10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੀਸੂ ਦੇ ਵਫ਼ਦ ਨੇ ਵਿਧਾਇਕ ਸਿੱਧੂ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ ਲੁਧਿਆਣਾ ਵਿਚ ਮੌਜੂਦਾ ਉਦਯੋਗਾਂ ਨੂੰ ਤਬਦੀਲ ਕਰਨ ਦੇ ਮਸਲੇ ਦਾ ਸਥਾਈ ਹੱਲ ਕੱਢਣ ਦੀ ਮੰਗ

ਲੁਧਿਆਣਾ, 9 ਸਤੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦਾ ਵਫ਼ਦ ਜਨਰਲ ਸਕੱਤਰ ਹਨੀ ਸੇਠੀ ਦੀ ਅਗਵਾਈ ਹੇਠ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮਿਲਿਆ। ਵਫ਼ਦ ਨੇ ਲੁਧਿਆਣਾ ਦੇ ਸਥਾਪਿਤ ਉਦਯੋਗਿਕ ਖੇਤਰਾਂ ਵਿਚ ਚੱਲ ਰਹੇ ਮੌਜੂਦਾ ਉਦਯੋਗਾਂ ਨੂੰ ਤਬਦੀਲ ਕਰਨ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਦਾ ਸਥਾਈ ਅਤੇ ਵਿਹਾਰਕ ਹੱਲ ਲੱਭਣ ਦੀ ਮੰਗ ਕਰਦਿਆਂ ਇਕ ਮੰਗ-ਪੱਤਰ ਸੌਂਪਿਆ।

ਅਜੀਤ ਡੈਸਕ 10-09-2026
ਲੁਧਿਆਣਾ, 9 ਸਤੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦਾ ਵਫ਼ਦ ਜਨਰਲ ਸਕੱਤਰ ਹਨੀ ਸੇਠੀ ਦੀ ਅਗਵਾਈ ਹੇਠ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮਿਲਿਆ। ਵਫ਼ਦ ਨੇ ਲੁਧਿਆਣਾ ਦੇ ਸਥਾਪਿਤ ਉਦਯੋਗਿਕ ਖੇਤਰਾਂ ਵਿਚ ਚੱਲ ਰਹੇ ਮੌਜੂਦਾ ਉਦਯੋਗਾਂ ਨੂੰ ਤਬਦੀਲ ਕਰਨ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਦਾ ਸਥਾਈ ਅਤੇ ਵਿਹਾਰਕ ਹੱਲ ਲੱਭਣ ਦੀ ਮੰਗ ਕਰਦਿਆਂ ਇਕ ਮੰਗ-ਪੱਤਰ ਸੌਂਪਿਆ। ਵਫ਼ਦ ਵਿਚ ਮੀਤ ਪ੍ਰਧਾਨ ਦੀਦਾਰਜੀਤ ਸਿੰਘ ਲੋਟੇ, ਗੌਤਮ ਮਲਹੋਤਰਾ ਅਤੇ ਸੰਜੇ ਧੀਮਾਨ ਸ਼ਾਮਿਲ ਸਨ। ਵਫ਼ਦ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੁਧਿਆਣਾ ਦੇ ਕਈ ਖੇਤਰ, ਜਿਵੇਂ ਕਿ ਜਨਤਾ ਨਗਰ, ਸ਼ਿਮਲਾਪੁਰੀ, ਨਿਊ ਸ਼ਿਮਲਾਪੁਰੀ ਅਤੇ ਹੋਰ ਉਦਯੋਗਿਕ ਖੇਤਰ, ਕਈ ਦਹਾਕਿਆਂ ਤੋਂ ਮੁੱਖ ਤੌਰ ’ਤੇ ਉਦਯੋਗਿਕ ਖੇਤਰ ਬਣੇ ਹੋਏ ਹਨ ਅਤੇ ਇੱਥੇ ਮਜ਼ਬੂਤ ਉਦਯੋਗਿਕ ਢਾਂਚੇ ਵਿਕਸਤ ਹੋਏ ਹਨ, ਜੋ ਵੱਡੀ ਗਿਣਤੀ ਵਿਚ ਐਮ.ਐਸ.ਐਮ.ਈਜ਼ (ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ) ਅਤੇ ਰੋਜ਼ਗਾਰ ਨੂੰ ਸਹਾਰਾ ਦਿੰਦੇ ਹਨ। ਸੀਸੂ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਦੇ ਉੱਦਮੀਆਂ ਨੇ ਕਈ ਸਾਲਾਂ ਦੌਰਾਨ ਜ਼ਮੀਨ, ਇਮਾਰਤਾਂ, ਪਲਾਂਟ ਅਤੇ ਮਸ਼ੀਨਰੀ, ਤਕਨਾਲੋ ਜੀ ਅਤੇ ਬੁਨਿਆਦੀ ਢਾਂਚੇ ਵਿਚ ਭਾਰੀ ਨਿਵੇਸ਼ ਕੀਤਾ ਹੈ। ਤਬਦੀਲੀ (ਸ਼ਿਫਟਿੰਗ) ਲਈ ਵਾਰ-ਵਾਰ ਜਾਰੀ ਕੀਤੇ ਗਏ ਨਿਰਦੇਸ਼ਾਂ ਨੇ ਮੌਜੂਦਾ ਉਦਯੋਗਿਕ ਇਕਾਈਆਂ ਵਿਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ ਅਤੇ ਇਹ ਉਨ੍ਹਾਂ ਦੀ ਨਿਵੇਸ਼, ਆਧੁਨਿਕੀਕਰਨ ਅਤੇ ਵਿਸਥਾਰ ਦੀ ਯੋਜਨਾ ਬਣਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ। ਚੈਂਬਰ ਨੇ ਨੋਟ ਕੀਤਾ ਕਿ ਸਤੰਬਰ 2023 ਵਿਚ ਤਬਦੀਲੀ ਲਈ ਦਿੱਤੀ ਗਈ ਮਿਆਦ ਵਿਚ ਵਾਧਾ ਸਤੰਬਰ 2026 ਵਿਚ ਖ਼ਤਮ ਹੋਣ ਵਾਲਾ ਹੈ, ਜਿਸ ਕਾਰਨ ਪ੍ਰਭਾਵਿਤ ਉਦਯੋਗਿਕ ਇਕਾਈਆਂ ਲਈ ਇਹ ਮਾਮਲਾ ਬਹੁਤ ਜ਼ਰੂਰੀ ਅਤੇ ਤੁਰੰਤ ਧਿਆਨ ਦੇਣ ਯੋਗ ਬਣ ਗਿਆ ਹੈ।
ਪਿਛਲੀ ਖ਼ਬਰ ਖ਼ਤਰਨਾਕ ਵਾਹਨ ਚੋਰ ਗਰੋਹ ਦਾ ਸਰਗਨਾ ਦੋ ਮੋਟਰਸਾਈਕਲਾਂ ਅਤੇ ਹਥਿਆਰਾਂ ਸਮੇਤ ਕਾਬੂ ਅਗਲੀ ਖ਼ਬਰ ਵਿਧਾਇਕਾਂ ਅਤੇ ਡੀ. ਸੀ. ਵਲੋਂ ਖੇਡਾਂ ਵਤਨ ਪੰਜਾਬ ਦੀਆਂ - ਸੀਜ਼ਨ 4’ ਦੇ ਪ੍ਰੋਗਰਾਮ ਦਾ ਐਲਾਨ ਡਾ . ਬੀ . ਆਰ . ਅੰਬੇਡਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।