30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਟ੍ਰੋਕ ਵਿਚ ਹਰ ਮਿੰਟ ਦੀ ਦੇਰੀ ਨਾਲ ਦਿਮਾਗ਼ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ-ਡਾ. ਵਿਸ਼ਨੂੰ ਗੁਪਤਾ

ਲੁਧਿਆਣਾ, 29 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਮਾਗ਼ੀ ਤੰਤਰ ਨਾਲ ਸਬੰਧਿਤ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਤੁਰੰਤ ਐਮਰਜੈਂਸੀ ਡਾਕਟਰੀ ਜਾਂਚ ਕਰਵਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਫੋਰਟਿਸ ਹਸਪਤਾਲ, ਮਾਲ ਰੋਡ ਵਿਚ ਇਕ 44 ਸਾਲਾ ਵਿਅਕਤੀ ਦਾ ਇਲਾਜ ਕੀਤਾ ਗਿਆ, ਜਿਸ ਨੂੰ ਦਿਮਾਗ਼ ਵਿਚ ਖ਼ੂਨ ਦਾ ਵਹਾਅ ਰੁਕਣ ਕਾਰਨ ਹੋਣ ਵਾਲਾ ਅਚਾਨਕ ਸਟ੍ਰੋਕ ਹੋਇਆ ਸੀ ਅਤੇ ਉਸ ਦੇ ਦੋਵੇਂ ਫੇਫੜਿਆਂ ਵਿਚ ਖ਼ੂਨ ਦੇ ਥੱਕੇ ਵੀ ਪਾਏ ਗਏ ਸਨ।

ਅਜੀਤ ਡੈਸਕ 30-10-2026
ਲੁਧਿਆਣਾ, 29 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਮਾਗ਼ੀ ਤੰਤਰ ਨਾਲ ਸਬੰਧਿਤ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਤੁਰੰਤ ਐਮਰਜੈਂਸੀ ਡਾਕਟਰੀ ਜਾਂਚ ਕਰਵਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਫੋਰਟਿਸ ਹਸਪਤਾਲ, ਮਾਲ ਰੋਡ ਵਿਚ ਇਕ 44 ਸਾਲਾ ਵਿਅਕਤੀ ਦਾ ਇਲਾਜ ਕੀਤਾ ਗਿਆ, ਜਿਸ ਨੂੰ ਦਿਮਾਗ਼ ਵਿਚ ਖ਼ੂਨ ਦਾ ਵਹਾਅ ਰੁਕਣ ਕਾਰਨ ਹੋਣ ਵਾਲਾ ਅਚਾਨਕ ਸਟ੍ਰੋਕ ਹੋਇਆ ਸੀ ਅਤੇ ਉਸ ਦੇ ਦੋਵੇਂ ਫੇਫੜਿਆਂ ਵਿਚ ਖ਼ੂਨ ਦੇ ਥੱਕੇ ਵੀ ਪਾਏ ਗਏ ਸਨ। ਮਰੀਜ਼ ਲੱਛਣ ਸ਼ੁਰੂ ਹੋਣ ਤੋਂ ਲਗਭਗ ਤਿੰਨ ਘੰਟਿਆਂ ਬਾਅਦ ਹਸਪਤਾਲ ਪਹੁੰਚਿਆ। ਉਸ ਦੇ ਲੱਛਣਾਂ ਵਿਚ ਹੋਸ਼ ਦੀ ਸਥਿਤੀ ਵਿਚ ਬਦਲਾਅ, ਉਲਟੀਆਂ ਅਤੇ ਸਰੀਰ ਦੇ ਖੱਬੇ ਪਾਸੇ ਅਚਾਨਕ ਗੰਭੀਰ ਕਮਜ਼ੋਰੀ ਸ਼ਾਮਲ ਸੀ। ਹਸਪਤਾਲ ਵਿਚ ਮਰੀਜ਼ ਦੇ ਦਿਮਾਗ਼ ਦੀ ਇਮੇਜਿੰਗ ਜਾਂਚ ਦੌਰਾਨ ਸੱਜੇ ਪਾਸੇ ਦੀ ਧਮਣੀ ਪੂਰੀ ਤਰ੍ਹਾਂ ਬੰਦ ਪਾਈ ਗਈ, ਜਿਸ ਕਾਰਨ ਦਿਮਾਗ਼ ਦੇ ਇਕ ਮਹੱਤਵਪੂਰਨ ਹਿੱਸੇ ਤੱਕ ਖ਼ੂਨ ਦੀ ਸਪਲਾਈ ਰੁਕ ਗਈ ਸੀ। ਦੋਵੇਂ ਫੇਫੜਿਆਂ ਵਿਚ ਖ਼ੂਨ ਦੇ ਥੱਕੇ ਹੋਣ ਕਾਰਨ ਮਰੀਜ਼ ਦੀ ਸਥਿਤੀ ਹੋਰ ਗੁੰਝਲਦਾਰ ਹੋ ਗਈ ਸੀ ਅਤੇ ਇਲਾਜ ਨਾਲ ਜੁੜੇ ਜੋਖ਼ਮ ਵੀ ਵਧ ਗਏ ਸਨ। ਮਰੀਜ਼ ਦਾ ਇਲਾਜ ਹਸਪਤਾਲ ਦੀ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਕੀਤਾ ਗਿਆ ਜਿਸ ਦੀ ਅਗਵਾਈ ਡਾ. ਵਿਸ਼ਨੂੰ ਗੁਪਤਾ, ਡਾਇਰੈਕਟਰ, ਨਿਊਰੋ ਸਰਜਰੀ ਨੇ ਕੀਤੀ। ਉਨ੍ਹਾਂ ਦੇ ਨਾਲ ਡਾ. ਸ਼ੁਭਮ ਵਾਸੂਦੇਵਾ, ਐਸੋਸੀਏਟ ਕੰਸਲਟੈਂਟ, ਨਿਊਰੋ ਸਰਜਰੀ; ਡਾ. ਸੌਰਵ ਅਗਰਵਾਲ, ਕੰਸਲਟੈਂਟ ਨਿਊਰੋਲੋਜਿਸਟ, ਡਾ. ਵੈਭਵ ਟੰਡਨ, ਕੰਸਲਟੈਂਟ ਨਿਊਰੋਲੋਜਿਸਟ ਅਤੇ ਡਾ. ਕੀਰਤ ਸਿੰਘ ਗਰੇਵਾਲ, ਕੰਸਲਟੈਂਟ ਨਿਊਰੋਲੋਜੀ ਸ਼ਾਮਲ ਸਨ। ਇਸ ਮਰੀਜ਼ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਡਾਕਟਰੀ ਟੀਮ ਨੇ ਦੱਸਿਆ ਕਿ ਮਰੀਜ਼ ਨੂੰ ਖ਼ੂਨ ਦੇ ਥੱਕੇ ਘੋਲਣ ਵਾਲੀ ਦਵਾਈ ਦਿੱਤੀ ਗਈ। ਇਸ ਤੋਂ ਬਾਅਦ ਮਕੈਨੀਕਲ ਥ੍ਰੋਮਬੈਕਟੋਮੀ ਕੀਤੀ ਗਈ। ਇਹ ਇਕ ਘੱਟ ਚੀਰ-ਫਾੜ ਵਾਲੀ ਪ੍ਰਕਿਰਿਆ ਹੈ, ਜਿਸ ਰਾਹੀਂ ਦਿਮਾਗ਼ ਵਿਚ ਖ਼ੂਨ ਦੇ ਵਹਾਅ ਨੂੰ ਰੋਕਣ ਵਾਲੇ ਥੱਕੇ ਨੂੰ ਬਾਹਰ ਕੱਢਿਆ ਜਾਂਦਾ ਹੈ। ਇਸ ਪ੍ਰਕਿਰਿਆ ਅਤੇ ਇਸ ਤੋਂ ਬਾਅਦ ਕੀਤੀ ਗਈ ਇਮੇਜਿੰਗ ਜਾਂਚ ਰਾਹੀਂ ਪ੍ਰਭਾਵਿਤ ਧਮਣੀਆਂ ਵਿਚ ਖ਼ੂਨ ਦਾ ਵਹਾਅ ਮੁੜ ਬਹਾਲ ਹੋਣ ਦੀ ਪੁਸ਼ਟੀ ਹੋਈ। ਪ੍ਰਕਿਰਿਆ ਤੋਂ ਬਾਅਦ ਮਰੀਜ਼ ਨੂੰ ਇੰਟੈਂਸਿਵ ਕੇਅਰ ਯੂਨਿ ਟ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਗਈ ਅਤੇ ਵਿਆਪਕ ਇਲਾਜ ਕੀਤਾ ਗਿਆ। ਟੀਮ ਨੇ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਮਦਦ ਨਾਲ ਦੋਵੇਂ ਫੇਫੜਿਆਂ ਵਿਚ ਮੌਜੂਦ ਥੱਕਿਆਂ ਦਾ ਵੀ ਇਲਾਜ ਕੀਤਾ। ਇਸ ਦੇ ਨਾਲ ਹੀ ਦਿਮਾਗ਼ ਦੀ ਸੋਜ ਨੂੰ ਕਾਬੂ ਕਰਨ ਅਤੇ ਦੌਰੇ ਪੈਣ ਤੋਂ ਰੋਕਣ ਲਈ ਸਹਾਇਕ ਇਲਾਜ ਵੀ ਦਿੱਤਾ ਗਿਆ। ਹਸਪਤਾਲ ਵਿਚ ਸੱਤ ਦਿਨ ਦਾਖ਼ਲ ਰਹਿਣ ਤੋਂ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਡਾ. ਵਿਸ਼ਨੂੰ ਗੁਪਤਾ ਨੇ ਕਿਹਾ ਕਿ ਇਸਕੀਮਿਕ ਸਟ੍ਰੋਕ ਵਿਚ ਹਰ ਮਿੰਟ ਦੀ ਦੇਰੀ ਨਾਲ ਦਿਮਾਗ਼ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ , ਜਿਸ ਨਾਲ ਲੰਬੇ ਸਮੇਂ ਤੱਕ ਅਪੰਗਤਾ ਜਾਂ ਮੌਤ ਦਾ ਖ਼ਤਰਾ ਵਧ ਜਾਂਦਾ ਹੈ। ਲੱਛਣਾਂ ਦੀ ਪਛਾਣ ਕਰਨਾ ਅਤੇ ਤੁਰੰਤ ਸਟ੍ਰੋਕ ਦੇ ਇਲਾਜ ਲਈ ਹਸਪਤਾਲ ਪਹੁੰਚਣਾ, ਇਲਾਜ ਦੇ ਵਿਕਲਪਾਂ ਅਤੇ ਨਤੀਜਿਆਂ ਵਿਚ ਮਹੱਤਵਪੂਰਨ ਫ਼ਰਕ ਲਿਆ ਸਕਦਾ ਹੈ। ਉਨ੍ ਹਾਂ ਦੱਸਿਆ ਕਿ ਚਿਹਰੇ ਦਾ ਅਚਾਨਕ ਇਕ ਪਾਸੇ ਲਟਕ ਜਾਣਾ, ਬਾਂਹ ਜਾਂ ਲੱਤ ਵਿਚ ਕਮਜ਼ੋਰੀ ਜਾਂ ਸੁੰਨਾਪਨ, ਬੋਲਣ ਵਿਚ ਮੁਸ਼ਕਲ, ਸੰਤੁਲਨ ਵਿਗੜਨਾ ਜਾਂ ਅਚਾਨਕ ਦੇਖਣ ਵਿਚ ਦਿੱਕਤ ਵਰਗੇ ਲੱਛਣ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਬੇਹੱਦ ਜ਼ਰੂਰੀ ਹੈ।
ਪਿਛਲੀ ਖ਼ਬਰ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਲੁਧਿਆਣਾ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਅਗਲੀ ਖ਼ਬਰ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਕਾਂਗਰਸੀ ਆਗੂ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।