29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਲੂਆਂ ਦੀ ਐਮ . ਐਸ . ਪੀ . ਦੇ ਆਧਾਰ ’ ਤੇ ਫੌਰੀ ਸਰਕਾਰੀ ਖ਼ਰੀਦ ਚਾਲੂ ਕਰਨ ਤੇ ਖਾਦਾਂ ਦੀ ਕਿੱਲਤ ਤੇ ਬਲੈਕ ਰੋਕੀ ਜਾਵੇ - ਤਲਵੰਡੀ , ਲਲਤੋਂ

ਲੁਧਿਆਣਾ, 28 ਸਤੰਬਰ (ਜਸਵਿੰਦਰ ਸਿੰਘ)- ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਆਖਿਆ ਕਿ ਕਿਸਾਨਾਂ ਵਲੋਂ ਆਲੂਆਂ ਦੀ ਫ਼ਸਲ ਪਹਿਲਾਂ 40-45 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਕਰਕੇ ਅਤੇ ਪ੍ਰਤੀ ਗੱਟਾ (50 ਕਿੱਲੋ) 230-240 ਰੁਪਏ ਦੇ ਅਗਲੇ ਖ਼ਰਚੇ ਕਰਕੇ ਅੱਜ ਵੱਡਾ ਵਪਾਰੀ 200-250 ਰੁਪਏ ਪ੍ਰਤੀ ਗੱਟਾ ਕਿਸਾਨ ਦੇ ਪੱਲੇ ਪਾ ਰਿਹਾ ਹੈ। ਸਿੱਟੇ ਵਜੋਂ ਅੰਨ੍ਹੀ ਲੁੱਟ ਹੋ ਰਹੀ ਹੈ।

ਅਜੀਤ ਡੈਸਕ 29-09-2026
ਲੁਧਿਆਣਾ, 28 ਸਤੰਬਰ (ਜਸਵਿੰਦਰ ਸਿੰਘ)- ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਆਖਿਆ ਕਿ ਕਿਸਾਨਾਂ ਵਲੋਂ ਆਲੂਆਂ ਦੀ ਫ਼ਸਲ ਪਹਿਲਾਂ 40-45 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਕਰਕੇ ਅਤੇ ਪ੍ਰਤੀ ਗੱਟਾ (50 ਕਿੱਲੋ) 230-240 ਰੁਪਏ ਦੇ ਅਗਲੇ ਖ਼ਰਚੇ ਕਰਕੇ ਅੱਜ ਵੱਡਾ ਵਪਾਰੀ 200-250 ਰੁਪਏ ਪ੍ਰਤੀ ਗੱਟਾ ਕਿਸਾਨ ਦੇ ਪੱਲੇ ਪਾ ਰਿਹਾ ਹੈ। ਸਿੱਟੇ ਵਜੋਂ ਅੰਨ੍ਹੀ ਲੁੱਟ ਹੋ ਰਹੀ ਹੈ। ਸੋ ਪੰਜਾਬ ਸਰਕਾਰ ਤੋਂ ਆਪਣੇ ਚੋਣ ਵਾਅਦੇ ਮੁਤਾਬਿਕ (“ਜੇਕਰ ਸਰਕਾਰ ਐਮ. ਐਸ. ਪੀ. ਨਹੀਂ ਲਾਗੂ ਕਰੂ, ਤਾਂ ਅਸੀਂ ਸਾਰੀਆਂ ਫ਼ਸਲਾਂ ‘ਤੇ ਇਹ ਲਾਗੂ ਕਰਾਂਗੇ।”) ਆਲੂਆਂ ‘ਤੇ ਐਮ. ਐਸ. ਪੀ. ਲਾਗੂ ਕਰਕੇ ਫੌਰੀ ਸਰਕਾਰੀ ਖ਼ਰੀਦ ਆਰੰਭੇ ਅਤੇ ਡੁੱਬ ਰਹੇ ਆਲੂ ਉਤਪਾਦਕਾਂ ਨੂੰ ਡੁੱਬਣ ਤੋਂ ਬਚਾਵੇ। ਦੋਨਾਂ ਆਗੂਆਂ ਨੇ ਵਰਣਨ ਕੀਤਾ ਕਿ ਹਾੜ੍ਹੀ ਦਾ ਸੀਜ਼ਨ ਨੇੜੇ ਹੋਣ ਕਰਕੇ ਡੀ. ਏ. ਪੀ., ਯੂਰੀਆ ਤੇ ਹੋਰ ਖਾਦਾਂ ਦੀ ਭਾਰੀ ਕਿੱਲਤ ਫੌਰੀ ਦੂਰ ਕਰਵਾਵੇ ਅਤੇ ਇਹਨਾਂ ਦੀ ਹੋ ਰਹੀ ਲਗਾਤਾਰ ਬਲੈਕ ਅਤੇ ਨਾਲ ਜਬਰੀ ਮੜ੍ਹੇ ਜਾ ਰਹੇ ਨੈਨੋ ਖਾਦਾਂ ਤੇ ਪੋਟਾਸ਼ ਵਗੈਰਾ ਦਾ ਸਿਲਸਿਲਾ ਲਾਜ਼ਮੀ ਬੰਦ ਕਰਵਾਇਆ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਸਹਿਕਾਰੀ ਖੇਤੀਬਾੜੀ ਸਭਾਵਾਂ ‘ਚ ਕਿਸਾਨਾਂ ਵਲੋਂ ਨਵੇਂ ਹੱਦ ਕਰਜ਼ੇ ਬਣਵਾਉਣ ‘ਤੇ ਲੱਗੀ ਰੋਕ ਫੌਰੀ ਖ਼ਤਮ ਕੀਤੀ ਜਾਵੇ ਅਤੇ ਕੀਤੇ ਮੁੱਖ ਮੰਤਰੀ ਦੇ ਐਲਾਨਾਂ ਮੁਤਾਬਿਕ ਪੁਰਾਣੇ ਹੱਦ ਕਰਜ਼ਿਆਂ ‘ਚ ਢੁਕਵਾਂ ਵਾਧਾ ਕੀਤਾ ਜਾਵੇ ਤਾਂ ਜੋ ਫ਼ਸਲੀ ਖ਼ਰਚਿਆਂ ਦੀ ਪੂਰਤੀ ਹੋ ਸਕੇ। ਦੋਨਾਂ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਬਰਸਾਤੀ ਮੌਸਮ ‘ਤੇ ਅਲ-ਨੀਨੋ ਵਰਤਾਰੇ ਦੇ ਭਾਰੀ ਅਸਰ ਦੇ ਸਿੱਟੇ ਵਜੋਂ ਬਹੁਤ ਘੱਟ ਬਾਰਸ਼ ਹੋਣ ਕਰਕੇ ਤੇ ਝੋਨੇ ਦੀ ਪੱਕ ਰਹੀ ਫ਼ਸਲ ਮੌਕੇ ਬਿਜਲੀ ਦੇ ਭਾਰੀ ਕੱਟਾਂ ਕਰਕੇ ਝਾੜ ਦੇ ਸੰਭਾਵੀ ਘਾਟੇ ਦੀ ਪੂਰਤੀ ਹਿਤ ਘੱਟੋ-ਘੱਟ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕੀਤਾ ਜਾਵੇ।
ਪਿਛਲੀ ਖ਼ਬਰ ਡਾ . ਡੀ . ਐੱਨ . ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵਿਖੇ ਕਮਿਊਨਿਟੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਿਹਤ ਟੀਮਾਂ ਵਲੋਂ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਸਮੇਤ ਰਿਹਾਇਸ਼ੀ ਇਲਾਕਿਆਂ ’ ਚ ਡੇਂਗੂ ਲਾਰਵਾ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।