21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜੈ ਜਗਦੰਬਾ ਕਲੱਬ ਵਲੋਂ ਢੰਡਾਰੀ ਕਲਾਂ ’ ਚ 28 ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ

ਢੰਡਾਰੀ ਕਲਾਂ/ਲੁਧਿਆਣਾ, 20 ਅਕਤੂਬਰ (ਜਸਵੀਰ ਸਿੰਘ ਬੰਗਾ)-ਜੈ ਜਗਦੰਬਾ ਕਲੱਬ ਵਲੋਂ 28ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਢੰਡਾਰੀ ਕਲਾਂ ਵਿਖੇ ਕਰਵਾਇਆ ਗਿਆ। ਜਾਗਰਣ ਦੌਰਾਨ ਪ੍ਰੀਤੀ ਰਾਏ ਮਿਊਜ਼ੀਕਲ ਗਰੁੱਪ ਵਲੋਂ ਸਾਰੀ ਰਾਤ ਮਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

ਅਜੀਤ ਡੈਸਕ 21-10-2026
ਢੰਡਾਰੀ ਕਲਾਂ/ਲੁਧਿਆਣਾ, 20 ਅਕਤੂਬਰ (ਜਸਵੀਰ ਸਿੰਘ ਬੰਗਾ)-ਜੈ ਜਗਦੰਬਾ ਕਲੱਬ ਵਲੋਂ 28ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਢੰਡਾਰੀ ਕਲਾਂ ਵਿਖੇ ਕਰਵਾਇਆ ਗਿਆ। ਜਾਗਰਣ ਦੌਰਾਨ ਪ੍ਰੀਤੀ ਰਾਏ ਮਿਊਜ਼ੀਕਲ ਗਰੁੱਪ ਵਲੋਂ ਸਾਰੀ ਰਾਤ ਮਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਾਗਰਣ ਵਿਚ ਹਾਜ਼ਰੀ ਲਗਵਾਉਣ ਲਈ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਅਤੇ ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਈਸ਼ਵਰਜੋਤ ਸਿੰਘ ਚੀਮਾ ਤੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਪ੍ਰਬੰਧਕਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵਲੋਂ ਕੀਤੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇਸ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਹੀ ਰਿਸ਼ਤਿਆਂ ਵਿਚ ਕੁੜੱਤਣ ਦੀ ਥਾਂ ਪਿਆਰ ਦੀ ਭਾਵਨਾ ਵੀ ਵਧਦੀ ਹੈ। ਇਸ ਮੌਕੇ ਪ੍ਰਬੰਧਕ ਰਾਜੂ ਸਿੰਘ, ਅਮਰਜੀਤ ਯਾਦਵ, ਬ੍ਰਿਜੇਸ਼ ਸਿੰਘ ਤੇ ਰਾਜ ਕੁਮਾਰ ਨੇ ਈਸ਼ਵਰਜੋਤ ਸਿੰਘ ਚੀਮਾ ਤੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਕੈਨੇਡੀਅਨ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ “ ਮਨ ਬਉਰਾ ” ਪ੍ਰੋ . ਗੁਰਭਜਨ ਗਿੱਲ , ਪ੍ਰੋ . ਰਵਿ... ਅਗਲੀ ਖ਼ਬਰ ਹਲਕਾ ਦੱਖਣੀ ਵਿਚ ਡਾ . ਤਜਿੰਦਰਪਾਲ ਸਿੰਘ ਅਤੇ ਬਾਵਾ ਨੇ ਰਾਮਲੀਲ੍ਹਾ ਦੇ ਵੱਖ - ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।