ਚੰਨ ਦੇ ਦੀਦਾਰ ਹੁੰਦੇ ਹੀ ਖਿੜੇ ਸੁਹਾਗਣਾਂ ਦੇ ਚਿਹਰੇ
ਲੁਧਿਆਣਾ, 29 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਰਵਾਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿਚ ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਤੀ ਪਤਨੀ ਦੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਸ਼ਰਧਾ ਅਤੇ ਰਵਾਇਤੀ ਰੀਤੀ ਰਿਵਾਜ਼ਾਂ ਨਾਲ ਵਰਤ ਰੱਖਿਆ ਗਿਆ। ਦਿਨ ਭਰ ਔਰਤਾਂ ਨੇ ਵਰਤ ਰੱਖਦਿਆਂ ਰਾਤ ਸਮੇਂ ਚੰਨ ਦੇ ਦਰਸ਼ਨਾਂ ਦੀ ਉਡੀਕ ਕੀਤੀ।
ਸ਼
ਸ਼ਾਮ ਸਮੇਂ ਥਾਲੀਆਂ ਵਟਾਉਂਦੀਆਂ ਹੋਈਆਂ ਸੁਹਾਗਣਾਂ। ਤਸਵੀਰ : ਸੇਵਕ ਸਿੰਘ
30-10-2026
ਲੁਧਿਆਣਾ, 29 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕਰਵਾਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿਚ ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਤੀ ਪਤਨੀ ਦੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਸ਼ਰਧਾ ਅਤੇ ਰਵਾਇਤੀ ਰੀਤੀ ਰਿਵਾਜ਼ਾਂ ਨਾਲ ਵਰਤ ਰੱਖਿਆ ਗਿਆ। ਦਿਨ ਭਰ ਔਰਤਾਂ ਨੇ ਵਰਤ ਰੱਖਦਿਆਂ ਰਾਤ ਸਮੇਂ ਚੰਨ ਦੇ ਦਰਸ਼ਨਾਂ ਦੀ ਉਡੀਕ ਕੀਤੀ। ਕਰਵਾਚੌਥ ਨੂੰ ਲੈਕੇ ਸਵੇਰ ਤੋਂ ਹੀ ਘਰਾਂ ਵਿਚ ਧਾਰਮਿਕ ਅਤੇ ਤਿਉਹਾਰੀ ਮਾਹੌਲ ਦੇਖਣ ਨੂੰ ਮਿਲਿਆ। ਵਰਤ ਰੱਖਣ ਵਾਲੀਆਂ ਸੁਹਾਗਣਾਂ ਵਲੋਂ ਕਰਵਾਚੌਥ ਦੀਆਂ ਰਸਮਾਂ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ। ਦਿਨ ਭਰ ਵਰਤ ਰੱਖਣ ਤੋਂ ਬਾਅਦ ਸ਼ਾਮ ਸਮੇਂ ਘਰਾਂ ਅਤੇ ਮੰਦਰਾਂ ਵਿਚ ਕਰਵਾਚੌਥ ਦੀ ਵਿਸ਼ੇਸ਼ ਪੂਜਾ ਕੀਤੀ ਗਈ। ਘਰਾਂ ਤੇ ਮੰਦਰਾਂ ਵਿਚ ਪੰਡਤਾਂ ਕੋਲੋਂ ਕਰਵਾਚੌਥ ਦੀ ਕਥਾ ਸ਼ਰਧਾ ਨਾਲ ਸੁਣੀ ਗਈ। ਕਥਾ ਦੌਰਾਨ ਔਰਤਾਂ ਵਲੋਂ ਆਪਣੇ ਸੁਹਾਗ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਚੰਨ ਦੇ ਦਰਸ਼ਨ ਹੁੰਦੇ ਹੀ ਸੁਹਾਗਣਾਂ ਵਲੋਂ ਵਿਧੀ ਅਨੁਸਾਰ ਚੰਨ ਨੂੰ ਅਰਘ ਦਿੱਤਾ ਗਿਆ। ਇਸ ਤੋਂ ਬਾਅਦ ਛਾਣਨੀ ਰਾਹੀਂ ਚੰਨ ਦੇ ਦਰਸ਼ਨ ਕਰਕੇ ਆਪਣੇ ਪਤੀ ਦੇ ਦਰਸ਼ਨ ਕੀਤੇ ਗਏ ਅਤੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਨਾਲ ਵਰਤ ਪੂਰਾ ਕੀਤਾ ਗਿਆ। ਇਸ ਮੌਕੇ ਪਤੀਆਂ ਵਲੋਂ ਆਪਣੀਆਂ ਪਤਨੀਆਂ ਨੂੰ ਪਾਣੀ ਪਿਲਾ ਕੇ ਵਰਤ ਖੁਲਵਾਇਆ ਗਿਆ।