04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਾਂਧੀ ਦੀ ਅਹਿੰਸਾ ਦੀ ਵਿਚਾਰਧਾਰਾ ਦੁਨੀਆ ਨੂੰ ਤਬਾਹੀ ਤੋਂ ਰੋਕ ਸਕਦੀ ਹੈ - ਡਾ . ਅਰੁਣ ਮਿੱਤਰਾ

ਲੁਧਿਆਣਾ, 2 ਅਕਤੂਬਰ (ਡਾ. ਤਰਲੋਚਨ ਸਿੰਘ)-ਇੰਡੀਅਨ ਡਾਕਟਰ ਫ਼ਾਰ ਪੀਸ ਐਂਡ ਡਿਵੈਲਪਮੈਂਟ ਵਲੋਂ ਅਜੋਕੇ ਭੂ-ਰਾਜਨੀਤਿਕ ਉਥਲ ਪੁਥਲ ਵਿਚ ਗਾਂਧੀ ਦੀ ਪ੍ਰਸੰਗਿਕਤਾ ਵਿਸ਼ੇ ‘ਤੇ ਇਕ ਵਿਚਾਰ ਚਰਚਾ ਗਗਨਦੀਪ ਹਸਪਤਾਲ ਵਿਖੇ ਕਰਵਾਈ ਗਈ।

ਅਜੀਤ ਡੈਸਕ 03-10-2026
ਲੁਧਿਆਣਾ, 2 ਅਕਤੂਬਰ (ਡਾ. ਤਰਲੋਚਨ ਸਿੰਘ)-ਇੰਡੀਅਨ ਡਾਕਟਰ ਫ਼ਾਰ ਪੀਸ ਐਂਡ ਡਿਵੈਲਪਮੈਂਟ ਵਲੋਂ ਅਜੋਕੇ ਭੂ-ਰਾਜਨੀਤਿਕ ਉਥਲ ਪੁਥਲ ਵਿਚ ਗਾਂਧੀ ਦੀ ਪ੍ਰਸੰਗਿਕਤਾ ਵਿਸ਼ੇ ‘ਤੇ ਇਕ ਵਿਚਾਰ ਚਰਚਾ ਗਗਨਦੀਪ ਹਸਪਤਾਲ ਵਿਖੇ ਕਰਵਾਈ ਗਈ। ਇਸ ਵਿਚ ਡਾਕਟਰ, ਸਿਹਤ ਕਰਮੀਂ, ਬੁੱਧੀਜੀਵੀ, ਅਧਿਆਪਕ ਤੇ ਸਮਾਜ ਸੇਵੀ ਸ਼ਾਮਿਲ ਹੋਏ । ਵਿਚਾਰ ਚਰਚਾ ਵਿਚ ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆ ਅੱਤ ਦੀ ਗੰਭੀਰ ਸਥਿਤੀ ਵਿਚੋਂ ਗੁਜ਼ਰ ਰਹੀ ਹੈ ਤੇ ਵਿਸ਼ਵ ਦਾ ਕੋਈ ਵੀ ਹਿੱਸਾ ਅੱਜ ਸੁਰੱਖਿਅਤ ਨਹੀਂ ਹੈ। ਹਰ ਥਾਂ ’ਤੇ ਹਿੰਸਾ ਦਾ ਬੋਲ ਬਾਲਾ ਹੈ। ਹਥਿਆਰਾਂ ਨੂੰ ਬਣਾਉਣ ਵਾਲੇ ਉਦਯੋਗ ਵੱਡੀ ਮਾਤਰਾ ਵਿਚ ਹਥਿਆਰ ਬਣਾ ਕੇ ਢੇਰਾਂ ਧਨ ਕਮਾ ਰਹੇ ਹਨ। ਇਸ ਨਾਲ ਮਨੁੱਖੀ ਜਾਨਾਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਅਜਾਈਂ ਜਾ ਰਹੀਆਂ ਹਨ ਅਤੇ ਜਾਨ ਤੇ ਮਾਲ ਦਾ ਨੁਕਸਾਨ ਵੀ ਬੇਤਹਾਸ਼ਾ ਹੋ ਰਿਹਾ ਹੈ। ਇਸ ਸਾਰੀ ਸਥਿਤੀ ਦਾ ਪ੍ਰਭਾਵ ਪਰਿਆਵਰਣ ’ਤੇ ਵੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਵਲੋਂ ਦਿਖਾਇਆ ਅਹਿੰਸਾ ਦਾ ਰਸਤਾ ਅਤੇ ਸੱਚ ’ਤੇ ਅੜੇ ਰਹਿਣਾ ਤੇ ਇਸ ਦੇ ਨਾਲ ਨਾਲ ਆਮ ਲੋਕਾਂ ਨਾਲ ਆਪਣੇ ਆਪ ਨੂੰ ਜੋੜ ਦੇਣਾ ਪਿਛਲੀ ਸਦੀ ਦੀ ਬਹੁਤ ਵੱਡੀ ਘਟਨਾ ਹੋਈ ਹੈ। ਅੱਜ ਦੁਨੀਆ ਨੂੰ ਉਸ ਮਹਾਨ ਸ਼ਖ਼ਸੀਅਤ ਦੇ ਵਿਚਾਰਾਂ ਤੋਂ ਸੇਧ ਪ੍ਰਾਪਤ ਕਰਕੇ ਦੁਨੀਆ ਨੂੰ ਅੱਗੇ ਲਿਜਾਉਣ ਦੀ ਲੋੜ ਹੈ। ਹਥਿਆਰਾਂ ਦੀ ਦੌੜ ਨੂੰ ਸਮਾਪਤ ਕਰਨਾ ਚਾਹੀਦਾ ਹੈ ਨਹੀਂ ਤਾਂ ਪ੍ਰਮਾਣੂ ਹਥਿਆਰਾਂ ਦੀ ਦੌੜ ਦਾ ਖ਼ਤਰਾ ਬਹੁਤ ਵਧ ਜਾਏਗਾ। ਉਹ ਇਕ ਤਬਾਹੀ ਦੀ ਅੱਤ ਦੀ ਸਥਿਤੀ ਹੋਏਗੀ, ਜਿਸ ਨੂੰ ਰੋਕਣਾ ਕਿਸੇ ਵੀ ਸੂਰਤ ਵਿਚ ਜ਼ਰੂਰੀ ਹੈ। ਇਸ ਲਈ ਗਾਂਧੀ ਵਲੋਂ ਦਿਖਾਏ ਗਏ ਸਦ ਭਾਵ ਦੇ ਰਸਤੇ ’ਤੇ ਚੱਲਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮਾਜ ਨੂੰ ਅੱਗੇ ਲੈ ਜਾ ਸਕੇ ਤੇ ਦੁਨੀਆ ਭਰ ਵਿਚ ਅਮਨ ਦਾ ਸੁਨੇਹਾ ਭਾਰਤ ਵਲੋਂ ਬਚਾਇਆ ਜਾ ਸਕੇ। ਡਾ. ਅਰੁਣ ਮਿੱਤਰਾ, ਪ੍ਰਧਾਨ ਆਈ.ਡੀ.ਪੀ.ਡੀ, ਡਾ. ਪਰਮ ਸੈਨੀ, ਡਾ. ਗਗਨਦੀਪ, ਡਾ. ਮੋਨਿਕਾ ਧਵਨ, ਡਾ. ਪ੍ਰਗਿਆ ਸ਼ਰਮਾ, ਡਾ. ਸੂਰਜ ਢਿੱਲੋਂ, ਡਾ. ਰੂਬਲਦੀਪ ਕੌਰ, ਡਾ. ਕੁਸਮ ਲਤਾ, ਰਮੇਸ਼ ਰਤਨ, ਸਾਬਕਾ ਜੋਆਇੰਟ ਕਮਿਸ਼ਨਰ ਨਗਰ ਨਿਗਮ ਅਮਰਜੀਤ ਸਿੰਘ ਸੇਖੋਂ, ਡਾ. ਰਾਧਿਕਾ, ਕੇਵਲ ਸਿੰਘ ਬਨਵੈਤ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ’ ਤੇ ਹਲਕਾ ਗਿੱਲ ਵਿਖੇ “ ਸੰਵਿਧਾਨ ਬਚਾਓ , ਦੇਸ਼ ਬਚਾਓ ” ਕੱਢਿਆ ਪੈਦਲ ਮਾਰਚ ਅਗਲੀ ਖ਼ਬਰ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਅਤੇ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਦਿਸ਼ਾ - ਨਿਰਦੇਸ਼ਾਂ ਤਹਿਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।