30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੋਪਾਲ ਨਗਰ ਵਿਖੇ ਪ੍ਰਗਟ ਦਿਵਸ ਮੌਕੇ ਪ੍ਰਭਾਤ ਫੇਰੀ ਸਜਾਈ

ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪ੍ਰਧਾਨ ਲਵ ਚਨਾਲਿਆ ਦੀ ਅਗਵਾਈ ਵਿਚ ਸਥਾਨਕ ਗੋਪਾਲ ਨਗਰ ਵਿਖੇ ਪ੍ਰਭਾਤ ਫੇਰੀ ਕੱਢੀ ਗਈ। ਇਸ ਮੌਕੇ ਪ੍ਰਭਾਤ ਫੇਰੀ ਵਿਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਰਹੀ।

ਅਜੀਤ ਡੈਸਕ 30-10-2026
ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪ੍ਰਧਾਨ ਲਵ ਚਨਾਲਿਆ ਦੀ ਅਗਵਾਈ ਵਿਚ ਸਥਾਨਕ ਗੋਪਾਲ ਨਗਰ ਵਿਖੇ ਪ੍ਰਭਾਤ ਫੇਰੀ ਕੱਢੀ ਗਈ। ਇਸ ਮੌਕੇ ਪ੍ਰਭਾਤ ਫੇਰੀ ਵਿਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਰਹੀ। ਇਸ ਪ੍ਰਭਾਤ ਫੇਰੀ ਵਿਚ ਕੌਂਸਲਰ ਮਨਿੰਦਰ ਕੌਰ ਘੁੰਮਣ, ਭਾਵਾਧਸ ਦੇ ਰਾਸ਼ਟਰੀ ਖ਼ਜਾਨਚੀ ਸੁਰਿੰਦਰ ਸੌਦਾਈ, ਵੀਰ ਏਕਵਲਯੂ ਯੂਥ ਫੈਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਪ੍ਰਧਾਨ ਰਵੀ ਬਾਲੀ, ਚੰਦਨ ਚਨਾਲਿਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਪ੍ਰਭਾਤ ਫੇਰੀ ਦਾ ਧਰਮਪਾਲ ਸਿੰਘ, ਰਾਮ ਕੁਮਾਰ , ਆਰਤੀ ਟਾਂਕ, ਵਰੁਣ ਰਾਜ, ਬਾਦਸ਼ਾਹ ਖਾਨ, ਵਿੱਕੀ ਕੁਮਾਰ, ਸੋਨੂੰ ਲਾਲਾ, ਆਕਾਸ਼, ਰਾਹੁਲ ਬਰਾੜ, ਮੋਹਿਤ ਲਖਨ ਕੁਮਾਰ, ਸ਼ੁਭਮ ਕਲਿਆਣ , ਸ਼ਿਵ ਬਿਡਲਾਨ, ਸੰਦੀਪ ਕੁਮਾਰ, ਸ਼ਿਵ ਪਾਰਚਾ, ਸੋਨੂੰ ਸਿਰਸਵਾਲ, ਮੋਨੂੰ ਸਰਸਵਾਲ, ਸੋਹਣ ਲਾਲ ਕੇਸਲਾ, ਬੀਕੇ ਟਾਂਕ ਆਦਿ ਵੱਖ ਵੱਖ ਸੰਸਥਾਵਾਂ ਅਤੇ ਮੁਹੱਲਿਆਂ ਦੇ ਪ੍ਰਧਾਨਾਂ ਵਲੋਂ ਵਿਸ਼ੇਸ਼ ਤੌਰ ਤੇ ਸੁਆਗਤ ਕੀਤਾ ਗਿਆ। ਇਸ ਮੌਕੇ ਲਵ ਚਨਾਲਿਆ ਵਲੋਂ ਪ੍ਰਭਾਤ ਫੇਰੀ ਵਿਚ ਪੁੱਜਣ ਵਾਲੀਆਂ ਸੰਗਤਾਂ ਤੇ ਭਗਵਾਨ ਵਾਲਮੀਕਿ ਜੀ ਦੀ ਪਾਲਕੀ ਦਾ ਭਰਵਾਂ ਸੁਆਗਤ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਧਰਮਿੰਦਰ ਚਨਾਲਿਆ, ਜਤਿੰਦਰ ਚਨਾਲਿਆ ਪ੍ਰਧਾਨ (ਭਗਵਾਨ ਵਾਲਮੀਕਿ ਸੇਵਾ ਸਮਿਤੀ), ਨਰੇਸ਼ ਬਿਰਲਾ, ਰੋਨੀ ਗੋਗਲਾ, ਗੌਰਵ ਬੇਨੀ, ਮੋਨੂੰ ਸਿਰਸਵਾਲ, ਸੰਨੀ ਭੱਟੀ, ਲੋਕੇਸ਼ ਜਿਨਵਾਲ, ਸਚਿਨ ਸੂਦ, ਵਿਕਾਸ ਸੌਦਾਈ, ਮਾਨਵ ਚਨਾਲਿਆ, ਨਾਨੂ ਸੌਦਾਈ, ਕਾਰਤਿਕ ਚਨਾਲਿਆ, ਵਿਰਾਟ ਢਿੱਲੋਂ, ਡਾ: ਅਵਿਨਾਸ਼ ਚਰਨ, ਹਨੀ ਡੁਲਗਚ, ਸ਼ੁਭਮ, ਕੁਸ਼ ਚਨਾਲਿਆ, ਅਜੈ ਚਨਾਲਿਆ, ਵਰੁਣ ਸੌਦਾਈ, ਰਾਹੁਲ ਚਨਾਲਿਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਾਜਪੁਰ ਰੋਡ ’ ਤੇ ਗੋਲੀ ਚੱਲਣ ਨਾਲ ਦਹਿਸ਼ਤ ਫੈਲੀ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।