10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਪਟਾਕਿਆਂ ਤੇ ਮਾਰਕੁਟਾਈ ਕਾਰਨ 188 ਲੋਕ ਪੁੱਜੇ ਸਿਵਲ ਹਸਪਤਾਲ

ਲੁਧਿਆਣਾ, 9 ਨਵੰਬਰ (ਡਾ. ਤਰਲੋਚਨ ਸਿੰਘ)- ਦੀਵਾਲੀ ਦਾ ਤਿਉਹਾਰ ਜਿੱਥੇ ਲੋਕਾਂ ਨੇ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਉੱਥੇ ਹੀ ਤਿਉਹਾਰ ਦੀ ਰਾਤ ਪਟਾਕੇ ਚਲਾਉਣ ਅਤੇ ਹੋਰ ਘਟਨਾਵਾਂ ਕਾਰਨ ਕਈ ਲੋਕਾਂ ਨੂੰ ਹਸਪਤਾਲਾਂ ਦਾ ਰੁਖ ਕਰਨਾ ਪਿਆ।

ਅਜੀਤ ਡੈਸਕ 10-11-2026
ਲੁਧਿਆਣਾ, 9 ਨਵੰਬਰ (ਡਾ. ਤਰਲੋਚਨ ਸਿੰਘ)- ਦੀਵਾਲੀ ਦਾ ਤਿਉਹਾਰ ਜਿੱਥੇ ਲੋਕਾਂ ਨੇ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਉੱਥੇ ਹੀ ਤਿਉਹਾਰ ਦੀ ਰਾਤ ਪਟਾਕੇ ਚਲਾਉਣ ਅਤੇ ਹੋਰ ਘਟਨਾਵਾਂ ਕਾਰਨ ਕਈ ਲੋਕਾਂ ਨੂੰ ਹਸਪਤਾਲਾਂ ਦਾ ਰੁਖ ਕਰਨਾ ਪਿਆ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਵਲੋਂ ਭੇਜੇ ਗਏ ਅੰਕੜਿਆਂ ਅਨੁਸਾਰ ਦੀਵਾਲੀ ਦੀ ਰਾਤ ਸਵੇਰੇ 8 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਦੇ 24 ਘੰਟਿਆਂ ਦੌਰਾਨ ਕੁੱਲ 188 ਮਰੀਜ਼ ਐਮਰਜੈਂਸੀ ਵਿਚ ਇਲਾਜ ਲਈ ਪਹੁੰਚੇ। ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਨ੍ਹਾਂ ਮਾਮਲਿਆਂ ਵਿਚੋਂ 103 ਮਰੀਜ਼ਾਂ ਦੀਆਂ ਮੈਡੀਕੋ ਲੀਗਲ ਰਿਪੋਰਟਾਂ (ਐੱਮ.ਐੱਲ.ਆਰ.) ਤਿਆਰ ਕੀਤੀਆਂ ਗਈਆਂ। ਇਸ ਤੋਂ ਇਲਾਵਾ ਪਟਾਕਿਆਂ ਕਾਰਨ ਸੜਨ ਦੇ 7 ਮਾਮਲੇ ਸਾਹਮਣੇ ਆਏ, ਜਦਕਿ ਪਟਾਕਿਆਂ ਨਾਲ ਅੱਖਾਂ ਵਿਚ ਸੱਟ ਲੱਗਣ ਦੇ 3 ਮਰੀਜ਼ ਵੀ ਐਮਰਜੈਂਸੀ ਵਿਚ ਪਹੁੰਚੇ। ਇਸੇ ਤਰ੍ਹਾਂ ਸੜਕ ਹਾਦਸਿਆਂ (ਆਰ. ਐੱਸ. ਏ.) ਨਾਲ ਸਬੰਧਿਤ 11 ਮਾਮਲੇ ਵੀ ਰਿਪੋਰਟ ਕੀਤੇ ਗਏ। ਇਹ ਅੰਕੜੇ ਦਰਸਾਉਂਦੇ ਹਨ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਦੌਰਾਨ ਲਾਪਰਵਾਹੀ ਕਈ ਵਾਰ ਲੋਕਾਂ ਲਈ ਮੁਸੀਬਤ ਬਣ ਜਾਂਦੀ ਹੈ। ਖ਼ਾਸ ਕਰਕੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਨਾਲ ਹੱਥਾਂ, ਚਿਹਰੇ ਅਤੇ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਦੀਵਾਲੀ ਦੀ ਰਾਤ ਸੜਕਾਂ ‘ਤੇ ਵਧੀ ਆਵਾਜਾਈ ਤੇ ਹੋਰ ਕਾਰਨਾਂ ਕਰਕੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਪਟਾਕੇ ਚਲਾਉਂਦੇ ਸਮੇਂ ਬੱਚਿਆਂ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਅਤੇ ਅੱਖਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਸੜਨ ਜਾਂ ਅੱਖ ਵਿਚ ਸੱਟ ਲੱਗਣ ਦੀ ਸੂਰਤ ਵਿਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ।
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨਰਿੰਦਰ ਸਿੰਘ ਮੱਲ੍ਹੀ ਦੇ ਗ੍ਰਹਿ ਪਹੁੰਚੇ ਅਗਲੀ ਖ਼ਬਰ ਪਿੰਡ ਕੱਕੜ ਵਿਖੇ ਪਹੁੰਚ ਕੇ ਸੁੱਖ ਸਰਕਾਰੀਆ ਨੇ ਕੱਕੜ ਪਰਿਵਾਰ ਨਾਲ ਵੰਡਾਇਆ ਦੁੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।