19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭਾਜਪਾ ਨੇਤਾ ਸੰਜੀਵ ਖੰਨਾ ਵਲੋਂ ਲੰਗਰ ਦੀ ਸੇਵਾ <br/>

ਅਜੀਤ ਡੈਸਕ 23-01-2026
ਜ਼ੀਰਕਪੁਰ, 22 ਜਨਵਰੀ (ਹੈਪੀ ਪੰਡਵਾਲਾ)-ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ 'ਚ ਸਥਾਪਿਤ ਪ੍ਰਭੂ ਸ੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਪਾਵਨ ਮੌਕੇ 'ਤੇ ਇੱਥੇ ਧਾਰਮਿਕ ਆਸਥਾ, ਸੇਵਾ ਅਤੇ ਸਮਾਜਿਕ ਏਕਤਾ ਦਾ ਵਿਲੱਖਣ ਦਿ੍ਸ਼ ਵੇਖਣ ਨੂੰ ਮਿਲਿਆ | ਇਸ ਸ਼ੁਭ ਅਵਸਰ 'ਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਸੂਬਾ ਸਕੱਤਰ ਸੰਜੀਵ ਖੰਨਾ ਵਲੋਂ ਲੰਗਰ ਦੀ ਸੇਵਾ ਕੀਤੀ ਗਈ, ਜਿਸ 'ਚ ਵੱਡੀ ਗਿਣਤੀ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਭਾਗ ਲਿਆ | ਇਸ ਮੌਕੇ ਸਵੇਰੇ ਸੰਜੀਵ ਖੰਨਾ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਉਪਰੰਤ ਉਨ੍ਹਾਂ ਕਿਹਾ ਕਿ ਸ੍ਰੀ ਰਾਮ ਮੰਦਰ ਸਿਰਫ਼ ਧਾਰਮਿਕ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਸਮਾਜਕ ਏਕਤਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਵੀ ਹੈ | ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ ਸੱਚਾਈ, ਮਰਿਆਦਾ ਅਤੇ ਸੇਵਾ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ | ਉਨ੍ਹਾਂ ਕਿਹਾ ਕਿ ਲੰਗਰ ਵਰਗੀ ਪਰੰਪਰਾ ਸਮਾਜ 'ਚ ਸਮਾਨਤਾ ਅਤੇ ਭਾਈਚਾਰੇ ਦਾ ਮਜ਼ਬੂਤ ਸੁਨੇਹਾ ਦਿੰਦੀ ਹੈ | ਇਸ ਪ੍ਰੋਗਰਾਮ ਦੀ ਸਮਾਪਤੀ ਪ੍ਰਭੂ ਵੰਦਨਾ ਅਤੇ ਜੈਕਾਰਿਆਂ ਨਾਲ ਹੋਈ |


ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਦੇ ਮਾਮਲੇ 'ਚ ਤਿੰਨ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 28 ਨੂੰ ਮਨਾਇਆ ਜਾਵੇਗਾ ਦਸਮੀ ਦਾ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।