11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮਾਲਵਾ ਸੈਂਟਰਲ ਕਾਲਜ ਵਿਖੇ ਵਿਸ਼ਵ ਗਿਆਨ ਦਿਵਸ ਮਨਾਇਆ

ਲੁਧਿਆਣਾ, 10 ਨਵੰਬਰ (ਡਾ. ਤਰਲੋਚਨ ਸਿੰਘ)- ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀ ਸਾਇੰਸ ਸੁਸਾਇਟੀ ਵਲੋਂ ਸ਼ਾਂਤੀ ਤੇ ਵਿਕਾਸ ਲਈ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ।

ਅਜੀਤ ਡੈਸਕ 11-11-2026
ਲੁਧਿਆਣਾ, 10 ਨਵੰਬਰ (ਡਾ. ਤਰਲੋਚਨ ਸਿੰਘ)- ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀ ਸਾਇੰਸ ਸੁਸਾਇਟੀ ਵਲੋਂ ਸ਼ਾਂਤੀ ਤੇ ਵਿਕਾਸ ਲਈ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ। ਕਾਲਜ ਦੀ ਸਾਇੰਸ ਸੁਸਾਇਟੀ ਦੀ ਇੰਚਾਰਜ ਡਾ. ਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਵਿਸ਼ਵ ਵਿਗਿਆਨ ਦਿਵਸ 2026 ਦੇ ਵਿਸ਼ੇ ‘ਵਿਗਿਆਨਕ ਕੂਟਨੀਤੀ ਰਾਹੀਂ ਸਾਂਝਾ ਆਧਾਰ’ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਿਗਿਆਨ ਪ੍ਰਤੀ ਲੋਕਾਂ ਦਾ ਵਿਸ਼ਵਾਸ ਪੈਦਾ ਕਰਨ ਦੀ ਲੋੜ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਵਿੱਖ ਦੀਆਂ ਅਧਿਆਪਕਾਵਾਂ ਨੂੰ ਸਮਝਾਇਆ ਕਿ ਉਹ ਵਿਗਿਆਨ ਨੂੰ ਸਮਾਜਿਕ ਪਰਿਵਰਤਨ ਦੇ ਇਕ ਪ੍ਰਭਾਵਸ਼ਾਲੀ ਸਾਧਨ ਵਜੋਂ ਕਿਵੇਂ ਵਰਤ ਸਕਦੀਆਂ ਹਨ ਅਤੇ ਟਿਕਾਊ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਵਿੱਖ ਦੀਆਂ ਵਿਗਿਆਨਕ ਚੁਨੌਤੀਆਂ ਦਾ ਸਾਹਮਣਾ ਕਰਨ ਵਾਸਤੇ ਕਿਵੇਂ ਯੋਜਨਾਬੰਦੀ ਕਰ ਸਕਦੀਆਂ ਹਨ। ਸਾਇੰਸ ਸੁਸਾਇਟੀ ਦੀ ਪ੍ਰਧਾਨ ਸ਼ਾਨੂ ਨੇ ਵਿਸ਼ਵ ਵਿਗਿਆਨ ਦਿਵਸ ਦੇ ਇਤਿਹਾਸ ਅਤੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਨੇ ਪ੍ਰਬੰਧਕਾਂ ਅਤੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ।
ਪਿਛਲੀ ਖ਼ਬਰ ਇੰਜੀਨੀਅਰਿੰਗ ਰਾਸ਼ਟਰ ਨਿਰਮਾਣ ਦੀ ਮਜ਼ਬੂਤ ਨੀਂਹ-ਇੰਜੀ. ਰਛਪਾਲ ਸਿੰਘ ਅਗਲੀ ਖ਼ਬਰ ਆਲ ਇੰਡੀਆ ਇੰਟਰ - ਯੂਨੀਵਰਸਿਟੀ ਕਾਇਕਿੰਗ ਚੈਂਪੀਅਨਸ਼ਿਪ ’ ਚ ਖਿਡਾਰਨਾਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।