07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਾਰਤ ਸੰਚਾਰ ਨਿਗਮ ਦੇ ਮੁਲਾਜ਼ਮਾਂ ਵਲੋਂ ਸ਼ੁਰੂ ਤਿੰਨ ਰੋਜ਼ਾ ਭੁੱਖ ਹੜਤਾਲ ਸਮਾਪਤ

ਲੁਧਿਆਣਾ, 6 ਨਵੰਬਰ (ਡਾ. ਤਰਲੋਚਨ ਸਿੰਘ)-ਭਾਰਤ ਸੰਚਾਰ ਨਿਗਮ ਲਿਮਟਿਡ ਦੇ ਸੈਂਕੜੇ ਆਲ ਯੂਨੀਅਨ ਐਸੋਸੀਏਸ਼ਨ ਮੈਂਬਰਾਂ ਵਲੋਂ ਸ਼ੁਰੂ ਕੀਤੀ ਤਿੰਨ ਰੋਜ਼ਾ ਭੁੱਖ ਹੜਤਾਲ ਅੱਜ ਸਮਾਪਤ ਹੋ ਗਈ।

ਅਜੀਤ ਡੈਸਕ 07-11-2026
ਲੁਧਿਆਣਾ, 6 ਨਵੰਬਰ (ਡਾ.ਤਰਲੋਚਨ ਸਿੰਘ)-ਭਾਰਤ ਸੰਚਾਰ ਨਿਗਮ ਲਿਮਟਿਡ ਦੇ ਸੈਂਕੜੇ ਆਲ ਯੂਨੀਅਨ ਐਸੋਸੀਏਸ਼ਨ ਮੈਂਬਰਾਂ ਵਲੋਂ ਸ਼ੁਰੂ ਕੀਤੀ ਤਿੰਨ ਰੋਜ਼ਾ ਭੁੱਖ ਹੜਤਾਲ ਅੱਜ ਸਮਾਪਤ ਹੋ ਗਈ।ਇਸ ਦਾ ਮੁੱਖ ਉਦੇਸ਼ ਸੀ ਕਿ 1-1-2017 ਤੋਂ ਤੀਜਾ ਪੇ ਕਮਿਸ਼ਨ ਲਾਗੂ ਕਰਵਾਉਣ ਲਈ ਟੈਲੀਕਾਮ ਵਿਭਾਗ ਵੱਲੋਂ ਇਸ ਦੇ ਰਸਤੇ ਵਿਚ ਆਉਂਦੇ ਅਫੋਰਡਾਵਿਲਟੀ ਕਲਾਸ ਨੂੰ ਹਟਾ ਕੇ ਬਣਦੇ ਸਕੇਲ ਦਿੱਤੇ ਜਾਣ, ਜਿਸਦੀ ਕਿ ਮੁਲਾਜ਼ਮ ਜਿਸ ਵਿਚ ਐਗਜ਼ੀਕਿਊਟਿਵ ਅਤੇ ਨਾਨ ਐਗਜ਼ੀਕਿਊਟਿਵ ਸ਼ਾਮਿਲ ਹਨ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪਾਣੀ ਸਿਰ ਦੇ ਉਤੋਂ ਦੀ ਵਹਿ ਰਿਹਾ ਹੈ। ਸੋ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜੇਕਰ 17 ਨਵੰਬਰ ਨੂੰ ਤਹਿ ਕੀਤੀ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ 20 ਨਵੰਬਰ ਨੂੰ ਪੂਰੇ ਭਾਰਤ ਭਰ ਦੇ ਟੈਲੀਕਾਮ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਸੰਚਾਰ ਮੰਤਰੀ ਅਤੇ ਭਾਰਤ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਸੁਰਜੀਤ ਸਿੰਘ, ਕੰਵਲਜੀਤ ਸਿੰਘ ਸ਼ੰਕਰ, ਗੁਰਮੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਵਿਨੈ ਰਾਣਾ ਅਤੇ ਹਰਜਿੰਦਰ ਸਿੰਘ ਭੱਟੀ ਆਦਿ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਸਿਹਤ ਤੇ ਵਾਤਾਵਰਨ ਦੀ ਰਾਖੀ ਲਈ ਪਟਾਕਿਆਂ ਤੋਂ ਦੂਰੀ ਬਣਾ ਕੇ ਮਨਾਈਏ ਦੀਵਾਲੀ- ਖੇੜਾ, ਵਿੱਕੀ, ਮਾਂਗਟ, ਮਿੱਠੇਵਾਲ, ਸੰਨੀ ਅਗਲੀ ਖ਼ਬਰ ਜੀ . ਜੀ . ਐਨ . ਆਈ . ਐਮ . ਟੀ . ਦੇ ਵਿਦਿਆਰਥੀਆਂ ਦਾ ਉਦਯੋਗਿਕ ਆਈ . ਟੀ . ਅਭਿਆਸ ਦੌਰਾ ਕਰਵਾਇਆ ਗਾਰਡਨ ਵੈਲੀ ਸਕੂਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।