ਲਾਈਫ਼ ਸੇਵਿੰਗ ਓਪਨ ਹਾਰਟ ਸਰਜਰੀ ਨਾਲ ਲੁਧਿਆਣਾ ਵਾਸੀ ਗੁਰਬਖਸ਼ ਨੂੰ ਮਿਲਿਆ ਨਵਾਂ ਜੀਵਨ
ਲੁਧਿਆਣਾ, 23 ਸਤੰਬਰ (ਡਾ. ਤਰਲੋਚਨ ਸਿੰਘ)-ਲੁਧਿਆਣਾ ਵਾਸੀ ਗੁਰਬਖ਼ਸ਼ ਸਿੰਘ ਨੂੰ ਸ਼ੈਲਬੀ ਹਸਪਤਾਲ, ਮੋਹਾਲੀ ਵਿਚ ਕੀਤੀ ਗਈ ਲਾਈਫ਼ ਸੇਵਿੰਗ ਓਪਨ ਹਾਰਟ ਸਰਜਰੀ ਤੋਂ ਬਾਅਦ ਨਵਾਂ ਜੀਵਨ ਮਿਲਿਆ।
ਲ
ਲਾਈਫ਼ ਸੇਵਿੰਗ ਓਪਨ ਹਾਰਟ ਸਰਜਰੀ ਕਰਵਾਉਣ ਵਾਲੇ ਲੁਧਿਆਣਾ ਵਾਸੀ ਗੁਰਬਖਸ਼ ਦੇ ਨਾਲ ਡਾ. ਹਰਿੰਦਰ ਸਿੰਘ ਬੇਦੀ ਅਤੇ ਸਟਾਫ਼। ਅਜੀਤ ਤਸਵੀਰ
24-09-2026
ਲੁਧਿਆਣਾ, 23 ਸਤੰਬਰ (ਡਾ. ਤਰਲੋਚਨ ਸਿੰਘ)-ਲੁਧਿਆਣਾ ਵਾਸੀ ਗੁਰਬਖ਼ਸ਼ ਸਿੰਘ ਨੂੰ ਸ਼ੈਲਬੀ ਹਸਪਤਾਲ, ਮੋਹਾਲੀ ਵਿਚ ਕੀਤੀ ਗਈ ਲਾਈਫ਼ ਸੇਵਿੰਗ ਓਪਨ ਹਾਰਟ ਸਰਜਰੀ ਤੋਂ ਬਾਅਦ ਨਵਾਂ ਜੀਵਨ ਮਿਲਿਆ। ਗੁਰਬਖਸ਼ ਸਿੰਘ ਨੂੰ ‘ਸਵੀਅਰ ਇਨਫੈਕਟਿਵ ਐਂਡੋਕਾਰਡਾਈਟਿਸ’ ਦੀ ਸ਼ਿਕਾਇਤ ਨਾਲ ਸ਼ੈਲਬੀ ਵਿਚ ਲਿਆਂਦਾ ਗਿਆ ਸੀ, ਜੋ ਦਿਲ ਦੇ ਅੰਦਰ ਹੋਣ ਵਾਲਾ ਇਕ ਦੁਰਲੱਭ ਅਤੇ ਸੰਭਾਵੀ ਤੌਰ ‘ਤੇ ਘਾਤਕ ਇਨਫੈਕਸ਼ਨ ਹੈ। ਇਸ ਨੇ ਉਸ ਦੇ ਦਿਲ ਦੇ ਦੋਵਾਂ ਵਾਲਵਾਂ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਦਿਲ ਵਿਚ ਇਕ ਛੇਕ ਬਣਾ ਦਿੱਤਾ ਸੀ, ਜਿਸ ਨਾਲ ਉਸ ਨੂੰ ‘ਐਕਿਊਟ ਹਾਰਟ ਫੇਲੀਅਰ’ ਹੋ ਗਿਆ ਸੀ। ਉੱਤਰੀ ਭਾਰਤ ਦੇ ਕਈ ਕਾਰਡੀਅਕ ਸੈਂਟਰਾਂ ਵਿਚ ਬਹੁਤ ਜ਼ਿਆਦਾ ਸਰਜੀਕਲ ਖ਼ਤਰਿਆਂ ਦੀ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਮਰੀਜ਼ ਅਤੇ ਉਸ ਦੇ ਪਰਿਵਾਰ ਨੇ ਸ਼ੈਲਬੀ ਹਸਪਤਾਲ ਦੇ ਡਾਇਰੈਕਟਰ - ਕਾਰਡੀਅਕ ਥੋਰੈਸਿਕ ਅਤੇ ਵੈਸਕੁਲਰ ਸਰਜਰੀ ਡਾ. ਹਰਿੰਦਰ ਸਿੰਘ ਬੇਦੀ ‘ਤੇ ਭਰੋਸਾ ਜਤਾਇਆ। ਇਹ ਸਮਝਦੇ ਹੋਏ ਕਿ ਦੇਰੀ ਕਰਨ ਨਾਲ ਇਨਫੈਕਸ਼ਨ ਪੂਰੇ ਸਰੀਰ ਵਿਚ ਫੈਲ ਸਕਦੀ ਹੈ। ਡਾ. ਬੇਦੀ ਨੇ ਸਾਵਧਾਨੀ ਪੂਰਵਕ ਯੋਜਨਾ ਬਣਾਉਣ ਤੋਂ ਬਾਅਦ ਉਸ ਦੀ ਤੁਰੰਤ ਸਰਜਰੀ ਸ਼ੁਰੂ ਕੀਤੀ। ਇਸ ਜਟਿਲ ਸਰਜਰੀ ਵਿਚ ਦੋਵਾਂ ਸੰਕ੍ਰਮਿਤ ਦਿਲ ਦੇ ਵਾ ਲਵਾਂ ਨੂੰ ਬਦਲਣਾ ਅਤੇ ਦਿਲ ਦੇ ਛੇਕ ਨੂੰ ਬੰਦ ਕਰਨਾ ਸ਼ਾਮਿਲ ਸੀ। ਮਰੀਜ਼ ਗੁਰਬਖਸ਼ ਨੇ ਇਸ ਇਲਾਜ ‘ਤੇ ਬਹੁਤ ਹੀ ਸਕਾਰਾਤਮਿਕ ਪ੍ਰਤੀਕਿਰਿਆ ਦਿੱਤੀ ਅਤੇ ਸਰਜਰੀ ਦੇ ਕੁੱਝ ਹੀ ਦਿਨਾਂ ਦੇ ਅੰਦਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਡਾ. ਬੇਦੀ ਨੇ ਕਿਹਾ ਕਿ ਦਿਲ ਦੇ ਅੰਦਰ ਸੰਕਰਮਣ, ਜਿਸ ਨੂੰ ਇਨਫੈਕਟਿਵ ਐਂਡੋਕਾਰਡਾਈਟਿਸ ਕਿਹਾ ਜਾਂਦਾ ਹੈ, ਇਕ ਦੁਰਲੱਭ ਪਰ ਸੰਭਾਵੀ ਤੌਰ ‘ਤੇ ਘਾਤਕ ਸਥਿਤੀ ਹੈ, ਜੋ ਦੰਦ ਕੱਢਣ ਵਰਗੀਆਂ ਮਾਮੂਲੀ ਪ੍ਰਕਿਰਿਆਵਾਂ ਤੋਂ ਬਾਅਦ ਵੀ ਹੋ ਸਕਦੀ ਹੈ। ਇਹ ਇਨਫੈਕਸ਼ਨ ਕੰਬਣੀ ਦੇ ਨਾਲ ਤੇਜ਼ ਬੁਖ਼ਾਰ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਤੇਜ਼ੀ ਨਾਲ ਦਿਲ ਦੇ ਵਾਲਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਹਾਰਟ ਫੇਲੀਅਰ ਹੋ ਜਾਂਦਾ ਹੈ। ਇਲਾਜ ਕਰਨ ਵਾਲੇ ਡਾਕਟਰ ਲਈ ਸਭ ਤੋਂ ਵੱਡੀ ਚੁਨੌਤੀ ਐਮਰਜੈਂਸੀ ਸਰਜਰੀ ਦੇ ਖ਼ਤਰੇ ਅਤੇ ਇੰਤਜ਼ਾਰ ਕਰਨ ਦੇ ਵਿਚਕਾਰ ਸੰਤੁਲਨ ਬਣਾਉਣਾ ਹੁੰਦਾ ਹੈ, ਕਿਉਂਕਿ ਇੰਤਜ਼ਾਰ ਕਰਨ ਨਾਲ ਇਨਫੈਕਸ਼ਨ ਪੂਰੇ ਸਰੀਰ ਵਿਚ ਸੈਪਸਿਸ ਦੇ ਰੂਪ ਵਿਚ ਫੈਲ ਸਕਦੀ ਹੈ।