27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਫੁੱਟਬਾਲ ਲੀਗ ਦੇ ਆਖ਼ਰੀ ਦਿਨ ਅੱਜ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਕਰਨਗੇ ਇਨਾਮਾਂ ਦੀ ਵੰਡ

ਭਾਮੀਆਂ ਕਲਾਂ, 26 ਸਤੰਬਰ (ਜਤਿੰਦਰ ਭੰਬੀ)-ਸਪੋਰਟ ਕਲੱਬ ਤੇ ਸਮੂਹ ਗਰਾਮ ਪੰਚਾਇਤ ਪਿੰਡ ਖ਼ਾਸੀ ਕਲਾਂ ਅਤੇ ਰਾਊਂਡ ਕਲੱਬ ਫਾਊਂਡੇਸ਼ਨ ਵਲੋਂ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਸਰਪੰਚ ਪਿੰਡ ਖ਼ਾਸੀ ਕਲਾਂ ਦੇ ਸਹਿਯੋਗ ਨਾਲ ਪਿੰਡ ਖ਼ਾਸੀ ਕਲਾਂ ਵਿਖੇ ਫੁੱਟਬਾਲ ਮੇਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਗਿੱਲ ਤੇ ਗੁਰਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂ.

ਅਜੀਤ ਡੈਸਕ 27-09-2026
ਭਾਮੀਆਂ ਕਲਾਂ, 26 ਸਤੰਬਰ (ਜਤਿੰਦਰ ਭੰਬੀ)-ਸਪੋਰਟ ਕਲੱਬ ਤੇ ਸਮੂਹ ਗਰਾਮ ਪੰਚਾਇਤ ਪਿੰਡ ਖ਼ਾਸੀ ਕਲਾਂ ਅਤੇ ਰਾਊਂਡ ਕਲੱਬ ਫਾਊਂਡੇਸ਼ਨ ਵਲੋਂ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਸਰਪੰਚ ਪਿੰਡ ਖ਼ਾਸੀ ਕਲਾਂ ਦੇ ਸਹਿਯੋਗ ਨਾਲ ਪਿੰਡ ਖ਼ਾਸੀ ਕਲਾਂ ਵਿਖੇ ਫੁੱਟਬਾਲ ਮੇਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਗਿੱਲ ਤੇ ਗੁਰਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂ.ਐਸ.ਏ. ਅਤੇ ਇਨ੍ਹਾਂ ਦਾ ਪਰਿਵਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਦੀ ਇਲਾਕਾ ਨਿਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ,ਉਨ੍ਹਾਂ ਦੱਸਿਆ ਕਿ 20 ਸਤੰਬਰ ਤੋਂ ਚੱਲ ਰਹੇ ਇਨ੍ਹਾਂ ਮੈਚਾਂ ਦੇ 27 ਸਤੰਬਰ ਨੂੰ ਫਾਈਨਲ ਮੁਕਾਬਲੇ ਹੋਣਗੇ ਅਤੇ ਇਨਾਮਾਂ ਦੀ ਵੰਡ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਕਰਨਗੇ। ਇਸ ਮੌਕੇ ਗਰੇਵਾਲ ਨੇ ਦੱਸਿਆ ਕਿ ਪਿੰਡ ਖ਼ਾਸੀ ਕਲਾਂ ਦੇ ਇਸ ਖੇਡ ਗਰਾਊਂਡ ਵਿਚ ਸਾਰਿਆਂ ਦੇ ਸਹਿਯੋਗ ਨਾਲ 25 ਤੋਂ 29 ਨਵੰਬਰ ਤੱਕ ਪੰਜ ਰੋਜ਼ਾ ਫੁੱਟਬਾਲ ਮਹਾਂ ਕੁੰਭ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਬੱਡੀ, ਕੁੱਤਿਆਂ ਤੇ ਬੈਲਾਂ ਦੀਆਂ ਦੌੜਾਂ ਅਤੇ ਵਾਲੀਬਾਲ ਦੀ ਖੇਡ ਰੱਖੀ ਗਈ ਹੈ। ਸਾਰੇ ਜੇਤੂਆਂ ਨੂੰ ਲੱਖਾਂ ਦੇ ਇਨਾਮ ਤੇ ਕੱਪ ਦਿੱਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੇ ਮਨੋਰੰਜਨ ਲਈ, ਜਿੱਥੇ 27 ਸਤੰਬਰ ਨੂੰ ਉੱਘੇ ਗਾਇਕ ਗਗਨ ਕੋਕਰੀ ਪਹੁੰਚ ਰਹੇ ਹਨ ਉੱਥੇ ਹੀ ਫੁੱਟਬਾਲ ਮਹਾਂ ਕੁੰਭ ਦੇ ਅਖੀਰਲੇ ਦਿਨ 29 ਨਵੰਬਰ ਨੂੰ ਪੰਜਾਬ ਦੇ ਨਾਮੀ ਗਾਇਕ ਤੇ ਫ਼ਿਲਮੀ ਕਲਾਕਾਰ ਕੁਲਵਿੰਦਰ ਬਿੱਲਾ ਦਾ ਖੁੱਲ੍ਹਾ ਅਖਾੜਾ ਲੱਗੇਗਾ।
ਪਿਛਲੀ ਖ਼ਬਰ ਯੂ.ਸੀ.ਪੀ.ਐਮ.ਏ. ਦੀ ਸਾਲਾਨਾ ਮੀਟਿੰਗ ‘ਚ ਪਦਮ ਸ੍ਰੀ ਓਂਕਾਰ ਸਿੰਘ ਪਾਹਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਅਗਲੀ ਖ਼ਬਰ ਮਾਈਂਡ ਮੇਕਰ ਰਾਹੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।