11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਬਕਾ ਮੁੱਖ ਮੰਤਰੀ ਚੰਨੀ 12 ਨੂੰ ਵਿਧਾਨ ਸਭਾ ਹਲਕਾ ਸਮਰਾਲਾ ’ਚ

ਮਾਛੀਵਾੜਾ ਸਾਹਿਬ, 10 ਨਵੰਬਰ (ਮਨੋਜ ਕੁਮਾਰ)- ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੈਨਰ ਹੇਠ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਸ਼ੁਰੂਆਤ ਹੋਣ ਵਾਲੀ ਜਵਾਨੀ ਬਚਾਓ ਸਾਈਕਲ ਯਾਤਰਾ 12 ਨਵੰਬਰ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਵਿਚ ਪਹੁੰਚ ਰਹੀ ਹੈ ਜਿਸਦਾ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਉਹਨਾਂ ਦੀ ਸੁੱਚਜੀ ਟੀਮ ਸ਼ਾਨਦਾਰ ਸਵਾਗਤ ਕਰੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਾਜਾ ਗਿੱਲ ਨੇ ਦੱਸਿਆ ਕਿ ਅਸੀਂ ਆਪਣੇ ਦਿਲਕਸ਼ ਆਗੂ ਦੀ ਉਡੀਕ ਕਰ ਰਹੇ ਹਾ ਤੇ ਉਹ ਇਸ ਦਿਨ ਸਮਰਾਲਾ ਹਾਊਸ ਵਿਚ ਸ਼ਿਰਕਤ ਕਰਨਗੇ ਤੇ ਜਿਸ ਲਈ ਬਕਾਇਦਾ ਪੂਰੇ ਇਲਾਕੇ ਵਿੱਚ ਜੋਸ਼ ਦੇਖਿਆ ਜਾ ਰਿਹਾ ਹੈ।

ਹਲਕਾ ਸਮਰਾਲਾ ਦੇ ਕਾਂਗਰਸੀ ਆਗੂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਇਕ ਖਾਸ ਮੁਲਾਕਾਤ ਦੌਰਾਨ। ਤਸਵੀਰ ਮਨੋਜ ਕੁਮਾਰ 11-11-2026
ਮਾਛੀਵਾੜਾ ਸਾਹਿਬ, 10 ਨਵੰਬਰ (ਮਨੋਜ ਕੁਮਾਰ)- ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੈਨਰ ਹੇਠ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਸ਼ੁਰੂਆਤ ਹੋਣ ਵਾਲੀ ਜਵਾਨੀ ਬਚਾਓ ਸਾਈਕਲ ਯਾਤਰਾ 12 ਨਵੰਬਰ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਵਿਚ ਪਹੁੰਚ ਰਹੀ ਹੈ ਜਿਸਦਾ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਉਹਨਾਂ ਦੀ ਸੁੱਚਜੀ ਟੀਮ ਸ਼ਾਨਦਾਰ ਸਵਾਗਤ ਕਰੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਾਜਾ ਗਿੱਲ ਨੇ ਦੱਸਿਆ ਕਿ ਅਸੀਂ ਆਪਣੇ ਦਿਲਕਸ਼ ਆਗੂ ਦੀ ਉਡੀਕ ਕਰ ਰਹੇ ਹਾ ਤੇ ਉਹ ਇਸ ਦਿਨ ਸਮਰਾਲਾ ਹਾਊਸ ਵਿਚ ਸ਼ਿਰਕਤ ਕਰਨਗੇ ਤੇ ਜਿਸ ਲਈ ਬਕਾਇਦਾ ਪੂਰੇ ਇਲਾਕੇ ਵਿੱਚ ਜੋਸ਼ ਦੇਖਿਆ ਜਾ ਰਿਹਾ ਹੈ। ਇਸ ਸਾਇਕਲ ਰੈਲੀ ਦਾ ਆਖ਼ਰੀ ਪੜਾਅ ਵਿਧਾਨਸਭਾ ਹਲਕਾ ਖੰਨਾ ਵਿੱਚ ਹੋਵੇਗਾ। ਸਾਇਕਲ ਰੈਲੀ ਸੂਬੇ ਦੀ ਜਵਾਨੀ ਨੂੰ ਬਚਾਉਣ ਦਾ ਇੱਕ ਵੱਡਾ ਉੱਦਮ ਹੈ, ਜਿਸਨੂੰ ਸੱਤਾਧਾਰੀ ਪਾਰਟੀ ਨੇ ਚਿੱਟੇ ਦੀ ਦਲਦਲ ਵਿੱਚ ਬਰਬਾਦ ਕਰ ਦਿੱਤਾ ਹੈ ਤੇ ਇਹ ਜਵਾਨੀ ਆਪਣੇ ਸਹੀ ਰਸਤੇ ਤੋਂ ਭਟਕੀ ਨਜ਼ਰ ਆ ਰਹੀ ਹੈ ਤੇ ਰੈਲੀ ਵੱਡੇ ਕਾਫਲੇ ਦੇ ਰੂਪ ਵਿੱਚ ਪੂਰੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਵੇਗੀ। ਇਸ ਸਬੰਧੀ ਇਸ ਜੋਸ਼ ਨੂੰ ਪ੍ਰਗਟ ਕਰਦਿਆਂ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਵਿੱਚ ਯੁਵਰਾਜਜੀਤ ਸਿੰਘ, ਨਵਜੋਤ ਸਿੰਘ, ਪਵਨਦੀਪ ਸਿੰਘ, ਸੁਖਵਿੰਦਰ ਸਿੰਘ ਨੇ ਚੰਨੀ ਸਾਹਿਬ ਨਾਲ ਵਿਸ਼ੇਸ਼ ਤੋਰ ਤੇ ਮੁਲਾਕਾਤ ਦੌਰਾਨ ਰੈਲੀ ਵਿੱਚ ਵੱਧ ਚੜ ਕਿ ਹਿੱਸਾ ਲੈਣ ਦੀ ਗੱਲ ਵੀ ਕਹੀ।
ਪਿਛਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਵਲੋਂ ਸਰਕਾਰੀ ਸਕੂਲ ਲਹਿਲ ਵਿਖੇ ਐਨ . ਐਸ . ਕਿਊ ਐਫ . ਲੈਬ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।