15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਲੁਧਿਆਣਾ ਦੇ ਹਸਪਤਾਲਾਂ ਤੇ ਨਰਸਿੰਗ ਹੋਮਾਂ ’ਚੋਂ ਨਿਕਲਣ ਵਾਲਾ ਬਾਇਓ ਮੈਡੀਕਲ ਵੇਸਟ ਬਣ ਸਕਦੈ ਗੰਭੀਰ ਖਤਰਾ

ਲੁਧਿਆਣਾ, 14 ਨਵੰਬਰ-ਲੁਧਿਆਣਾ ਦੇ ਹਸਪਤਾਲਾਂ, ਨਿੱਜੀ ਨਰਸਿੰਗ ਹੋਮਾਂ, ਕਲੀਨਿਕਾਂ ਅਤੇ ਹੋਰ ਸਿਹਤ ਸੰਸਥਾਵਾਂ ਵਿਚੋਂ ਰੋਜਾਨਾ ਵੱਡੀ ਮਾਤਰਾ ਵਿਚ ਬਾਇਓ ਮੈਡੀਕਲ ਵੇਸਟ (ਮੈਡੀਕਲ ਰਹਿੰਦ-ਖੂੰਹਦ) ਨਿਕਲਦਾ ਹੈ। ਇਸ ਵਿਚ ਵਰਤੀਆਂ ਹੋਈਆਂ ਸਰਿੰਜਾਂ, ਸੂਈਆਂ, ਖੂਨ ਨਾਲ ਲਿਬੜੀਆਂ ਪੱਟੀਆਂ, ਦਸਤਾਨੇ, ਦਵਾਈਆਂ ਦੀ ਰਹਿੰਦ-ਖੂੰਹਦ, ਸਰੀਰਕ ਟੀਸ਼ੂ ਅਤੇ ਹੋਰ ਸੰਕਰਮਿਤ ਸਮੱਗਰੀ ਸ਼ਾਮਿਲ ਹੁੰਦੀ ਹੈ।

ਅਜੀਤ ਡੈਸਕ 15-11-2026
ਲੁਧਿਆਣਾ, 14 ਨਵੰਬਰ-ਲੁਧਿਆਣਾ ਦੇ ਹਸਪਤਾਲਾਂ, ਨਿੱਜੀ ਨਰਸਿੰਗ ਹੋਮਾਂ, ਕਲੀਨਿਕਾਂ ਅਤੇ ਹੋਰ ਸਿਹਤ ਸੰਸਥਾਵਾਂ ਵਿਚੋਂ ਰੋਜਾਨਾ ਵੱਡੀ ਮਾਤਰਾ ਵਿਚ ਬਾਇਓ ਮੈਡੀਕਲ ਵੇਸਟ (ਮੈਡੀਕਲ ਰਹਿੰਦ-ਖੂੰਹਦ) ਨਿਕਲਦਾ ਹੈ। ਇਸ ਵਿਚ ਵਰਤੀਆਂ ਹੋਈਆਂ ਸਰਿੰਜਾਂ, ਸੂਈਆਂ, ਖੂਨ ਨਾਲ ਲਿਬੜੀਆਂ ਪੱਟੀਆਂ, ਦਸਤਾਨੇ, ਦਵਾਈਆਂ ਦੀ ਰਹਿੰਦ-ਖੂੰਹਦ, ਸਰੀਰਕ ਟੀਸ਼ੂ ਅਤੇ ਹੋਰ ਸੰਕਰਮਿਤ ਸਮੱਗਰੀ ਸ਼ਾਮਿਲ ਹੁੰਦੀ ਹੈ। ਇਸ ਕੂੜੇ ਨੂੰ ਨਿਯਮਾਂ ਅਨੁਸਾਰ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਨਸ਼ਟ ਕਰਨ ਦੀ ਜਿੰਮੇਵਾਰੀ ਸਬੰਧਿਤ ਸਿਹਤ ਸੰਸਥਾਵਾਂ ਦੀ ਹੁੰਦੀ ਹੈ, ਪਰ ਜੇਕਰ ਇਸ ਦੀ ਸੰਭਾਲ ਵਿਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਵਰਤੀ ਜਾਵੇ ਤਾਂ ਇਹ ਆਮ ਲੋਕਾਂ, ਸਫਾਈ ਕਰਮਚਾਰੀਆਂ ਅਤੇ ਵਾਤਾਵਰਨ ਲਈ ਗੰਭੀਰ ਖਤਰਾ ਬਣ ਸਕਦਾ ਹੈ। ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਵਿਚ ਸਭ ਤੋਂ ਵੱਡੀ ਸਮੱਸਿਆ ਇਸ ਨੂੰ ਸਰੋਤ ਤੋਂ ਹੀ ਵੱਖ-ਵੱਖ ਨਾ ਕਰਨਾ ਹੈ। ਨਿਯਮਾਂ ਅਨੁਸਾਰ ਪੀਲੇ, ਲਾਲ, ਚਿੱਟੇ ਅਤੇ ਨੀਲੇ ਰੰਗ ਦੇ ਵੱਖਰੇ ਡੱਬਿਆਂ ਵਿਚ ਵੱਖ-ਵੱਖ ਕਿਸਮ ਦਾ ਮੈਡੀਕਲ ਕੂੜਾ ਪਾਇਆ ਜਾਣਾ ਚਾਹੀਦਾ ਹੈ, ਪਰ ਜਿੱਥੇ ਵੀ ਇਸ ਪ੍ਰਕਿਰਿਆ ਦੀ ਪਾਲਣਾ ਨਹੀਂ ਹੁੰਦੀ, ਉਥੇ ਸੰਕਰਮਿਤ ਕੂੜਾ ਆਮ ਕੂੜੇ ਵਿਚ ਮਿਲਣ ਦਾ ਖਤਰਾ ਬਣ ਜਾਂਦਾ ਹੈ। ਕਈ ਵਾਰ ਵਰਤੀਆਂ ਹੋਈਆਂ ਸਰਿੰਜਾਂ, ਸੂਈਆਂ ਅਤੇ ਖੂਨ ਨਾਲ ਲਿਬੜੀਆਂ ਪੱਟੀਆਂ ਖੁੱਲ੍ਹੇ ਵਿਚ ਸੁੱਟੇ ਜਾਣ ਕਾਰਨ ਵੀ ਲੋਕਾਂ ਦੀ ਸਿਹਤ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਤਰ੍ਹਾਂ ਦੀ ਲਾਪਰਵਾਹੀ ਦਾ ਸਭ ਤੋਂ ਵੱਧ ਖਤਰਾ ਸਫਾਈ ਕਰਮਚਾਰੀਆਂ, ਕੂੜਾ ਚੁੱਕਣ ਵਾਲਿਆਂ ਅਤੇ ਕਬਾੜ ਇਕੱਠਾ ਕਰਨ ਵਾਲੇ ਲੋਕਾਂ ਨੂੰ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਵਰਤੀ ਹੋਈ ਸੰਕਰਮਿਤ ਸੂਈ ਚੁੱਭ ਜਾਵੇ ਤਾਂ ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ ਅਤੇ ਐਚ.ਆਈ.ਵੀ. ਵਰਗੀਆਂ ਬਿਮਾਰੀਆਂ ਦੇ ਸੰਕਰਮਣ ਦਾ ਖਤਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸੰਕਰਮਿਤ ਪੱਟੀਆਂ ਅਤੇ ਹੋਰ ਮੈਡੀਕਲ ਸਮੱਗਰੀ ਦੇ ਸੰਪਰਕ ਵਿਚ ਆਉਣ ਨਾਲ ਚਮੜੀ ਅਤੇ ਹੋਰ ਇਨਫੈਕਸ਼ਨਾਂ ਦਾ ਖਤਰਾ ਵੀ ਵੱਧ ਜਾਂਦਾ ਹੈ। ਬਾਇਓ ਮੈਡੀਕਲ ਵੇਸਟ ਨੂੰ ਖੁੱਲ੍ਹੇ ਵਿਚ ਸੁੱਟਣਾ ਜਾਂ ਗੈਰ-ਵਿਗਿਆਨਕ ਤਰੀਕੇ ਨਾਲ ਸਾੜਨਾ ਵਾਤਾਵਰਨ ਲਈ ਵੀ ਨੁਕਸਾਨਦੇਹ ਹੈ। ਇਸ ਨੂੰ ਸਾੜਨ ਨਾਲ ਜਹਿਰੀਲੀਆਂ ਗੈਸਾਂ ਅਤੇ ਹਾਨੀਕਾਰਕ ਧੂੰਆਂ ਪੈਦਾ ਹੋ ਸਕਦਾ ਹੈ। ਜਦੋਂ ਇਹ ਕੂੜਾ ਖਾਲੀ ਪਲਾਟਾਂ, ਨਾਲੀਆਂ ਜਾਂ ਖੁੱਲ੍ਹੀਆਂ ਥਾਵਾਂ ‘ਤੇ ਸੁੱਟਿਆ ਜਾਂਦਾ ਹੈ ਤਾਂ ਮੀਂਹ ਦੇ ਪਾਣੀ ਨਾਲ ਇਸ ਦੇ ਹਾਨੀਕਾਰਕ ਤੱਤ ਜਮੀਨ ਅਤੇ ਪਾਣੀ ਵਿਚ ਮਿਲ ਸਕਦੇ ਹਨ। ਇਸ ਨਾਲ ਨਾ ਸਿਰਫ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂਆਂ ਦੇ ਫੈਲਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਜਦੋਂ ਇਸ ਸਬੰਧੀ ਸਿਵਲ ਸਰਜਨ ਲੁਧਿਆਣਾ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਆਰ.ਕੇ ਰੱਤੜਾ ਅਤੇ ਬਾਇਓ ਮੈਡੀਕਲ ਵੇਸਟਜ਼ ਦੇ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਸਿਹਤ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿੰਮੇਵਾਰੀ ਅਗਲੀ ਖ਼ਬਰ ‘ ਪੰਜਾਬ ਮੰਗਦਾ ਇਨਸਾਫ਼ ’ ਮੁਹਿੰਮ ਤਹਿਤ ਹਲਕਾ ਗਿੱਲ ’ ਚ ਜਾਗਰੂਕਤਾ ਲਹਿਰ ਚਲਾਏਗੀ ਯੂਥ ਕਾਂਗਰਸ - ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।