18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜ਼ੀਰਕਪੁਰ ਵਿਖੇ ਗਊਸ਼ਾਲਾ ਹੋਣ ਦੇ ਬਾਵਜ਼ੂਦ ਅਵਾਰਾ ਪਸ਼ੂਆਂ ਨੇ ਮੱਲੀਆਂ ਸੜਕਾਂ ਨਗਰ ਕੌਂਸਲ ਢੱਠਿਆਂ ਨੂੰ ਨੱਥ ਪਾਉਣ 'ਚ ਨਾਕਾਮ ਰਹੀ <br/>

ਅਜੀਤ ਡੈਸਕ 23-01-2026
ਜ਼ੀਰਕਪੁਰ, 22 ਜਨਵਰੀ (ਹੈਪੀ ਪੰਡਵਾਲਾ)-ਚੰਡੀਗੜ੍ਹ ਦੀ ਵੱਖੀ 'ਚ ਵੱਸਿਆ ਜ਼ਿਲ੍ਹਾ ਮੁਹਾਲੀ ਦਾ ਵੱਡਾ ਸ਼ਹਿਰ ਜ਼ੀਰਕਪੁਰ ਪੰਜਾਬ ਦੇ ਨਕਸ਼ੇ 'ਤੇ ਅਹਿਮ ਸਥਾਨ ਰੱਖਦਾ ਹੈ, ਪਰ ਯੋਜਨਾਬੰਦੀ ਪੱਖੋਂ ਇਹ ਸ਼ਹਿਰ ਅੱਜ ਵੀ ਦੋਇਮ ਹੀ ਹੈ | ਸ਼ਹਿਰ 'ਚ ਲੱਗਦੇ ਵੱਡੇ ਟ੍ਰੈਫ਼ਿਕ ਜਾਮ ਤੇ ਅਵਾਰਾ ਪਸ਼ੂਆਂ ਦੇ ਜਮਾਵੜੇ ਨੇ ਇਸ ਨੂੰ ਸੂਬੇ ਭਰ 'ਚ ਬਦਨਾਮ ਕੀਤਾ ਹੋਇਆ ਹੈ | ਅਵਾਰਾ ਢੱਠਿਆਂ ਕਾਰਨ ਇਥੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਪਰ ਨਗਰ ਕੌਂਸਲ ਨੇ ਇਸ ਪਾਸੇ ਘੇਸਲ ਵੱਟੀ ਹੋਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਮੱਸਿਆ ਬਾਬਤ ਸ਼ਹਿਰ ਵਾਸੀਆਂ ਨੇ 'ਅਜੀਤ' ਨੂੰ ਦੱਸਿਆ ਕਿ ਇਥੋਂ ਦੀਆਂ ਸੁਸਾਇਟੀਆਂ 'ਚ ਆਵਾਰਾ ਪਸ਼ੂਆਂ ਦੀ ਭੀੜ ਲੱਗੀ ਰਹਿੰਦੀ ਹੈ | ਸਬਜ਼ੀ ਤੇ ਫ਼ਲ ਵੇਚਣ ਵਾਲੇ ਦੁਕਾਨਦਾਰਾਂ/ਰੇਹੜੀਆਂ-ਫੜ੍ਹੀਆਂ ਵਾਲਿਆਂ ਵਲੋਂ ਰਹਿੰਦ-ਖੂੰਹਦ ਖੁੱਲ੍ਹੇਆਮ ਸੁੱਟੇ ਜਾਣ ਕਾਰਨ ਪਸ਼ੂਆਂ ਨੇ ਪੱਕੀ ਠਾਹਰ ਬਣਾ ਲਈ ਹੈ | ਇਸ ਸੰਬੰਧ 'ਚ ਉਹ ਕਈ ਵਾਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ | ਨਗਰ ਕੌਂਸਲ ਕੋਲ ਸਿਰਫ਼ ਗਾਊਆਂ ਨੂੰ ਹੀ ਗਊਸ਼ਾਲਾ 'ਚ ਭੇਜਣ ਦਾ ਪ੍ਰਬੰਧ ਹੈ, ਜਦਕਿ ਢੱਠਿਆਂ ਨੂੰ ਗਊਸ਼ਾਲਾ ਸੰਚਾਲਕ ਵੀ ਲੈਣ ਤੋਂ ਕੋਰਾ ਜਵਾਬ ਦੇ ਦਿੰਦੇ ਹਨ, ਜਿਸ ਕਾਰਨ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਹਾਦਸਿਆਂ ਦੇ ਡਰੋਂ ਸ਼ਹਿਰ ਵਾਸੀ ਡਾਹਢੇ ਚਿੰਤਤ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸ਼ਰਾਬ ਅਤੇ ਹੋਰਨਾਂ ਵਸਤੂਆਂ 'ਤੇ ਗਊ ਸੈਸ ਲਿਆ ਜਾਂਦਾ ਹੈ, ਪਰ ਸੈਂਕੜਿਆਂ ਦੀ ਤਾਦਾਦ 'ਚ ਗਊਆਂ ਤੇ ਢੱਠੇ ਅਵਾਰਾ ਘੁੰਮ ਰਹੇ ਹਨ | ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਆਵਾਰਾ ਜਾਨਵਰਾਂ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀ ਤਾਂ ਉਸ ਨੂੰ ਗਊ ਸੈਸ ਵੀ ਨਹੀਂ ਵਸੂਲਣਾ ਚਾਹੀਦਾ | ਲੋਕਾਂ ਨੇ ਦੋਸ਼ ਲਗਾਇਆ ਕਿ ਗਊਸ਼ਾਲਾ 'ਚ ਵੀ ਜ਼ਿਆਦਾਤਰ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਹੀ ਤਰਜ਼ੀਹ ਦਿੱਤੀ ਜਾਂਦੀ ਹੈ ਅਤੇ ਜਿਹੜੀਆਂ ਗਊੁਆਂ ਦੁੱਧ ਨਹੀਂ ਦਿੰਦੀਆਂ,

ਪਿਛਲੀ ਖ਼ਬਰ ਸੂਬਾ ਸਰਕਾਰ ਸਪੱਸ਼ਟ ਕਰੇ ਕਿ ਕਿਹੜੇ ਰੁੱਖਾਂ ਨੂੰ 'ਵਿਰਾਸਤੀ ਤੇ ਕਿਨ੍ਹਾਂ ਨੂੰ ਕੱਟਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ–ਹ... ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ 'ਏ. ਆਈ. ਫੈਸਟ-2026' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।