26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਿਰਾਏਦਾਰ ਨੇ ਮਕਾਨ ਮਾਲਕ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਅਧੀਨ ਆਉਂਦੇ ਇਲਾਕੇ ਫੇਸ-1 ‘ਚ ਕਿਰਾਏਦਾਰ ਵਲੋਂ ਮਕਾਨ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਮਕਾਨ ਮਾਲਕ ਮਹਿੰਦਰ ਕੌਰ ਨੇ ਦੱਸਿਆ ਕਿ ਦੀਪ ਸ਼ਿਖਾ ਪਤਨੀ ਨਵਦੀਪ ਸਿੰਘ ਨੇ ਜੁਲਾਈ 2024 ਤੋਂ 11 ਮਹੀਨੇ ਲਈ ਰਕਮ 65 ਹਜ਼ਾਰ ਰੁਪਏ ਪ੍ਰਤੀ ਮਹੀਨੇ ’ਤੇ ਇਕਰਾਰਨਾਮਾ 7 ਜੁਲਾਈ, 2024 ਰਾਹੀਂ ਕਿਰਾਏ ‘ਤੇ ਮਕਾਨ ਉਸ ਪਾਸੋਂ ਲਿਆ ਸੀ, ਜਿਸ ਦੀਆਂ ਸ਼ਰਤਾਂ ਮੁਤਾਬਿਕ ਇਸ ਇਕਰਾਰਨਾਮੇ ਨੂੰ 10 ਦਿਨਾਂ ਦੇ ਅੰਦਰ-ਅੰਦਰ ਰਜਿਸਟਰਡ ਕਰਵਾਉਣਾ ਸੀ, ਪਰ ਦੀਪ ਸ਼ਿਖਾ ਵਲੋਂ ਵਾਰ-ਵਾਰ ਬਹਾਨੇਬਾਜ਼ੀ ਕੀਤੀ ਅਤੇ ਅੱਜ ਤੱਕ ਇਹ ਇਕਰਾਰਨਾਮਾ ਰਜਿਸਟਰਡ ਨਹੀਂ ਕਰਵਾਇਆ।

ਕਿਰਤ ਕੌਰ ਪਿਤਾ: ਇੰਦਰਜੀਤ ਸਿੰਘ, ਮਾਤਾ : ਕਿਰਨਦੀਪ ਕੌਰ, ਵਾਸੀ-ਪਿੰਡ ਆਲਮਗੀਰ ਸਾਹਿਬ, ਲੁਧਿਆਣਾ। 26-09-2026
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਅਧੀਨ ਆਉਂਦੇ ਇਲਾਕੇ ਫੇਸ-1 ‘ਚ ਕਿਰਾਏਦਾਰ ਵਲੋਂ ਮਕਾਨ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਮਕਾਨ ਮਾਲਕ ਮਹਿੰਦਰ ਕੌਰ ਨੇ ਦੱਸਿਆ ਕਿ ਦੀਪ ਸ਼ਿਖਾ ਪਤਨੀ ਨਵਦੀਪ ਸਿੰਘ ਨੇ ਜੁਲਾਈ 2024 ਤੋਂ 11 ਮਹੀਨੇ ਲਈ ਰਕਮ 65 ਹਜ਼ਾਰ ਰੁਪਏ ਪ੍ਰਤੀ ਮਹੀਨੇ ’ਤੇ ਇਕਰਾਰਨਾਮਾ 7 ਜੁਲਾਈ, 2024 ਰਾਹੀਂ ਕਿਰਾਏ ‘ਤੇ ਮਕਾਨ ਉਸ ਪਾਸੋਂ ਲਿਆ ਸੀ, ਜਿਸ ਦੀਆਂ ਸ਼ਰਤਾਂ ਮੁਤਾਬਿਕ ਇਸ ਇਕਰਾਰਨਾਮੇ ਨੂੰ 10 ਦਿਨਾਂ ਦੇ ਅੰਦਰ-ਅੰਦਰ ਰਜਿਸਟਰਡ ਕਰਵਾਉਣਾ ਸੀ, ਪਰ ਦੀਪ ਸ਼ਿਖਾ ਵਲੋਂ ਵਾਰ-ਵਾਰ ਬਹਾਨੇਬਾਜ਼ੀ ਕੀਤੀ ਅਤੇ ਅੱਜ ਤੱਕ ਇਹ ਇਕਰਾਰਨਾਮਾ ਰਜਿਸਟਰਡ ਨਹੀਂ ਕਰਵਾਇਆ। ਇਕਰਾਰਨਾਮੇ ਮੁਤਾਬਿਕ 7 ਜੂਨ, 2025 ਨੂੰ ਇਨ੍ਹਾਂ ਨੇ ਮਕਾਨ ਖ਼ਾਲੀ ਕਰਨਾ ਸੀ, ਪਰ ਇਹ ਸਾਨੂੰ ਵਾਰ-ਵਾਰ ਲਾਰੇ ਲਾਉਂਦੀ ਰਹੀ ਕਿ ਮਕਾਨ ਜਲਦ ਖ਼ਾਲੀ ਕਰ ਦੇਵਾਂਗੇ। ਉਸ ਦੱਸਿਆ ਕਿ ਮਈ 2025 ਤੋਂ ਇਨ੍ਹਾਂ ਨੇ ਕਿਰਾਇਆ ਦੇਣਾ ਵੀ ਬੰਦ ਕਰ ਦਿੱਤਾ ਅਤੇ ਬਿਜਲੀ ਬਿੱਲ ਜੋ ਕਿ ਲੱਖਾਂ ਰੁਪਏ ਵਿਚ ਬਕਾਇਆ ਖੜ੍ਹਾ ਹੋ ਗਿਆ। ਮੁਲਜ਼ਮ ਨੇ ਕਿਰਾਇਆ ਅਤੇ ਬਿਜਲੀ ਦਾ ਬਕਾਇਆ ਨਾ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੌਰਵ ਚੰਦੇਲ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ‘ਤੇ ਨਵਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਲਾਟ ਦੀ ਰਜਿਸਟਰੀ ਨਾ ਕਰਵਾ ਕੇ ਕੀਤੀ ਲੱਖਾਂ ਦੀ ਧੋਖਾਧੜੀ ਅਗਲੀ ਖ਼ਬਰ ਨਗਰ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਲੋਕ ਕਲਿਆਣ ਮੇਲਾ 2.0 ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।