ਸੜਕ ਹਾਦਸੇ ’ ਚ ਨੌਜਵਾਨ ਮੌਤ
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ’ਤੇ ਪਾਹਵਾ ਚੌਕ ਤੋਂ ਲੈ ਕੇ ਜੈਮਲ ਚੌਕ ਤੱਕ ਖ਼ਰਾਬ ਪਈ ਸੜਕ ਮੰਗਲਵਾਰ ਸਵੇਰੇ ਇਕ ਨੌਜਵਾਨ ਲਈ ਕਾਲ ਬਣ ਗਈ। ਦਿਆਲ ਸਵੀਟ ਸ਼ਾਪ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਬੱਸ ਹੇਠ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਗਿੱਲ ਰੋਡ ’ਤੇ ਹੋਏ ਹਾਦਸੇ ਦੌਰਾਨ ਜਾਂਚ ਕਰਦਾ ਪੁਲਿਸ ਮੁਲਾਜ਼ਮ। ਤਸਵੀਰ-ਸੇਵਕ ਸਿੰਘ
04-11-2026