15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਹਲਕਾ ਦੱਖਣੀ ’ਚ ‘ਹਨੂਮਾਨ ਅੰਸ਼’ ਫ਼ਿਲਮ ਦੇਖਣ ਲਈ ਲੋਕਾਂ ਦਾ ਉਮੜਿਆ ਸੈਲਾਬ

ਡਾਬਾ/ਲੁਹਾਰਾ, 14 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਨਿਰਮਲ ਪੈਲੇਸ ਉਸ ਸਮੇਂ ਸ਼ਰਧਾ ਦੇ ਰੰਗ ਵਿਚ ਰੰਗਿਆ ਗਿਆ, ਜਦੋਂ ਵੱਡੀ ਗਿਣਤੀ ‘ਚ ਵਸਨੀਕ ਆਪਣੇ ਪਰਿਵਾਰਾਂ ਸਮੇਤ ‘ਹਨੂਮਾਨ ਅੰਸ਼’ ਫ਼ਿਲਮ ਦੇਖਣ ਲਈ ਇਕੱਠੇ ਹੋਏ। ਇਹ ਤਿੰਨ ਵਿਸ਼ੇਸ਼ ਸਕ੍ਰੀਨਿੰਗਾਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਉਪ-ਚੇਅਰਪਰਸਨ ਗੁੰਜੀਤ ਰੁਚੀ ਬਾਵਾ ਦੀ ਪਹਿਲਕਦਮੀ ‘ਤੇ ਕਰਵਾਈਆਂ ਗਈਆਂ ਸਨ।

ਅਜੀਤ ਡੈਸਕ 15-09-2026
ਡਾਬਾ/ਲੁਹਾਰਾ, 14 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਨਿਰਮਲ ਪੈਲੇਸ ਉਸ ਸਮੇਂ ਸ਼ਰਧਾ ਦੇ ਰੰਗ ਵਿਚ ਰੰਗਿਆ ਗਿਆ, ਜਦੋਂ ਵੱਡੀ ਗਿਣਤੀ ‘ਚ ਵਸਨੀਕ ਆਪਣੇ ਪਰਿਵਾਰਾਂ ਸਮੇਤ ‘ਹਨੂਮਾਨ ਅੰਸ਼’ ਫ਼ਿਲਮ ਦੇਖਣ ਲਈ ਇਕੱਠੇ ਹੋਏ। ਇਹ ਤਿੰਨ ਵਿਸ਼ੇਸ਼ ਸਕ੍ਰੀਨਿੰਗਾਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਉਪ-ਚੇਅਰਪਰਸਨ ਗੁੰਜੀਤ ਰੁਚੀ ਬਾਵਾ ਦੀ ਪਹਿਲਕਦਮੀ ‘ਤੇ ਕਰਵਾਈਆਂ ਗਈਆਂ ਸਨ। ਇਹ ਵਿਸ਼ੇਸ਼ ਪ੍ਰੋਗਰਾਮ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਸ ਮੰਗ ਨੂੰ ਪੂਰਾ ਕਰਨ ਲਈ ਉਲੀਕਿਆ ਗਿਆ ਸੀ, ਜਿਸ ਤਹਿਤ ਉਹ ਇਹ ਫ਼ਿਲਮ ਇਕੱਠੇ ਦੇਖਣਾ ਚਾਹੁੰਦੇ ਸਨ। ਇਸ ਪ੍ਰੋਗਰਾਮ ਦੌਰਾਨ 21 ਪੰਡਿਤਾਂ ਵਲੋਂ ਮੰਤਰ ਉਚਾਰਨ, ਹਨੂਮਾਨ ਚਾਲੀਸਾ ਦਾ ਪਾਠ ਅਤੇ ਭਗਤੀ ਭਜਨ ਪੇਸ਼ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਰੁਚੀ ਬਾਵਾ ਨੇ ਕਿਹਾ ਕਿ ਅੱਜ ਅਸੀਂ ਸਿਰਫ਼ ਇਕ ਫ਼ਿਲਮ ਦੇਖਣ ਲਈ ਨਹੀਂ, ਸਗੋਂ ਇਕ ਪਰਿਵਾਰ ਵਜੋਂ ਇਕੱਠੇ ਹੋਣ ਅਤੇ ਇਕ ਵਿਚਾਰ ਤੇ ਸੰਦੇਸ਼ ਨਾਲ ਜੁੜਨ ਲਈ ਇਕੱਠੇ ਹੋਏ ਹਾਂ। ‘ਹਨੂਮਾਨ ਅੰਸ਼’ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚੀ ਸ਼ਰਧਾ ਸਿਰਫ਼ ਪੂਜਾ-ਪਾਠ ਤੱਕ ਸੀਮਤ ਨਹੀਂ ਹੈ, ਇਹ ਸੇਵਾ ਰਾਹੀਂ ਝਲਕਦੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਥਾਨਕ ਨਿਵਾਸੀਆਂ ਨੇ ਇਸ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਇਹ ਸਮਾਗਮ ਆਸਥਾ, ਭਾਈਚਾਰਕ ਸਾਂਝ ਅਤੇ ਸਕਾਰਾਤਮਿਕ ਕਦਰਾਂ-ਕੀਮਤਾਂ ਦਾ ਇਕ ਅਰਥਪੂਰਨ ਸੰਗਮ ਬਣ ਗਿਆ।
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਰਿਵਾਰ ’ਚ ਲਗਾਤਾਰ ਹੋ ਰਿਹਾ ਵਾਧਾ, ਨੌਜਵਾਨ ਵਰਗ ਪ੍ਰਚਾਰ ਲਈ ਪੱਬਾਂ ਭਾਰ-ਸ਼ਿਵਾਲਿਕ ਅਗਲੀ ਖ਼ਬਰ ਜੈਨ ਮੰਦਿਰ ਚੌਕ ਤੋਂ ਧਾਂਦਰਾ ਤੱਕ ਦੀ ਸੜਕ ਦੀ ਹਾਲਤ ਬਦ ਤੋਂ ਬਦਤਰ - ਸਲੂਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।