਂ ਤੇ ਅਹੰਕਾਰ ਨੇ ਭਾਜਪਾ ਲਈ ਵਿਛਾਇਆ ਸੱਤਾ ਦਾ 'ਰੈੱਡ ਕਾਰਪੇਟ... ਅਗਲੀ ਖ਼ਬਰ ਸੈਕਟਰ-48 ਦੇ ਟੈਕਸੀ ਸਟੈਂਡ ਨੇੜੇ ਤੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ, ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।