18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੈਡੀਵੇਜ਼ ਹਸਪਤਾਲ ਵਿਖੇ ਮੁਫ਼ਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਅੱਜ-ਡਾ. ਅਜਮੇਰ ਸਿੰਘ ਕਾਲੜਾ ਕੈਂਪ ਵਿਚ ਪੇਟ ਅਤੇ ਜਿਗਰ ਰੋਗਾਂ ਦੇ ਮਾਹਿਰ ਡਾ. ਵਿਸ਼ਵਨੂਰ ਸਿੰਘ ਕਾਲੜਾ ਮਰੀਜ਼ਾਂ ਦੀ ਕਰਨਗੇ ਜਾਂਚ

ਲੁਧਿਆਣਾ, 17 ਅਕਤੂਬਰ(ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ ਵਿਖੇ 18 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10.

ਡਾ. ਵਿਸ਼ਵਨੂਰ ਸਿੰਘ ਕਾਲੜਾ, ਡਾ. ਅਜਮੇਰ ਸਿੰਘ ਕਾਲੜਾ 18-10-2026
ਲੁਧਿਆਣਾ, 17 ਅਕਤੂਬਰ(ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ ਵਿਖੇ 18 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 3.00 ਵਜੇ ਤੱਕ ਮੁਫ਼ਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਦੱਸਿਆ ਕਿ ਕੈਂਪ ਵਿਚ ਗੈਸਟਰੋਐਂਟਰੋਲੋਜਿਸਟ ਦਾ ਮੁਫ਼ਤ ਸਲਾਹ ਮਸ਼ਵਰਾ, ਮੁਫ਼ਤ ਈ.ਆਰ.ਸੀ.ਪੀ, ਪਿੱਤੇ ਦੀ ਨਾਲੀ ਦੀ ਪਥਰੀ ਦਾ ਆਪ੍ਰੇਸ਼ਨ 5 ਲੱਖ ਤੇ 10 ਲੱਖ ਵਾਲੇ ਕਾਰਡ ਦੇ ਤਹਿਤ ਕੀਤਾ ਜਾਵੇਗਾ ਅਤੇ ਐਂਡੋਸਕੋਪੀ ਅਤੇ ਕੋਲੋਨੋਸਕੋਪੀ ‘ਤੇ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਾਈਬਰੋ ਸਕੈਨ ਸਿਰਫ਼ 500 ਰੁਪਏ ਵਿਚ ਕੀਤੀ ਜਾਵੇਗੀ। ਕੈਂਪ ਵਿਚ ਫੈਟੀ ਲੀਵਰ, ਲੀਵਰ ਸਿਰੋਸਿਸ, ਸ਼ਰਾਬ ਕਾਰਨ ਹੋਣ ਵਾਲੀਆਂ ਬਿਮਾਰੀਆਂ, ਮੋਟਾਪਾ, ਪੀਲੀਆ, ਕਾਲਾ ਪੀਲੀਆ ਅਤੇ ਲੀਵਰ ਨਾਲ ਸੰਬੰਧਿਤ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕੈਂਪ ਵਿਚ ਪੇਟ ਅਤੇ ਜਿਗਰ ਰੋਗਾਂ ਦੇ ਮਾਹਿਰ ਡਾ. ਵਿਸ਼ਵਨੂਰ ਸਿੰਘ ਕਾਲੜਾ ਡੀ.ਐਮ. ਗੈਸਟਰੋਐਂਟਰੋਲੋਜਿਸਟ ਤੇ ਹੈਪਾਟੋਲੋਜਿਸਟ ਮਰੀਜ਼ਾਂ ਦੀ ਜਾਂਚ ਕਰਨਗੇ। ਡਾ. ਕਾਲੜਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਮੇਂ ਸਿਰ ਪਹੁੰਚ ਕੇ ਆਪਣੀ ਜਾਂਚ ਕਰਵਾਉਣ।
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਨਾਬਾਲਗ ਵਿਦਿਆਰਥਣ ਨਾਲ ਛੇੜਖਾਨੀ ਕਰਨ ਵਾਲਾ ਚਪੜਾਸੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।