21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੀ . ਏ . ਯੂ. ਦੇ ਖੇਤੀਬਾੜੀ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਵਲੋਂ ਉਪ ਕੁਲਪਤੀ ਦਾ ਸਵਾਗਤ

ਲੁਧਿਆਣਾ, 20 ਅਕਤੂਬਰ (ਜਸਵਿੰਦਰ ਸਿੰਘ)-ਪੀ ਏ ਯੂ ਦੇ ਖੇਤੀਬਾੜੀ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਵੇਂ ਉਪ ਕੁਲਪਤੀ ਵਜੋਂ ਜ਼ਿੰਮੇਵਾਰੀ ਸੰਭਾਲਣ ਦਾ ਸਵਾਗਤ ਕੀਤਾ।

ਅਜੀਤ ਡੈਸਕ 21-10-2026
ਲੁਧਿਆਣਾ, 20 ਅਕਤੂਬਰ (ਜਸਵਿੰਦਰ ਸਿੰਘ)-ਪੀ ਏ ਯੂ ਦੇ ਖੇਤੀਬਾੜੀ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਵੇਂ ਉਪ ਕੁਲਪਤੀ ਵਜੋਂ ਜ਼ਿੰਮੇਵਾਰੀ ਸੰਭਾਲਣ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਡਾ. ਹਰਵਿੰਦਰ ਸਿੰਘ ਧਾਲੀਵਾਲ ਪੀ ਏ ਯੂ ਦੇ 12ਵੇਂ ਵਾਈਸ-ਚਾਂਸਲਰ ਬਣੇ ਹਨ। ਨਾਲ ਹੀ ਉਹ ਕਾਲਜ ਦੇ 45ਵੇਂ ਸਾਬਕਾ ਵਿਦਿਆਰਥੀ ਹਨ ਜਿਨ੍ਹਾਂ ਨੇ ਵਾਈਸ-ਚਾਂਸਲਰ ਦਾ ਵੱਕਾਰੀ ਅਹੁਦਾ ਸੰਭਾਲਿਆ ਹੈ। ਐਸੋਸੀਏਸ਼ਨ ਨੇ ਨਵੀਂ ਲੀਡਰਸ਼ਿਪ ਲਈ ਉਤਸ਼ਾਹ ਪ੍ਰਗਟ ਕੀਤਾ ਅਤੇ ਪੀ ਏ ਯੂ ਦੀ ਅਕਾਦਮਿਕ ਸਿਖਰ ਅਤੇ ਆਲਮੀ ਸਰਦਾਰੀ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦਾ ਤਹੱਈਆ ਕੀਤਾ। ਐਸੋਸੀਏਸ਼ਨ ਨੇ ਸਲਾਹਕਾਰ ਅਤੇ ਇੰਟਰਨਸ਼ਿਪ ਪ੍ਰੋਗਰਾਮਾਂ ਰਾਹੀਂ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਪਾੜੇ ਨੂੰ ਪੂਰਨ ਦੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਐਸੋਸੀਏਸ਼ਨ ਨੇ ਵੱਖ-ਵੱਖ ਖੇਤਰਾਂ ਵਿੱਚ ਪੀ ਏ ਯੂ ਦੇ ਵਿਕਾਸ ਲਈ ਵਿੱਤੀ ਸਹਾਇਤਾ ਜਾਰੀ ਰੱਖਣ ਦਾ ਵਾਅਦਾ ਕੀਤਾ। ਕਮੇਟੀ ਮੈਂਬਰਾਂ ਵਿੱਚ ਡਾ. ਚਰਨਜੀਤ ਸਿੰਘ ਔਲਖ, ਡੀਨ ਅਤੇ ਪ੍ਰਧਾਨ, ਡਾ. ਸੰਦੀਪ ਸਿੰਘ ਸੰਧੂ, ਸਕੱਤਰ, ਡਾ. ਸਰਜੀਤ ਸਿੰਘ ਗਿੱਲ, ਕਾਰਜਕਾਰੀ ਸਕੱਤਰ, ਡਾ. ਧਰਮਿੰਦਰ ਸਿੰਘ, ਖਜ਼ਾਨਚੀ ਅਤੇ ਡਾ. ਆਈ. ਐਮ. ਛਿੱਬਾ, ਡਾ. ਪੀ. ਪੀ. ਐਸ. ਪੰਨੂ, ਡਾ. ਤਰੁਣਦੀਪ ਕੌਰ ਅਤੇ ਮਿਸ ਜਸਰੀਤੂ ਕੌਰ ਸ਼ਾਮਲ ਸਨ।
ਪਿਛਲੀ ਖ਼ਬਰ ਹਲਕਾ ਦੱਖਣੀ ਵਿਚ ਡਾ . ਤਜਿੰਦਰਪਾਲ ਸਿੰਘ ਅਤੇ ਬਾਵਾ ਨੇ ਰਾਮਲੀਲ੍ਹਾ ਦੇ ਵੱਖ - ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਣ ਮੁਕਾਬਲੇ ਵਿਚ ਖੱਟਿਆ ਨਾਮਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।