ਗਾਦੜਾ ਗੋਤ ਦੇ ਜਠੇਰਿਆਂ ਦਾ ਮੇਲਾ 27 ਨੂੰ - ਸੋਮ ਪ੍ਰਕਾਸ਼
ਲਾਡੋਵਾਲ, 24 ਸਤੰਬਰ (ਬਲਬੀਰ ਸਿੰਘ ਰਾਣਾ)-ਗਾਦੜਾ ਗੋਤ ਜਠੇਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋਮ ਪ੍ਰਕਾਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਾਦੜਾ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਪਿੰਡ ਬੰਗਾ ਨਜ਼ਦੀਕ ਪਿੰਡ ਬਾਲੋਂ ਵਿਖੇ 27 ਸਤੰਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਗਾਦੜਾ ਪਰਿਵਾਰ ਹੁਮਹੁਮਾ ਕੇ ਪਹੁੰਚਦੇ ਹਨ ਅਤੇ ਜਠੇਰਿਆਂ ਦੀ ਸੇਵਾ ਕਰਦੇ ਹਨ।
ਅਜੀਤ ਡੈਸਕ
25-09-2026