10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਿਵਲ ਹਸਪਤਾਲ ’ਚ ਸਟਾਫ਼ ਵਲੋਂ ਮਰੀਜ਼ ਤੋਂ ਟੀਕਾ ਮੰਗਵਾਉਣ ਦੇ ਨਾਂਅ ’ਤੇ ਪੈਸੇ ਮੰਗਣ ਦਾ ਮਾਮਲਾ ਗਰਮਾਇਆ

ਲੁਧਿਆਣਾ, 9 ਸਤੰਬਰ (ਡਾ. ਤਰਲੋਚਨ ਸਿੰਘ)-ਸਿਵਲ ਹਸਪਤਾਲ ਕਿਸੇ ਨਾ ਕਿਸੇ ਕਾਰਨ ਕਰਕੇ ਆਏ ਦਿਨ ਹੀ ਸੁਰਖ਼ੀਆਂ ‘ਚ ਬਣਿਆ ਰਹਿੰਦਾ ਹੈ।

ਅਜੀਤ ਡੈਸਕ 10-09-2026
ਲੁਧਿਆਣਾ, 9 ਸਤੰਬਰ (ਡਾ. ਤਰਲੋਚਨ ਸਿੰਘ)-ਸਿਵਲ ਹਸਪਤਾਲ ਕਿਸੇ ਨਾ ਕਿਸੇ ਕਾਰਨ ਕਰਕੇ ਆਏ ਦਿਨ ਹੀ ਸੁਰਖ਼ੀਆਂ ‘ਚ ਬਣਿਆ ਰਹਿੰਦਾ ਹੈ। ਅੱਜ ਮੁੜ ਸਿਵਲ ਹਸਪਤਾਲ ’ਚ ਸਟਾਫ਼ ਵਲੋਂ ਮਰੀਜ਼ ਤੋਂ ਬਾਹਰੋਂ ਟੀਕਾ ਮੰਗਵਾਉਣ ਦੇ ਨਾਮ ’ਤੇ ਪੈਸੇ ਲੈਣ ਦਾ ਮਾਮਲਾ ਗਰਮਾਇਆ ਜਾ ਰਿਹਾ ਹੈ। ਸਿਵਲ ਹਸਪਤਾਲ ’ਚ ਇਲਾਜ ਅਧੀਨ ਹੰਬੜਾਂ ਵਾਸੀ ਮਹਿਲਾ ਦੇ ਪਤੀ ਚੰਦਨ ਦਾ ਕਹਿਣਾ ਹੈ ਕਿ ਹਸਪਤਾਲ ਦੇ ਇਕ ਸਟਾਫ਼ ਮੈਂਬਰ ਨੇ ਬਾਹਰੋਂ ਟੀਕਾ ਲਿਆਉਣ ਦੇ ਨਾਮ ’ਤੇ ਉਸ ਪਾਸੋਂ 600 ਰੁਪਏ ਮੰਗੇ ਅਤੇ ਉਹ ਪੈਸੇ ਉਸਨੇ ਖੁਦ ਹੀ ਰੱਖ ਲਏ, ਹੋਰ ਤਾਂ ਹੋਰ ਸਫ਼ਾਈ ਕਰਮਚਾਰੀ ਨੇ ਬਾਥਰੂਮ ਵਾਲੀ ਪਾਈਪ ਬਦਲਣ ਦੇ ਬਦਲੇ ਵੀ ਉਸ ਪਾਸੋਂ 200 ਰੁਪਏ ਦੀ ਮੰਗ ਕੀਤੀ। ਉਸ ਦੱਸਿਆ ਕਿ ਉਸਦੀ ਪਤਨੀ ਦਾ ਸ਼ਨੀਵਾਰ ਨੂੰ ਅਪ੍ਰੇਸ਼ਨ ਹੋਇਆ ਸੀ। ਉਸਨੇ ਦੱਸਿਆ ਕਿ ਉਸਦੀ ਪਤਨੀ ਦਾ ਅਲਟਰਾ ਸਾਊਂਡ ਵੀ ਬਾਹਰੋਂ ਕਰਵਾਇਆ ਗਿਆ ਸੀ। ਚੰਦਨ ਨੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਜਦੋਂ ਸਰਕਾਰੀ ਹਸਪਤਾਲ ਵਿਚ ਸਾਰਾ ਕੁੱਝ ਮੁਫ਼ਤ ਹੈ ਤਾਂ ਲੋੜਵੰਦ ਮਰੀਜ਼ਾਂ ਦੀ ਇਸ ਤਰਾਂ ਲੁੱਟ ਕਿਉਂ ਕੀਤੀ ਜਾ ਰਹੀ ਹੈ? ਮਾਮਲੇ ਦੀ ਪੂਰੀ ਜਾਂਚ ਕਰਨ ਉਪਰੰਤ ਕੀਤੀ ਜਾਵੇਗੀ ਸਖ਼ਤ ਕਾਰਵਾਈ-ਐਸ.ਐਮ.ਓ. ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਅਖਿਲ ਸਰੀਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਜ਼ਰੂਰ ਆਇਆ ਹੈ, ਪਰ ਅਜੇ ਤੱਕ ਕਿਸੇ ਨੇ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਵਿਧਾਇਕਾਂ ਅਤੇ ਡੀ. ਸੀ. ਵਲੋਂ ਖੇਡਾਂ ਵਤਨ ਪੰਜਾਬ ਦੀਆਂ - ਸੀਜ਼ਨ 4’ ਦੇ ਪ੍ਰੋਗਰਾਮ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।