10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਹਿੰਦਰਾ ਵਲੋਂ ‘ ਵੀਰੋ ’ (Veero) ਰੇਂਜ ਦਾ ਵਿਸਥਾਰ ਕਰਦੇ ਹੋਏ ਨਵੇਂ ਮਾਡਲ ਕੀਤੇ ਪੇਸ਼ ਨਵਾਂ ‘ ਵੀਰੋ 1.1 XXL CNG’ ਅਤੇ ਅਪਗ੍ਰੇਡਡ ‘ ਵੀਰੋ ਡੀਜ਼ਲ ’ ਲਾਂਚ

ਲੁਧਿਆਣਾ, 9 ਸਤੰਬਰ (ਅ. ਬ.)

ਅਜੀਤ ਡੈਸਕ 10-09-2026
ਲੁਧਿਆਣਾ, 9 ਸਤੰਬਰ (ਅ.ਬ.)-ਭਾਰਤ ’ਚ ਯੂਟਿਲਿਟੀ ਵਾਹਨਾਂ ਦੀ ਪ੍ਰਮੁੱਖ ਨਿਰਮਾਤਾ ਅਤੇ 3.5 ਟਨ ਤੋਂ ਘੱਟ ਭਾਰ ਵਾਲੇ ਹਲਕੇ ਵਪਾਰਕ ਵਾਹਨਾਂ ( LCV ) ਲਈ ਖੇਤਰ ਵਿੱਚ ਮੋਹਰੀ ਕੰਪਨੀ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ‘ਨਵੇਂ ਵੀਰੋ 1.1 XXL CNG ’ ਅਤੇ ‘ਅਪਗ੍ਰੇਡਡ ਵੀਰੋ ਡੀਜ਼ਲ’ ਵੇਰੀਐਂਟ ਲਾਂਚ ਕਰਨ ਦਾ ਐਲਾਨ ਕੀਤਾ। ਸਤੰਬਰ 2024 ਵਿੱਚ ਪਹਿਲੀ ਵਾਰ ਲਾਂਚ ਕੀਤਾ ਗਿਆ ‘ਵੀਰੋ’ ( Veero ), 3.5 ਟਨ ਤੋਂ ਘੱਟ ਭਾਰ ਵਾਲੇ ਹਲਕੇ ਵਪਾਰਕ ਵਾਹਨਾਂ ( LCV ) ਦੇ ਖੇਤਰ ਵਿੱਚ ਇਨੋਵੇਸ਼ਨ ਅਤੇ ਭਰੋਸੇ ਯੋਗਤਾ ਦਾ ਪ੍ਰਤੀਕ ਰਿਹਾ ਹੈ। ਆਪਣੇ ਸੈਗਮੇਂਟ ਵਿੱਚ ਸਭ ਤੋਂ ਵਧੀਆ ਮਾਈਲੇਜ, ਸ਼ਾਨਦਾਰ ਕਾਰਗੁਜ਼ਾਰੀ ਅਤੇ ਉੱਨਤ ਸੁਰੱਖਿਆ ਫ਼ੀਚਰਜ਼ ਦੇ ਸੁਮੇਲ ਨਾਲ, ਇਹ ਮਹਿੰਦਰਾ ਦੇ ‘ਅਰਬਨ ਪ੍ਰੋਸਪਰ ਪਲੇਟਫਾਰਮ’ ( UPP ) ਦੀ ਸ਼ੁਰੂਆਤ ਦਾ ਵੀ ਪਹਿਲਾ ਮਾਡਲ ਸੀ ।ਜੋਕਿ ਭਾਰਤ ਦਾ ਪਹਿਲਾ ਅਜਿਹਾ ਵਪਾਰਕ ਵਾਹਨ ( CV ) ਪਲੇਟਫਾਰਮ ਹੈ ਜਿਸ ਨੂੰ ਮੁੱਢ ਤੋਂ ਹੀ ‘ਮਲਟੀ-ਐਨਰਜੀ ਮਾਡਿਊਲਰ’ ਤਕਨੀਕ ‘ਤੇ ਵਿਕਸਤ ਕੀਤਾ ਗਿਆ ਹੈ। Veero 1.1 XXL CNG ਨਵੇਂ Veero 1.1 XXL CNG ਨੂੰ ਖਾਸ ਤੌਰ ‘ਤੇ ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਵਰਤੋਂ ਲਈ ਤਿਆਰ ਕੀਤਾ ਗਿਆ ਹੈ । ਇਸ ਵਿੱਚ 1.1 ਟਨ ਦੀ ਪੇਲੋਡ ਸਮਰੱਥਾਅ ਤੇ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ 2900 ਮਿਲੀਮੀਟਰ (9.5 ਫੁੱਟ) ਦਾ ਕਾਰਗੋ ਡੈੱਕ (ਸਾਮਾਨ ਰੱਖਣ ਵਾਲਾ ਹਿੱਸਾ) ਮਿਲਦਾ ਹੈ, ਜਿਸ ਨਾਲ ਘੱਟ ਥਾਂ ਘੇਰਨ ਦੇ ਬਾਵਜੂਦ ਵੱਧ ਮਾਤਰਾ ਵਿੱਚ ਸਾਮਾਨ ਲਿਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸਦਾ 5.1 ਮੀਟਰ ਦਾ ਟਰਨਿੰਗ ਰੇਡੀਅਸ ਭੀੜ-ਭੜੱਕੇ ਵਾਲੀਆਂ ਗਲੀਆਂ ਅਤੇ ਤੰਗ ਥਾਵਾਂ ‘ਤੇ ਸਾਮਾਨ ਚੜ੍ਹਾਉਣ ਜਾਂ ਉਤਾਰਨ ਵੇਲੇ ਗੱਡੀ ਨੂੰ ਆਸਾਨੀ ਨਾਲ ਘੁਮਾਉਣ ’ਚ ਮਦਦ ਕਰਦਾ ਹੈ।
ਪਿਛਲੀ ਖ਼ਬਰ ਨਗਰ ਨਿਗਮ ਜ਼ੋਨ ਸੀ. ’ਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਏ.ਟੀ.ਪੀ. ਤੇ ਟੀਮ ਤਲਬ ਸਹਾਇਕ ਕਮਿਸ਼ਨਰ ਤਪਨ ਭਨੋਟ ਨੇ ਸ਼ਿਕਾਇਤਾਂ... ਅਗਲੀ ਖ਼ਬਰ ਖ਼ਤਰਨਾਕ ਵਾਹਨ ਚੋਰ ਗਰੋਹ ਦਾ ਸਰਗਨਾ ਦੋ ਮੋਟਰਸਾਈਕਲਾਂ ਅਤੇ ਹਥਿਆਰਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।