12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡਾ. ਰਾਣਾ ਨੇ ਵਿਸ਼ਵ ਦ੍ਰਿਸ਼ਟੀ ਦਿਵਸ ’ਤੇ ਲੋਕਾਂ ਨੂੰ ਆਪਣੀ ਨਜ਼ਰ ਦੀ ਰੱਖਿਆ ਕਰਨ ਦੀ ਕੀਤੀ ਅਪੀਲ

ਲੁਧਿਆਣਾ, 11 ਅਕਤੂਬਰ (ਡਾ. ਤਰਲੋਚਨ ਸਿੰਘ)-ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ‘ਤੇ ਰਾਣਾ ਆਈ ਐਂਡ ਮੈਟਰਨਿਟੀ ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਮੁਖੀ ਡਾ.

ਰਾਣਾ ਆਈ ਐਂਡ ਮੈਟਰਨਿਟੀ ਹਸਪਤਾਲ, ਪੱਖੋਵਾਲ ਰੋਡ ਦੇ ਅੱਖਾਂ ਦੇ ਵਿਭਾਗ ਦੇ ਮੁਖੀ ਡਾ. ਬ੍ਰਜਿੰਦਰ ਸਿੰਘ ਰਾਣਾ ਹਸਪਤਾਲ ਵਿਚ ਮਰੀਜ਼ ਦੀਆਂ ਅੱਖਾਂ ਦੀ ਜਾਂਚ ਕਰਦੇ ਹੋਏ। ਤਸਵੀਰ-ਸੇਵਕ ਸਿੰਘ 12-10-2026
ਲੁਧਿਆਣਾ, 11 ਅਕਤੂਬਰ (ਡਾ. ਤਰਲੋਚਨ ਸਿੰਘ)-ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ‘ਤੇ ਰਾਣਾ ਆਈ ਐਂਡ ਮੈਟਰਨਿਟੀ ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਮੁਖੀ ਡਾ. ਬ੍ਰਜਿੰਦਰ ਸਿੰਘ ਰਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣ, ਖਾਸ ਕਰਕੇ ਉਹ ਲੋਕ ਜਿਨਾਂ ਨੂੰ ਸ਼ੂਗਰ ਹੋਵੇ। ਉਹਨਾਂ ਜੋਰ ਦੇ ਕੇ ਕਿਹਾ ਕਿ ਅੱਖਾਂ ਦੀ ਸੁਰੱਖਿਆ ਜਾਗਰੂਕਤਾ, ਨਿਯਮਤ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਦੇ ਪੱਧਰਾਂ ਦੇ ਸਹੀ ਨਿਯੰਤਰਣ ਨਲ ਸ਼ੁਰੂ ਹੁੰਦੀ ਹੈ। ਉਹਨਾਂ ਕਿਹਾ ਕਿ ਸ਼ੂਗਰ ਸਿਰਫ ਦਿਲ, ਗੁਰਦਿਆਂ ਅਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਨਹੀਂ ਕਰਦੀ, ਇਹ ਅੱਖਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਹਾਈ ਬਲੱਡ ਸ਼ੂਗਰ ਦਾ ਪੱਧਰ ਰੈਟੀਨਾ ਵਿੱਚ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਡਾਇਬਟਿਕ ਰੈਟੀਨੋਪੈਥੀ ਵਜੋਂ ਜਾਣੀ ਜਾਂਦੀ ਸਥਿਤੀ ਹੋ ਸਕਦੀ ਹੈ। ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਾਈ ਤੌਰ ਤੇ ਨਜ਼ਰ ਦਾ ਨੁਕਸਾਨ ਕਰ ਸਕਦੀ ਹੈ । ਡਾ. ਰਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦੇ ਮਾਹਿਰ ਕੋਲ ਜਾਣ ਤੋਂ ਪਹਿਲਾਂ ਧੁੰਦਲੀ ਨਜ਼ਰ ਜਾਂ ਹੋਰ ਅੱਖਾਂ ਦੀਆਂ ਸਮਸਿਆਵਾਂ ਦੀ ਉਡੀਕ ਨਾ ਕਰਨ। ਉਹਨਾਂ ਸੂਗਰ ਦੇ ਮਰੀਜ਼ਾਂ ਨੂੰ ਨਿਯਮਤ, ਵਿਆਪਕ ਅੱਖਾਂ ਦੀ ਜਾਂਚ ਕਰਵਾਉਣ, ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ, ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਦੀ ਨਿਗਰਾਨੀ ਕਰਨ ਅਤੇ ਆਪਣੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਲੋਕਾਂ ਨੂੰ ਕਦੇ ਵੀ ਤੋਂ ਧੁੰਦਲੀ ਨਜ਼ਰ, ਕਾਲੇ ਧੱਬੇ ਅਤੇ ਅੱਖਾਂ ਵਿੱਚ ਅਚਾਨਕ ਬਦਲਾਅ ਜਾਂ ਸਾਫ ਸਾਫ ਦੇਖਣ ਵਿੱਚ ਮੁਸ਼ਕਿਲ ਵਰਗੇ ਚੇਤਾਵਨੀ ਸੰਕੇਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਰਾਣਾ ਨੇ ਕਿਹਾ ਕਿ ਨਜ਼ਰ ਦੇ ਅਚਾਨਕ ਨੁਕਸਾਨ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਰਾਣਾ ਆਈ ਐਂਡ ਮੈਟਰਨਿਟੀ ਹਸਪਤਾਲ ਸਾਰਿਆਂ ਨੂੰ ਅੱਖਾਂ ਦੀ ਸਿਹਤ ਨੂੰ ਤਰਜੀਹ ਦੇਣ ਅਤੇ ਪਰਿਵਾਰਕ ਮੈਂਬਰਾਂ ਖਾਸ ਕਰਕੇ ਸ਼ੂਗਰ ਵਾਲੇ ਲੋਕਾਂ ਨੂੰ ਨਿਯਮਤ ਤੌਰ ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਉਤਸਾਹਿਤ ਕਰਦਾ ਹੈ।
ਪਿਛਲੀ ਖ਼ਬਰ ਮੇਰੀ ਦੁਕਾਨ ਮੇਰੇ ਨਾਮ ਪਾਲਸੀ ਨਾਲ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ-ਸਲੂਜਾ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਸੜਕ ਦੇ ਵਿਦਿਆਰਥੀਆਂ ਲਈ ਜੀਵਨ-ਰੱਖਿਅਕ ਮੁਢਲੇ ਹੁਨਰਾਂ ਦੀ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।