ਧਾਰਮਿਕ ਸਮਾਗਮ ਦੌਰਾਨ ਚੋਰੀ ਕਰ ਰਹੀਆਂ ਚਾਰ ਔਰਤਾਂ ਕਾਬੂ
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਲਾਡਾ ਗਰਾਊਂਡ ਵਿਖੇ ਧਰਿੰਦਰ ਸ਼ਾਸਤਰੀ ਦੇ ਧਾਰਮਿਕ ਸਮਾਗਮ ਦੌਰਾਨ ਚੋਰੀ ਕਰ ਰਹੀਆਂ ਚਾਰ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੀਆਂ ਗਈਆਂ ਔਰਤਾਂ ਵਿਚ ਸੀਮਾ ਪਤਨੀ ਗੋਬਿੰਦ, ਰੇਨੂੰ ਵਾਸੀ ਨਵੀਂ ਦਿੱਲੀ, ਕਿਰਨ ਦੇਵੀ ਪਤਨੀ ਮਨੋਜ ਵਾਸੀ ਉੱਤਰ ਪ੍ਰਦੇਸ਼ ਅਤੇ ਕਵਿਤਾ ਵਾਸੀ ਕਾਨ੍ਹਪੁਰ ਸ਼ਾਮਿਲ ਹਨ।
ਅਜੀਤ ਡੈਸਕ
28-09-2026