ਸੇਖੋਂ ਪਰਿਵਾਰ ਪੰਮਾ ਫੁੱਲਾਂਵਾਲ ਨੂੰ ਸਦਮਾ , ਕੈਨੇਡਾ ਵਿਖੇ ਭੈਣ ਦਾ ਦਿਹਾਂਤ , ਉੱਘੀਆਂ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਫੁੱਲਾਂਵਾਲ, 10 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਫੁੱਲਾਂਵਾਲ ਦੀ ਮੋਤੀਬਾਗ ਕਾਲੋਨੀ ਦੀ ਮੌਜੂਦਾ ਸਰਪੰਚ ਲਖਬੀਰ ਕੌਰ ਪਤਨੀ ਪਰਮਜੀਤ ਸਿੰਘ ਪੰਮਾ ਫੁੱਲਾਂਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਅਤੇ ਸੇਖੋਂ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਭੈਣ ਦਲਜੀਤ ਕੌਰ ਦਾ ਕੈਨੇਡਾ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਸਰੀ ਕੈਨੇਡਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋ ਰਹੀ ਹੈ।
ਸਵ. ਦਲਜੀਤ ਕੌਰ ਦੀ ਫਾਈਲ ਤਸਵੀਰ।
11-10-2026