28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ ਓਮ ਜੈ ਜਗਦੀਸ਼ ਹਰੇ’ ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਆਰਤੀ ਕਰ ਕੇ ਮਨਾਇਆ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ ਹਰੇ’ ਆਰਤੀ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 25ਵਾਂ ਸਮਾਗਮ ਕਰਕੇ 189ਵਾਂ ਜਨਮ ਦਿਨ ਸੁਸਾਇਟੀ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਨਵਦੀਪ ਨਵੀ, ਨਿਤੀਸ਼ ਮਲਹੋਤਰਾ, ਸੁਨੀਲ ਮੈਣੀ ਉਪ ਪ੍ਰਧਾਨ, ਵਰਿੰਦਰ ਭੱਲਾ ਅਤੇ ਆਦਿੱਤਿਯਾ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ 7 ਮੰਦਰਾਂ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ, ਅਗਰ ਨਗਰ ਮੰਦਿਰ, ਗੋਬਿੰਦ ਗਊ ਧਾਮ ਮੰਦਿਰ, ਡੰਡੀ ਸੁਆਮੀ ਮੰਦਿਰ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ, ਹਨੂੰਮਾਨ ਮੰਦਿਰ ਜਗਰਾਉ ਪੁਲ, ਸੰਗਲਾ ਵਾਲਾ ਸ਼ਿਵਾਲਾ ਵਿੱਚ ਆਰਤੀਆਂ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਲਈ ਅਰਦਾਸ ਕਰਕੇ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਾਵਾ ਅਤੇ ਡਾਬਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ’ ਆਰਤੀ ਦੀ ਰਚਨਾ ਕਰਕੇ ਪ੍ਰਭੂ ਭਗਤੀ ਦਾ ਰਸਤਾ ਦਿਖਾਇਆ।

ਆਰਤੀ ਉਪਰੰਤ ਸੰਗਲਾ ਸ਼ਿਵਾਲਾ ਮੰਦਰ ’ਚ ਕ੍ਰਿਸ਼ਨ ਕੁਮਾਰ ਬਾਵਾ ਅਤੇ ਹੋਰ। ਤਸਵੀਰ-ਸੇਵਕ ਸਿੰਘ 28-09-2026
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ ਹਰੇ’ ਆਰਤੀ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 25ਵਾਂ ਸਮਾਗਮ ਕਰਕੇ 189ਵਾਂ ਜਨਮ ਦਿਨ ਸੁਸਾਇਟੀ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਨਵਦੀਪ ਨਵੀ, ਨਿਤੀਸ਼ ਮਲਹੋਤਰਾ, ਸੁਨੀਲ ਮੈਣੀ ਉਪ ਪ੍ਰਧਾਨ, ਵਰਿੰਦਰ ਭੱਲਾ ਅਤੇ ਆਦਿੱਤਿਯਾ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ 7 ਮੰਦਰਾਂ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ, ਅਗਰ ਨਗਰ ਮੰਦਿਰ, ਗੋਬਿੰਦ ਗਊ ਧਾਮ ਮੰਦਿਰ, ਡੰਡੀ ਸੁਆਮੀ ਮੰਦਿਰ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ, ਹਨੂੰਮਾਨ ਮੰਦਿਰ ਜਗਰਾਉ ਪੁਲ, ਸੰਗਲਾ ਵਾਲਾ ਸ਼ਿਵਾਲਾ ਵਿੱਚ ਆਰਤੀਆਂ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਲਈ ਅਰਦਾਸ ਕਰਕੇ ਮਨਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਬਾਵਾ ਅਤੇ ਡਾਬਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ’ ਆਰਤੀ ਦੀ ਰਚਨਾ ਕਰਕੇ ਪ੍ਰਭੂ ਭਗਤੀ ਦਾ ਰਸਤਾ ਦਿਖਾਇਆ। ਉਨ੍ਹਾਂ ਦੀ ਲਿਖੀ ਪੁਸਤਕ ‘ਬਾਤ-ਚੀਤ’ ਪੰਜਾਬ ਵਿਚ ਡਿਊਟੀ ਦੇਣ ਵਾਲੇ ਹਰ ਅਫਸਰ ਨੂੰ ਪੜਨੀ ਜਰੂਰੀ ਸੀ ਤਾਂ ਕਿ ਪੰਜਾਬ ਬਾਰੇ ਗਿਆਨ ਹੋਵੇ। ਪੰਡਿਤ ਜੀ ਵਲੋਂ ਲਿਖਿਆ ਨਾਵਲ ‘ਭਾਗਿਆਵਤੀ’ ਬੇਟੀ ਨੂੰ ਸ਼ਾਦੀ ਸਮੇਂ ਦਾਜ ਵਿਚ ਦਿੱਤਾ ਜਾਂਦਾ ਸੀ ਤਾਂ ਕਿ ਸਹੁਰੇ ਘਰ ਦੇ ਰਹਿਣ ਸਹਿਣ, ਸੰਸਕ੍ਰਿਤੀ ਬਾਰੇ ਗਿਆਨ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵੀ ਉਸ ਨਾਵਲ ਦੀ ਬੇਟੀਆਂ ਨੂੰ ਪੜ੍ਹਾਉਣ ਦੀ ਜ਼ਰੂਰਤ ਹੈ। ਇਸ ਸਮੇਂ ਪੁਰੀਸ਼ ਸਿੰਗਲਾ ਅਤੇ ਨਵਦੀਪ ਨਵੀ ਨੇ ਕਿਹਾ ਕਿ ‘ਭਾਗਿਆਵਤੀ’ ਨਾਵਲ ਬੇਟੀਆਂ ਨੂੰ ਸ਼ਾਦੀ ਸਮੇਂ ਪੜਨ ਲਈ ਉਪਲਬਧ ਕਰਵਾਵਾਂਗੇ। ਇਸ ਸਮੇਂ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਪਵਨ ਦੀਵਾਾਨ, ਮਹੰਤ ਦਿਨੇਸ਼ ਪੁਰੀ, ਸੁਭਾਸ਼ ਦੁੱਗਲ ਪ੍ਰਧਾਨ ਨਵ-ਦੁਰਗਾ ਮੰਦਿਰ, ਅਸ਼ੋਕ ਥਾਪਰ, ਸਮਾਜਸੇਵੀ ਹੇਮ ਰਾਜ ਗੋਇਲ, ਜਸਵੰਤ ਸਿੰਘ ਛਾਪਾ, ਅਰੁਨ ਸ਼ਰਮਾ ਅਤੇ ਦੋ ਮਹਾਨ ਸਮਾਜਸੇਵਿਕਾ ਵੀਨਾ ਬਰਾਰਾ ਅਤੇ ਸੰਧਿਆ ਪਾਹਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਮਿਤ ਕੁਮਾਰ, ਮਾਸਟਰ ਹ ਰੀਦੇਵ ਬਾਵਾ, ਗੁਰਨਾਮ ਸਿੰਘ ਕਲੇਰ, ਰਾਜ ਕੁਮਾਰ, ਸਨੀ ਬੱਤਰਾ, ਰਾਜੇਸ਼ ਕੁਮਾਰ, ਗੌਰਵ ਕੁਮਾਰ, ਰਮਿਤ ਕੁਮਾਰ, ਕੇਸ਼ਵ, ਵਿਨੈ ਜੈਨ, ਵਿਕਾਸ ਕੁਮਾਰ, ਈਸ਼ਾਨ, ਰਾਜੇਸ਼, ਬਲਦੇਵ, ਮਿੰਟੂ, ਦਵਿੰਦਰ ਕੁਮਾਰ, ਪਾਰਸ, ਰਮਨ, ਵੀਸ਼ੂ, ਸੰਜੀਵ, ਅਮਰੀਕ ਸਿੰਘ, ਸ ੰਜੇ ਸ਼ਰਮਾ, ਵਿਜੇ ਸ਼ਰਮਾ, ਇੰਦਰਜੀਤ ਸ਼ਰਮਾ, ਰਾਧੇ ਸ਼ਿਆਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਕਸਰੇ ਕਰਨ ਤੇ ਜਾਂਚ ਕੈਂਪ ਜੌੜਾ ਵਿਖੇ ਅੱਜ ਅਗਲੀ ਖ਼ਬਰ ਅੰਮ੍ਰਿਤ ਸਾਗਰ ਪਰਿਵਾਰ ਵਲੋਂ ਕਰਵਾਏ ਗਏ ਅਰਦਾਸ ਸਮਾਗਮ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।