ਗੁਰੂ ਨਾਨਕ ਖਾਲਸਾ ਕਾਲਜ ਵਲੋਂ ਪ੍ਰਣ ਲੈ ਕੇ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ
ਲੁਧਿਆਣਾ, 11 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ (ਗੁਜਰਖਾਨ ਕੈਂਪਸ) ਦੇ ‘ਅੰਦਰੂਨੀ ਗੁਣਵੱਤਾ ਭਰੋਸਾ ਸੈੱਲ’ ਦੀ ਅਗਵਾਈ ਹੇਠ ਅੱਜ ਕਾਲਜ ਕੈਂਪਸ ਵਿੱਚ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ ਗਿਆ। ਮਨੋਵਿਗਿਆਨ ਵਿਭਾਗ ਨੇ ਮਾਨਸਿਕ ਸਿਹਤ ਲਈ ਪ੍ਰਣ ਲਿਆ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਕੈਂਪਸ ਵਿੱਚ ਸਹਿਯੋਗੀ ਤੇ ਹਮਦਰਦੀ ਭਰਿਆ ਮਾਹੌਲ ਸਿਰਜਣ ਲਈ ਪ੍ਰੇਰਿਤ ਕੀਤਾ।
ਅਜੀਤ ਡੈਸਕ
12-10-2026