28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪ੍ਰਦੂਸ਼ਿਤ ਹਵਾ ਵਿਚ ਲੰਬੇ ਸਮੇਂ ਤੱਕ ਸਾਹ ਲੈਣਾ ਸਰੀਰ ਵਿਚ ਸੋਜ਼ਸ਼ ਅਤੇ ਆਕਸੀਡੇਟਿਵ ਤਣਾਅ ਵਧਾ ਸਕਦਾ ਹੈ-ਡਾ. ਗੁਰਪ੍ਰੀਤ ਸਿੰਘ ਵਾਂਡਰ

ਦਿਆਨੰਦ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਵਾਂਡਰ ਅਨੁਸਾਰ ਪ੍ਰਦੂਸ਼ਿਤ ਹਵਾ ਵਿਚ ਲੰਬੇ ਸਮੇਂ ਤੱਕ ਸਾਹ ਲੈਣਾ ਸਰੀਰ ਵਿਚ ਸੋਜ਼ਸ਼ ਤੇ ਆਕਸੀਡੇਟਿਵ ਤਣਾਅ ਵਧਾ ਸਕਦਾ ਹੈ।

ਅਜੀਤ ਡੈਸਕ 28-11-2026
ਦਿਆਨੰਦ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਵਾਂਡਰ ਅਨੁਸਾਰ ਪ੍ਰਦੂਸ਼ਿਤ ਹਵਾ ਵਿਚ ਲੰਬੇ ਸਮੇਂ ਤੱਕ ਸਾਹ ਲੈਣਾ ਸਰੀਰ ਵਿਚ ਸੋਜ਼ਸ਼ ਤੇ ਆਕਸੀਡੇਟਿਵ ਤਣਾਅ ਵਧਾ ਸਕਦਾ ਹੈ। ਇਸ ਨਾਲ ਫੇਫੜਿਆਂ ਅਤੇ ਦਿਲ ਦੀ ਸਿਹਤ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸਰੀਰ ਦੇ ਹੋਰ ਅੰਗਾਂ ‘ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਲੋਕਾਂ ਨੂੰ ਪ੍ਰਦੂਸ਼ਣ ਵੱਧ ਹੋਣ ਵਾਲੇ ਸਮੇਂ ਬੇਲੋੜਾ ਬਾਹਰ ਜਾਣ ਤੋਂ ਬਚਣਾ, ਸਵੇਰ ਦੀ ਸੈਰ ਦਾ ਸਮਾਂ ਬਦਲਣਾ, ਬਾਹਰ ਜਾਣ ਸਮੇਂ ਚੰਗੀ ਕੁਆਲਿਟੀ ਦਾ ਐਨ 95 ਮਾਸਕ ਵਰਤਣਾ ਤੇ ਸਾਹ ਜਾਂ ਅੱਖਾਂ ਨਾਲ ਸਬੰਧਿਤ ਲੱਛਣ ਹੋਣ ’ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਸਿਰਫ਼ ਸਰਕਾਰੀ ਉਪਰਾਲੇ ਹੀ ਨਹੀਂ, ਸਗੋਂ ਲੋਕਾਂ ਦੀ ਜਾਗਰੂਕਤਾ ਅਤੇ ਸਾਂਝੀ ਜ਼ਿੰਮੇਵਾਰੀ ਵੀ ਬਹੁਤ ਜ਼ਰੂਰੀ ਹੈ। ਸਾਫ਼ ਹਵਾ ਸਿਹਤਮੰਦ ਜੀਵਨ ਦੀ ਬੁਨਿਆਦੀ ਲੋੜ ਹੈ, ਜਿਸ ਨੂੰ ਬਚਾਉਣਾ ਹਰ ਨਾਗਰਿਕ ਦਾ ਫ਼ਰਜ਼ ਹੈ। ਪ੍ਰਦੂਸ਼ਣ ਦਾ ਅਸਰ ਹੁਣ ਲੋਕਾਂ ਦੀ ਸਿਹਤ ਦੇ ਨਾਲ-ਨਾਲ ਅੱਖਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ-ਡਾ. ਬ੍ਰਜਿੰਦਰ ਸਿੰਘ ਰਾਣਾ ਰਾਣਾ ਆਈ ਹਸਪਤਾਲ ਪੱਖੋਵਾਲ ਰੋਡ ਦੇ ਅੱਖਾਂ ਦੇ ਮਾਹਿਰ ਡਾ. ਬ੍ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਭਾਰੀ ਵਰਤੋਂ ਅਤੇ ਵਾਤਾਵਰਣ ਵਿਚ ਵਧੇ ਪ੍ਰਦੂਸ਼ਣ ਦਾ ਅਸਰ ਹੁਣ ਲੋਕਾਂ ਦੀ ਸਿਹਤ ਦੇ ਨਾਲ ਨਾਲ ਅੱਖਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪਟਾਕਿਆਂ ਵਿਚੋਂ ਨਿਕਲਣ ਵਾਲੀਆਂ ਚਿੰਗਾਰੀਆਂ, ਧੂੰਆਂ, ਰਾਖ ਤੇ ਹਵਾ ਵਿਚ ਮੌਜੂਦ ਹਾਨੀਕਾਰਕ ਕਣ ਅੱਖਾਂ ਲਈ ਕਾਫ਼ੀ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਇਸ ਕਾਰਨ ਅੱਖਾਂ ਵਿਚ ਜਲ਼ਨ, ਲਾਲੀ ਅਤੇ ਖ਼ਾਰਿਸ਼ ਆਦਿ ਹੋਣ ਲੱਗ ਜਾਂਦੀ ਹੈ । ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਅੱਖਾਂ ਮੀਚ ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਪਾਉਣੀ ਚਾਹੀਦੀ। ਇਸ ਲਈ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਪਿਛਲੀ ਖ਼ਬਰ ਹਲਕਾ ਇੰਚਾਰਜ਼ ਸਿੰਮਕ ਦੀ ਅਗਵਾਈ ਹੇਠ ਅਕਾਲੀ - ਭਾਜਪਾ ਗਠਜੋੜ ਹੋਣ ’ ਤੇ ਹੰਬੜਾਂ ’ ਚ ਵਰਕਰਾਂ ਨੇ ਲੱਡੂ ਵੰਡੇ ਅਗਲੀ ਖ਼ਬਰ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲਹਿਰ “ ਕੂਕਾ ਵਿਦਰੋਹ ” ਦਾ ਮਿਊਜ਼ਿਕ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।